Friday , October 7 2022

ਬਾਈਡੇਨ ਦਾ ਫੁਰਮਾਨ 25 ਹਜਾਰ ਲੋਕਾਂ ਨੂੰ ਪਨਾਹ ਦੇ ਲਈ ਅਮਰੀਕਾ ਆਉਣ ਦੀ ਮਿਲੇਗੀ ਇਜਾਜਤ

ਹੁਣੇ ਆਈ ਤਾਜਾ ਵੱਡੀ ਖਬਰ

ਜਿੱਥੇ ਪਹਿਲਾਂ ਅਮਰੀਕਾ ਦੀਆਂ ਚੋਣਾਂ ਨੂੰ ਲੈ ਕੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੈ, ਉਥੇ ਹੀ ਹੁਣ ਨਵੇਂ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਐਲਾਨ ਦੀਆਂ ਖਬਰਾਂ ਆ ਰਹੀਆਂ ਹਨ।
ਵਿਸ਼ਵ ਦੇ ਇਤਿਹਾਸ ਵਿੱਚ ਜਦੋਂ ਵੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਸ ਦੇਸ਼ ਦਾ ਰੂਪ ਹੀ ਬਦਲ ਜਾਂਦਾ ਹੈ। ਅਜਿਹੀ ਸਰਕਾਰ ਦੇ ਆਉਣ ਸਾਰ ਹੀ ਦੇਸ਼ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ। ਬੀਤੇ ਸਾਲਾਂ ਦੌਰਾਨ ਵਿਗੜੇ ਹੋਏ ਸਾਰੇ ਕੰਮਕਾਜ ਸਹੀ ਹੋਣ ਲੱਗ ਪੈਂਦੇ ਹਨ। ਜੋਅ ਬਾਈਡਨ ਨਵੇਂ ਰਾਸ਼ਟਰਪਤੀ ਬਣ ਚੁੱਕੇ ਹਨ।

ਉਹਨਾਂ ਨੇ ਆਪਣਾ ਕਾਰਜਭਾਰ ਸੰਭਾਲਦੇ ਹੋਏ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਜੋ ਬਾਇਡਨ ਦਾ ਫਰਮਾਨ ਹੈ ਕੇ 25 ਹਜ਼ਾਰ ਲੋਕਾਂ ਨੂੰ ਪਨਾਹ ਦੇ ਲਈ ਅਮਰੀਕਾ ਆਉਣ ਦੀ ਮਿਲੇਗੀ ਇਜਾਜ਼ਤ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਮੈਕਸੀਕੋ ਵਿਚ ਪਨਾਹ ਲਈ ਇੰਤਜ਼ਾਰ ਕਰ ਰਹੇ 25,000 ਲੋਕਾਂ ਦੇ ਕੇਸ ਦੀ ਸੁਣਵਾਈ ਅਮਰੀਕਾ ਦੀ ਅਦਾਲਤ ਵਿੱਚ 19 ਫ਼ਰਵਰੀ ਨੂੰ ਹੋਵੇਗੀ। ਉਨ੍ਹਾਂ ਸਭ ਨੂੰ ਇਮੀਗ੍ਰੇਸ਼ਨ ਮਾਮਲਿਆਂ ਦੀ ਸੁਣਵਾਈ ਦੌਰਾਨ ਹਿੱਸਾ ਲੈਣ ਲਈ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

70 ਹਜ਼ਾਰ ਲੋਕ ਮੈਕਸੀਕੋ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੀਆਂ ਗਈਆਂ ਨੀਤੀਆਂ ਕਾਰਨ ਫਸੇ ਹੋਏ ਹਨ। ਜਿਨ੍ਹਾਂ ਵੱਲੋਂ ਅਮਰੀਕਾ ਵਿੱਚ ਪਨਾਹ ਮੰਗੀ ਗਈ ਸੀ। ਟਰੰਪ ਵੱਲੋਂ 2019 ਵਿੱਚ ਮਾਈਗਰੇਟ ਪ੍ਰੋਟੈਕਸ਼ਨ ਪ੍ਰੋਟੋਕੋਲ ਲਾਗੂ ਕੀਤਾ ਗਿਆ ਸੀ। ਨਵੇਂ ਰਾਸ਼ਟਰਪਤੀ ਜੋਅ ਬਾਈਡਨ ਨੇ ਇਨ੍ਹਾਂ ਨੀਤੀਆਂ ਨੂੰ ਬਦਲ ਦਿੱਤਾ ਹੈ। ਹੁਣ ਬਿਨਾਂ ਕਿਸੇ ਸ਼ਰਤ ਨੂੰ ਪੂਰੇ ਕੀਤੇ ਬਿਨਾ ਹੀ ਪ੍ਰਵਾਸੀਆਂ ਨੂੰ ਅਮਰੀਕਾ ਦਾਖ਼ਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਸ਼ਟਰਪਤੀ ਜੋ ਬਾਈਡੇਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਸਰਕਾਰ ਸੁਰੱਖਿਤ, ਵਿਵਸਥਿਤ ਇਮੀਗ੍ਰੇਸ਼ਨ ਪ੍ਰਣਾਲੀ ਬਹਾਲ ਕਰਨ ਲਈ ਵਚਨਬੱਧ ਹੈ।

ਨੀਤੀਆਂ ਵਿੱਚ ਕੀਤੇ ਗਏ ਬਦਲਾਅ ਤੋਂ ਬਾਅਦ ਅਮਰੀਕਾ ਦੀ ਸਰਹੱਦ ਤੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਮਰੀਕਾ ਵਿਚ ਛੱਡਿਆ ਗਿਆ ਹੈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਮੈਕਸੀਕੋ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਲਈ ਦੋਵੇਂ ਦੇਸ਼ਾਂ ਦੇ ਦੋ ਸਰਹੱਦੀ ਥਾਂ ਨੂੰ ਹੌਲੀ ਹੌਲੀ ਖੋਲਣਾ ਚਾਹੁੰਦੀ ਹੈ। ਹਰੇਕ ਸਰਹੱਦ ਤੇ ਰੋਜ਼ਾਨਾ ਇਕ ਕਾਫ਼ਲੇ ਵਿੱਚ 300 ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।