Friday , November 27 2020

ਬੁਆਏਫਰੈਂਡ ਦੇ ਧੋਖਾ ਦੇਣ ਤੇ ਕੁੜੀ ਨੇ ਸ਼ਰਾਬ ਪੀ ਕੇ ਲੜਕੇ ਦੇ ਘਰ ਦੇ ਅੱਗੇ ਜਾ ਕੇ ਕੀਤਾ ਕੁਝ ਅਜਿਹਾ ਕਿ… ਦੇਖੋ ਵੀਡੀਓ

ਬੁਆਏਫਰੈਂਡ ਦੇ ਧੋਖਾ ਦੇਣ ਤੇ ਕੁੜੀ ਨੇ ਸ਼ਰਾਬ ਪੀ ਕੇ ਲੜਕੇ ਦੇ ਘਰ ਦੇ ਅੱਗੇ ਜਾ ਕੇ ਕੀਤਾ ਕੁਝ ਅਜਿਹਾ ਕਿ… ਦੇਖੋ ਵੀਡੀਓ

ਦੋਸਤੋ ਇਹ ਖ਼ਬਰ ਅਤੇ ਵੀਡੀਓ ਦਿਖਾਉਂਦੇ ਹੋਏ ਸਾਨੂੰ ਕੋਈ ਬਹੁਤਾ ਵਧੀਆ ਤਾਂ ਨਹੀਂ ਲੱਗ ਰਿਹਾ ਪ੍ਰੰਤੂ ਫਿਰ ਵੀ ਸਮਾਜ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਸਾਡੇ ਦੇਸ਼ ਵਿੱਚ ਅੱਜ ਕੱਲ੍ਹ ਕੀ ਕੀ ਕੰਮ ਹੋ ਰਹੇ ਹਨ । ਦੋਸਤੋ ਤੁਸੀਂ ਮੁੰਡਿਆਂ ਬਾਰੇ ਤਾਂ ਇਹ ਗੱਲ ਆਮ ਹੀ ਸੁਣੀ ਹੋਵੇਗੀ ਕਿ ਕੋਈ ਮੁੰਡਾ ਬਹੁਤ ਜ਼ਿਆਦਾ ਅਵਾਰਾ ਹੈ ਸ਼ਰਾਬੀ ਹੈ ਅਤੇ ਅਯਾਸ਼ ਹੈ ਪਰੰਤੂ ਇਕ ਤਾਜ਼ਾ ਵੀਡੀਓ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਸ਼ਾਇਦ ਲੋਕਾਂ ਦੀ ਸੋਚ ਕੁੜੀਆਂ ਪ੍ਰਤੀ ਵੀ ਕੁਝ ਏਦਾਂ ਦੀ ਹੀ ਹੋ ਜਾਵੇ । ਇਹ ਸਾਰਾ ਮਾਮਲਾ ਗੁਰੂਗ੍ਰਾਮ ਦਾ ਹੈ ਜਿੱਥੇ ਕਿ ਇੱਕ ਕੁੜੀ ਵੱਲੋਂ ਆਪਣੇ ਬੁਆਏਫ੍ਰੈਂਡ ਤੋਂ ਧੋਖਾ ਮਿਲਣ ਤੇ ਕੁਝ ਅਜਿਹਾ ਕੀਤਾ ਗਿਆ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਸ਼ਰਮਸਾਰ ਹੋ ਜਾਵੋਗੇ ।

ਇਸ ਲੜਕੀ ਨੂੰ ਜਦੋਂ ਉਸ ਦੇ ਬੁਆਏਫ੍ਰੈਂਡ ਵੱਲੋਂ ਧੋਖਾ ਮਿਲਿਆ ਤਾਂ ਉਸ ਤੋਂ ਬਾਅਦ ਲੜਕੀ ਬੁਆਏਫਰੈਂਡ ਨੂੰ ਸਬਕ ਸਿਖਾਉਣ ਲਈ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਉਸ ਦੀ ਗਲੀ ਵਿੱਚ ਪਹੁੰਚ ਗਈ। ਲੜਕੀ ਦੇ ਨਾਲ ਜੋ ਸਹੇਲੀਆਂ ਆਈਆਂ ਹੋਈਆਂ ਸਨ ਉਨ੍ਹਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ । ਸਿਰਫ਼ ਇੱਥੇ ਹੀ ਬੱਸ ਨਹੀਂ ਇਹ ਲੜਕੀਆਂ ਆਪਣੇ ਨਾਲ ਡੀਜੇ ਵੀ ਲੈ ਕੇ ਆਈਆਂ ਸਨ ਅਤੇ ਉਨ੍ਹਾਂ ਨੇ ਸੜਕ ਦੇ ਵਿਚਕਾਰ ਡੀਜੇ ਲਗਾ ਕੇ ਸ਼ਰਾਬ ਦੇ ਨਸ਼ੇ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ । ਡੀਜੇ ਉੱਪਰ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਇਹ ਲੜਕੀਆਂ ਸ਼ਰੇਆਮ ਸੜਕ ਦੇ ਵਿਚਕਾਰ ਤਕਰੀਬਨ ਇੱਕ ਘੰਟੇ ਤੱਕ ਏਦਾਂ ਹੀ ਨੱਚਦੀਆਂ ਰਹੀਆਂ ।

ਕੁਝ ਲੋਕ ਤਾਂ ਇਨ੍ਹਾਂ ਨੂੰ ਦੇਖ ਕੇ ਸ਼ਰਮ ਨਾਲ ਆਪਣਾ ਰਾਹ ਬਦਲਦੇ ਚਲੇ ਗਏ ਪ੍ਰੰਤੂ ਕੁਝ ਲੋਕ ਖੜ੍ਹੇ ਹੋ ਕੇ ਇਹ ਸਾਰਾ ਤਮਾਸ਼ਾ ਹੀ ਦੇਖਦੇ ਰਹੇ । ਪੁਲਿਸ ਵੱਲੋਂ ਵੀ ਇਨ੍ਹਾਂ ਨੂੰ ਹਟਾਏ ਜਾਣ ਦੀ ਥਾਂ ਖੜ੍ਹੇ ਹੋ ਕੇ ਇਨ੍ਹਾਂ ਦਾ ਤਮਾਸ਼ਾ ਦੇਖਦੇ ਹੋਏ ਪਾਇਆ ਗਿਆ । ਜਦੋਂ ਇਸ ਮਾਮਲੇ ਦੀ ਖਬਰ ਆਸ ਪਾਸ ਦੇ ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ । ਗੱਲ ਮੀਡੀਆ ਵਿੱਚ ਜਾਂਦੀ ਦੇਖ ਕੇ ਫਿਰ ਕੁਝ ਪੁਲਿਸ ਕਰਮਚਾਰੀਆਂ ਵੱਲੋਂ ਇਨ੍ਹਾਂ ਲੜਕੀਆਂ ਨੂੰ ਰੋਡ ਉੱਪਰੋਂ ਇਹ ਸਭ ਕੁਝ ਕਰਨ ਨੂੰ ਹਟਾਇਆ ਗਿਆ । ਇਸ ਤੋਂ ਉਲਟ ਜਦੋਂ ਲੜਕੀਆਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬਰਾਤ ਲੈ ਕੇ ਆਈਆਂ ਹਨ ।
ਤੁਸੀਂ ਇਸ ਮਸਲੇ ਦੀਆਂ ਕੁਝ ਵੀਡੀਓਜ਼ ਹੇਠਾਂ ਦੇਖ ਸਕਦੇ ਹੋ

Click Here to watch the video directly on Youtube
ਇਹ ਤਾਂ ਸੀ ਪੂਰੀ ਖ਼ਬਰ ਦੀ ਵੀਡੀਓ ਹੁਣ ਇੱਕ ਹੋਰ ਨੀਚੇ ਵੀਡੀਓ ਹੈ ਜਿਸ ਵਿੱਚ ਤੁਹਾਨੂੰ ਇਹ ਲੜਕੀਆਂ ਬਿਲਕੁਲ ਸਾਫ ਨੱਚਦੀਆਂ ਹੋਈਆਂ ਨਜ਼ਰ ਆਉਣਗੀਆਂ ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਲੜਕੀਆਂ ਕਿਸ ਤਰ੍ਹਾਂ ਰੋਡ ਉੱਪਰ ਸ਼ਰਾਬ ਪੀ ਕੇ ਏਦਾਂ ਦਾ ਤਮਾਸ਼ਾ ਕਰ ਰਹੀਆਂ ਹਨ। ਇਨ੍ਹਾਂ ਸਭ ਨੂੰ ਦੇਖ ਕੇ ਤਾਂ ਇੱਕ ਹੀ ਗੱਲ ਯਾਦ ਆਉਂਦੀ ਹੈ ਕਿ ਆਖਿਰ ਇਹ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ । ਭਾਵੇਂ ਕਿ ਇਹ ਮਸਲਾ ਪੰਜਾਬ ਦਾ ਨਹੀਂ ਹੈ ਪਰੰਤੂ ਹੈ ਤਾਂ ਆਖਿਰ ਸਾਡੇ ਦੇਸ਼ ਦਾ ਹੀ ।
ਦੇਖੋ ਦੂਸਰੀ ਵੀਡੀਓ