Friday , December 9 2022

ਬੇਵਜਾ ਨਹੀਂ ਹੈ ਕੁੱਤਿਆਂ ਦਾ ਰੋਣਾ ਜਾਣੋ ਇਹ ਨੇ 5 ਮੁੱਖ ਕਾਰਨ

ਬੇਵਜਾ ਨਹੀਂ ਹੈ ਕੁੱਤਿਆਂ ਦਾ ਰੋਣਾ ਜਾਣੋ ਇਹ ਨੇ 5 ਮੁੱਖ ਕਾਰਨ|

ਅਕਸਰ ਘਰ ਵਿਚ ਨਾਨੀ ਜਾ ਦਾਦੀ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਕੁੱਤਾ ਨੂੰ ਚੁੱਪ ਕਰਵਾਓ ਇਹ ਕਿਉਂ ਰੋ ਰਿਹਾ ਹੈ। ਉਹਨਾਂ ਦੇ ਅਨੁਸਾਰ ਕੁੱਤਿਯਦ ਆ ਰੋਣਾ ਅਸ਼ੁੱਭ ਹੈ ਪਰ ਕੀ ਇਹ ਸੱਚ ਹੈ ਅਜਿਹਾ ਬਿਲਕੁਲ ਨਹੀਂ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁੱਤੇ ਕਿਉਂ ਰੋਂਦੇ ਹਨ। ਸੱਚ ਤਾ ਇਹ ਹੈ ਕਿ ਕੁੱਤੇ ਰੋਂਦੇ ਨਹੀਂ ਬਲਕਿ ਇਸਨੂੰ ਹੋਉਲ ਕਰਨਾ ਕਹਿੰਦੇ ਹਨ ਅਤੇ ਉਹਨਾਂ ਦਾ ਸੰਦੇਸ਼ ਭੇਜਣ ਜਾ ਆਪਣੀ ਗੱਲ ਕਹਿਣ ਦੀ ਤਕਨੀਕ ਹੈ। ਅਸਲ ਕੁੱਤੇ ਨੂੰ ਭੇੜੀਆ ਜਾਤੀ ਦਾ ਮੰਨਿਆ ਜਾਂਦਾ ਹੈ ਅਤੇ ਉਹ ਉਸੇ ਵਾਂਗ ਹੀ ਵਿਉਹਾਰ ਕਰਦੇ ਹਨ ਭੇੜੀਏ ਵੀ ਸੰਦੇਸ਼ ਭੇਜਣ ਦੇ ਲਈ ਹੋਉਲ ਕਰਦੇ ਹਨ.ਆਓ ਜਾਣਦੇ ਹਾਂ 5 ਕਾਰਨ ਜਿਸਨੂੰ ਹੋਉਲ ਕਹਿੰਦੇ ਹਨ

1. ਆਪਣੇ ਸਾਥੀਆਂ ਤੱਕ ਸੰਦੇਸ਼ ਭੇਜਣ ਲਈ

ਜਦ ਕੋਈ ਕੁੱਤਾ ਆਪਣੇ ਝੁੰਡ ਤੱਕ ਆਪਣੀ ਲੋਕੇਸ਼ਨ ਭੇਜਣਾ ਚਹੁੰਦਾ ਹੈ ਜਾ ਆਪਣੇ ਸਾਥੀਆਂ ਨੂੰ ਲੱਭ ਰਿਹਾ ਹੁੰਦਾ ਹੈ ਤਾ ਹਾਊਲ ਕਰਕੇ ਸੰਦੇਸ਼ ਦਿੰਦਾ ਹੈ ਕਿ ਉਹ ਕਿੱਥੇ ਹੈ ਅਤੇ ਉਸਦੇ ਸਾਥੀ ਪਲਟ ਕੇ ਹਾਊਲ ਕਰਕੇ ਜਵਾਬ ਵੀ ਦਿੰਦੇ ਹਨ

2. ਆਪਣੇ ਇਲਾਕੇ ਆ ਐਲਾਨ ਕਰਨ ਦੇ ਲਈ

ਹਰ ਗਲੀ ਅਤੇ ਮੁਹੱਲੇ ਵਿਚ ਕੁੱਤਿਆਂ ਦੇ ਇਲਾਕੇ ਹੁੰਦੇ ਹਨ ਤੇ ਉਸ ਵਿਚ ਦੂਜੇ ਇਲਾਕੇ ਦੇ ਕੁੱਤਿਆਂ ਦਾ ਆਉਣਾ ਮਨਾ ਹੁੰਦਾ ਹੈ। ਅਜਿਹੇ ਵਿਚ ਜਦ ਕੋਈ ਦੂਸਰਾ ਕੁੱਤਾ ਐਂਟਰੀ ਲੈਣ ਦੀ ਕੋਸ਼ਿਸ ਕਰਦਾ ਹੈ ਤਾ ਉਸ ਇਲਾਕੇ ਦੇ ਕੁੱਤੇ ਗੁਰਾ ਕੇ ਅਤੇ ਹਾਊਲ ਕਰਕੇ ਉਸਨੂੰ ਵਾਰਨਿੰਗ ਕਰਦੇ ਹਨ ਅਤੇ ਆਪਣੇ ਦੂਜੇ ਸਾਥੀਆਂ ਨੂੰ ਇਲਾਕੇ ਦੀ ਸੁਰੱਖਿਆ ਲਈ ਅਵਾਜ ਦਿੰਦੇ ਹਨ

3.ਸ਼ਕਾਇਤ ਕਰਨ ਦੇ ਲਈ

ਕੁੱਤਿਆਂ ਨੂੰ ਇੱਕਲਾਪਨ ਅਤੇ ਖਾਲੀ ਪਨ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਇਸ ਲਈ ਤੁਸੀਂ ਨੋਟ ਕਰਨਾ ਕਿ ਕੋਈ ਆਪਣੇ ਪਾਲਤੂ ਕੁੱਤੇ ਨੂੰ ਇੱਕਲਾ ਘਰ ਵਿਚ ਬੰਦ ਕਰਕੇ ਬਾਹਰ ਚਲਾ ਜਾਵੇ ਜਾ ਫਿਰ ਉਸਨੂੰ ਬੇਧਿਆਨ ਕਰੇ ਤਾ ਉਹ ਹੂਲ ਕਰਦੇ ਹਨ ਇਹ ਉਹਨਾਂ ਦਾ ਸ਼ਕਾਇਤ ਕਰਨ ਦਾ ਤਰੀਕਾ ਹੈ

4. ਦਰਦ ਜਾਹਿਰ ਕਰਨ ਦੇ ਲਈ

ਕੁੱਤਿਆਂ ਨੂੰ ਜੇਕਰ ਸੱਟ ਲੱਗ ਜਾਵੇ ਤਾ ਉਹ ਦਰਦ ਵਿਚ ਵੀ ਹਾਊਲ ਕਰਦੇ ਹਨ ਵੈਸੇ ਉਹ ਉਲਝਣ ਵਿਚ ਹੋਣ ਤੇ ਵੀ ਹਾਊਲ ਕਰਦੇ ਹਨ ਵਿਸ਼ੇਸ਼ ਰੂਪ ਵਿਚ ਜਦ ਕੋਈ ਆਪਨੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਅਤੇ ਤੁਸੀਂ ਨਾ ਸਮਝੋ। ਵੈਸੇ ਜੇਕਰ ਵਿਚ ਉਹਨਾਂ ਦੇ ਬੱਚੇ ਕਿਤੇ ਚਲੇ ਜਾਣ ਤਾ ਵੀ ਹਾਊਲ ਕਰਦੇ ਹਨ

5.ਚਿੜ ਜਾ ਗੁੱਸਾ ਆਉਣ ਤੇ

ਇਸ ਚਿੜ ਜ ਗੁੱਸੇ ਦਾ ਇਹ ਮਤਲਬ ਨਹੀਂ ਕਿ ਉਹ ਕਿਸੇ ਨੂੰ ਵੱਢਣਾ ਚਹੁੰਦੇ ਹਨ ਅਤੇ ਗੁੱਸੇ ਵਿਚ ਭੋਕ ਰਹੇ ਹਨ ਅਸਲ ਵਿਚ ਉਹ ਕਿਸੇ ਚੀਜ ਟੀ irritate ਹੋ ਰਹੇ ਹੁੰਦੇ ਹਨ ਅਤੇ ਆਪਣਾ ਗੁੱਸਾ ਦਿਖਾ ਰਹੇ ਹੁੰਦੇ ਹਨ ਜਿਵੇ ਕਿ ਕੁੱਤੇ ਤੇਜ਼ ਅਵਾਜਾ ,ਕੋਈ ਖਾਸ ਉੱਚਾ ਮਿਊਜ਼ਿਕ ਜਾ ਭਾਂਡਿਆਂ ਦਾ ਡਿੱਗਣਾ ਆਦਿ ਚੰਗਾ ਨਹੀਂ ਲੱਗਦਾ ਤਾ ਉਹ ਹਾਊਲ ਕਰਦੇ ਹਨ