Saturday , August 20 2022

ਬਾਜ਼ਾਰ ਵਿੱਚੋਂ ਆਟਾ ਖਰੀਦਣ ਵਾਲੇ ਹੋ ਜਾਵੋ ਸਾਵਧਾਨ .. ਹੋਇਆ ਨਵਾਂ ਖੁਲਾਸਾ ..

ਕਦੀ ਦਾਲਾਂ ਵਿਚ ਮਿਲਾਵਟ, ਕਦੀ ਮਿਰਚ ਤੇ ਹਲਦੀ ਵਿਚ ਮਿਲਾਵਟ ਦੀਆਂ ਖਬਰਾਂ ਤਾਂ ਪਹਿਲਾਂ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਮਿਲਾਟਵ ਦੀ ਖਬਰ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ। ਗੱਲ ਕਰ ਰਹੇ ਹਾਂ ਆਟੇ ਦੀ, ਆਟੇ ਬਿਨਾਂ ਜ਼ਿੰਦਗੀ ਗੁਜ਼ਾਰਨੀ ਮੁਸ਼ਕਲ ਹੈ ਪਰ ਹੁਣ ਆਟਾ ਵੀ ਮਿਲਾਵਟ ਵਾਲਾ ਆਉਣ ਲੱਗਾ ਹੈ।
ਸੂਬੇ ਦੇ ਖੁਰਾਕ ਤੇ ਸਪਲਾਈ ਵਿਭਾਗ ਕੋਲ ਇਸ ਗੱਲ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਬਾਜ਼ਾਰ ਵਿਚ ਰਬੜ ਮਿਲਿਆ ਆਟਾ ਵੇਚਿਆ ਜਾ ਰਿਹਾ ਹੈ। ਇਸ ਆਟੇ ਵਿਚ ਪਾਣੀ ਮਿਕਸ ਕਰੋ ਤਾਂ ਇਹ ਰਬੜ ਵਾਂਗ ਬਣ ਜਾਂਦਾ ਹੈ। ਪਤਾ ਲੱਗਾ ਹੈ ਕਿ ਰਬੜ ਦਾ ਭਾਰ ਜ਼ਿਆਦਾ ਹੋਣ ਕਾਰਨ ਇਸਨੂੰ ਆਟੇ ਵਿਚ ਮਿਕਸ ਕਰਕੇ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੁਝ ਨਾਨ-ਬ੍ਰਾਂਡਿਡ ਕੰਪਨੀਆਂ ਧੜੱਲੇ ਨਾਲ ਮਿਲਾਵਟੀ ਆਟਾ ਵੇਚ ਰਹੀਆਂ ਹਨ। ਮਿਲਾਵਟੀ ਆਟੇ ਦੀ ਖਬਰ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਇਸ ਸਬੰਧ ਵਿਚ ਖੁਰਾਕ ਤੇ ਸਪਲਾਈ ਵਿਭਾਗ ਨੂੰ ਚੌਕਸ ਰਹਿਣ ਤੇ ਸਾਰੀਆਂ ਹੋਲਸੇਲ ਮੰਡੀਆਂ ਵਿਚ ਛਾਪੇਮਾਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।
ਭੋਜਨ ਦੀ ਗੁਣਵੱਤਾ ਵਧਾਓ ਤੇ ਖੁਰਾਕ ਪਦਾਰਥਾਂ ਨਾਲ ਹੋਣ ਵਾਲੇ ਇਨਫੈਕਸ਼ਨ ਤੇ ਨਾਗਰਿਕਾਂ ਨੂੰ ਇਨ੍ਹਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਐੱਫ. ਐੱਸ. ਐੱਸ. ਆਈ. ਨੇ ਪਿੰਕ ਬੁੱਕ ਨਾਂ ਨਾਲ ਇਕ ਪੁਸਤਕ ਬਾਜ਼ਾਰ ਵਿਚ ਉਤਾਰੀ ਹੈ। ਇਸ ਕਿਤਾਬ ਵਿਚ 2 ਕਿਰਦਾਰ ਮਿਸ ਤੇ ਮਾਸਟਰ ਸਿਹਤ ਲਾਏ ਗਏ ਹਨ। ਇਹ ਦੋਵੇਂ ਕਿਰਦਾਰ ਖਾਣੇ ਨਾਲ ਸਬੰਧਤ ਵੱਖ-ਵੱਖ ਜਾਣਕਾਰੀ ਦਿੰਦੇ ਹਨ। ਪਿਛਲੇ ਮਹੀਨੇ ਲਾਂਚ ਕੀਤੀ ਗਈ ਇਸ ਕਿਤਾਬ ਨੂੰ ਭਾਰਤੀ ਘਰਾਂ ਦੇ ਕਿਚਨ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿਚ ਖਾਣੇ ਨੂੰ ਬਣਾਉਣ ਦੀ ਵਿਧੀ ਤੋਂ ਲੈ ਕੇ ਉਸਦੀ ਸਾਫ-ਸਫਾਈ, ਬਰਤਣਾਂ ਦੀ ਚੋਣ, ਖੁਰਾਕ ਪਦਾਰਥਾਂ ਨੂੰ ਰੱਖਣ ਦੇ ਤਰੀਕੇ, ਉਨ੍ਹਾਂ ਦੇ ਪੋਸ਼ਕ ਤੱਤਾਂ ਸਣੇ ਕਈ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
8 ਹਿੱਸਿਆਂ ‘ਚ ਹੈ ਇਹ ਕਿਤਾਬ..
ਇਸ ਕਿਤਾਬ ਨੂੰ 8 ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਖੁਰਾਕ ਪਦਾਰਥ ਦੀ ਚੋਣ ਤੇ ਖਰੀਦਣ, ਖਾਣੇ ਨੂੰ ਪਰੋਸਣ, ਖਾਣੇ ਦੀ ਤਿਆਰੀ ਤੇ ਉਸਨੂੰ ਬਣਾਉਣ, ਸਿਹਤਮੰਦ ਭੋਜਨ, ਖਾਣੇ ਦੀ ਪੈਕਿੰਗ ਤੇ ਸਾਫ-ਸਫਾਈ ਦਾ ਧਿਆਨ ਸ਼ਾਮਲ ਹੈ। ਇਸਦੇ ਨਾਲ ਹੀ ਇਸ ਕਿਤਾਬ ਵਿਚ ਖਾਣੇ ਨਾਲ ਵੱਖ-ਵੱਖ ਤਰੀਕਿਆਂ ਨਾਲ ਸਬੰਧਤ ਟਿਪਸ ਕੀ ਕਰੀਏ, ਕੀ ਨਾ ਕਰੀਏ, ਵਿਧੀ, ਵਰਤੋਂ ਆਦਿ ਬਾਰੇ ਵੀ ਦੱਸਿਆ ਗਿਆ ਹੈ।
ਇਸ ਦਾ ਵੀ ਰੱਖੀਏ ਧਿਆਨ
– ਹਮੇਸ਼ਾ ਤਾਜ਼ੇ, ਮੌਸਮੀ ਤੇ ਸਥਾਨਕ ਪੱਧਰ ‘ਤੇ ਮੁਹੱਈਆ ਫਲ ਤੇ ਸਬਜ਼ੀਆਂ ਹੀ ਖਰੀਦੀਏ।
– ਸਾਮਾਨ ਖਰੀਦਣ ਵੇਲੇ ਹਮੇਸ਼ਾ ਮੈਨੂਫੈਕਚਰਿੰਗ ਡੇਟ ਤੇ ਬੈਸਟ ਬਿਫੋਰ ਜ਼ਰੂਰ ਦੇਖ ਲਓ।
– ਜੇਕਰ ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਬਾਰੇ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਉਸਦੀ ਵਰਤੋਂ ਨਾ ਕਰੋ। ਉਸ ਚੀਜ਼ ਨੂੰ ਖਾ ਕੇ ਵੀ ਨਾ ਦੇਖੋ ਕਿਉਂਕਿ ਥੋੜ੍ਹੀ ਜਿਹੀ ਖਰਾਬ ਚੀਜ਼ ਵੀ ਤੁਹਾਡੀ ਸਿਹਤ ਵਿਗਾੜ ਸਕਦੀ ਹੈ।
– ਤੇਲ, ਦੁੱਧ,ਅਨਾਜ, ਦਾਲਾਂ, ਚੌਲ ਆਦਿ ਹਮੇਸ਼ਾ ਪੈਕ ਬੰਦ ਹੀ ਖਰੀਦੋ।