ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਅਦਾਲਤ ਦਾ ਆਇਆ ਇਹ ਫ਼ੈਸਲਾ
ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਅਦਾਲਤ ਦਾ ਆਇਆ ਇਹ ਫ਼ੈਸਲਾ:ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਹੁਣ ਕੱਲ ਫ਼ੈਸਲਾ ਸੁਣਾਇਆ ਜਾਵੇਗਾ।
ਜਿਸ ਦੇ ਲਈ ਅੱਜ ਦੀ ਰਾਤ ਵੀ ਸਲਮਾਨ ਖਾਨ ਨੂੰ ਜੇਲ੍ਹ ਅੰਦਰ ਰਹਿਣਾ ਪਵੇਗਾ।ਮਾਮਲਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਹੈ।ਸਜ਼ਾ ਹੋਣ ਮਗਰੋਂ ਸਲਮਾਨ ਖਾਨ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਭੇਜਿਆ ਗਿਆ,ਜਿੱਥੇ ਉਨ੍ਹਾਂ ਨੇ ਪਹਿਲੀ ਰਾਤ ਬਿਤਾਈ ਹੈ।
ਸਲਮਾਨ ਖਾਨ ਦੇ ਵੱਲੋਂ ਜੋਧਪੁਰ ਦੇ ਸੈਸ਼ਨ ਕੋਰਟ ‘ਚ ਜ਼ਮਾਨਤ ਅਰਜੀ ਦਰਜ ਕੀਤੀ ਗਈ ਸੀ ,ਜਿਸ ‘ਤੇ ਕੋਰਟ ਵੱਲੋਂ ਆਪਣਾ ਫ਼ੈਸਲਾ ਕੱਲ ਸੁਣਾਇਆ ਜਾਵੇਗਾ।ਜਿਸ ਦੇ ਲਈ ਸਲਮਾਨ ਖਾਨ ਨੂੰ ਅੱਜ ਵੀ ਜੋਧਪੁਰ ਦੀ ਕੇਂਦਰੀ ਜੇਲ੍ਹ ਹੀ ਰਹਿਣਾ ਪਵੇਗਾ।