Tuesday , June 28 2022

ਬਾਦਲ ਪ੍ਰੀਵਾਰ ਲਈ ਆਈ ਵੱਡੀ ਮਾੜੀ ਖਬਰ – ਲੁਟੇਰਿਆਂ ਨੇ ਕਰਤਾ ਇਹ ਵੱਡਾ ਕਾਂਡ , ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਚੋਣਾਂ ਦੇ ਮਾਹੌਲ ਨੂੰ ਦੇਖਦੇ ਹੋਏ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਦੇ ਮਾਹੌਲ ਨੂੰ ਸਥਾਪਤ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਹਨ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਲੁੱਟ-ਖੋਹ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪੰਜਾਬ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਲੁੱਟ-ਖੋਹ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ। ਲੋਕਾਂ ਦਾ ਆਪਣੇ ਘਰਾਂ ਤੋਂ ਬਾਹਰ ਜਾਣਾ ਮੁਸ਼ਕਲ ਹੋ ਗਿਆ ਹੈ ਉਥੇ ਹੀ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇਸ ਦਾ ਅਸਰ ਪੰਜਾਬ ਦੇ ਹਾਲਾਤਾਂ ਉਪਰ ਵੀ ਹੋ ਰਿਹਾ ਹੈ। ਪਰ ਬਾਦਲ ਪਰਿਵਾਰ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਲੁਟੇਰਿਆਂ ਵੱਲੋਂ ਇਹ ਵੱਡਾ ਕਾਂਡ ਕੀਤਾ ਗਿਆ ਹੈ ਜਿਸ ਕਾਰਨ ਭਾਜੜਾਂ ਪੈ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਬਠਿੰਡਾ ਅਧੀਨ ਸਿਰਸਾ ਦੇ ਡੱਬਵਾਲੀ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਰਿਲਾਇੰਸ ਪੈਟਰੋਲ ਪੰਪ ਡੂਮਵਾਲੀ ਤੋਂ ਸਾਹਮਣੇ ਆਈ ਹੈ। ਜਿੱਥੇ ਲੁਟੇਰਿਆਂ ਵੱਲੋਂ ਅੱਜ ਦਿਨ ਦਿਹਾੜੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਟਰੋਲ ਪੰਪ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ। ਜਦੋਂ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਪੈਟਰੋਲ ਪੰਪ ਤੇ ਮੌਜੂਦ ਸ਼ਿਫਟ ਸੁਪਰਵਾਈਜ਼ਰ ਅਤੇ ਹੋਰ ਕਰਮਚਾਰੀ ਆਪਣਾ ਕੰਮ ਕਰ ਰਹੇ ਸਨ।

ਉਸ ਸਮੇਂ ਹੀ ਪੈਟਰੋਲ ਪੰਪ ਤੇ ਜਮਾਂ ਕੈਸ਼ ਨੂੰ ਡੱਬਵਾਲੀ ਸਥਿੱਤ ਐਕਸਿਸ ਬੈਂਕ ਵਿੱਚ ਪੈਸੇ ਜਮਾ ਕਰਵਾਓਣ ਲਈ ਸ਼ਿਫਟ ਸੁਪਰਵਾਈਜ਼ਰ ਹਰਸ਼ਪਿੰਦਰ ਵਾਸੀ ਪਿੰਡ ਭੁੱਲਰ ਵਾਲਾ, ਅਤੇ ਹਾਊਸਕੀਪਰ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਪਿੰਡ ਪਥਰਾਲਾ ਮੋਟਰਸਾਈਕਲ ਤੇ ਬੈਂਕ ਗਏ ਹੋਏ ਸਨ। ਜਿਸ ਸਮੇਂ ਇਹ ਦੋਨੋਂ ਪੈਟਰੋਲ ਪੰਪ ਤੋਂ 200 ਮੀਟਰ ਦੀ ਦੂਰੀ ਤੇ ਗਏ ਤਾਂ ਅੱਗੇ ਦੋ ਨੌਜਵਾਨਾਂ ਵੱਲੋਂ ਲੁੱਟ ਦੇ ਮਕਸਦ ਨਾਲ ਉਨ੍ਹਾਂ ਉਪਰ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਅਤੇ ਮੋਟਰ ਸਾਈਕਲ ਬਾਈਕ ਜਿਥੇ ਰਾਜੂ ਚਲਾ ਰਿਹਾ ਸੀ ਉਥੇ ਹੀ ਹਰਸ਼ਪਿੰਦਰ ਪੈਸਿਆਂ ਨਾਲ ਭਰਿਆ ਹੋਇਆ ਬੈਗ ਲੈ ਕੇ ਮੋਟਰਸਾਈਕਲ ਤੇ ਪਿੱਛੇ ਬੈਠਾ ਸੀ।

ਦੋਹਾਂ ਦੀ ਕੁੱਟਮਾਰ ਕਰਕੇ ਉਹ ਨੌਜਵਾਨ ਉਹਨਾਂ ਕੋਲੋਂ ਪੈਸਿਆਂ ਦਾ ਭਰਿਆ ਹੋਇਆ ਬੈਗ ਖੋਹ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਲੁੱਟੇ ਇਸ ਬੈਗ ਵਿੱਚ 9,91,500 ਰੁਪਏ ਸਨ। ਜੋ ਕੇ 10 ਲੱਖ ਦੇ ਕਰੀਬ ਬਣਦੇ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਇਹ ਬੈਗ ਪੁਲਸ ਨੂੰ ਲਸਾੜਾ ਨਾਲੇ ਤੋਂ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।