Saturday , January 22 2022

ਬਲੇ ਓ ਸ਼ੇਰਾ – ਇਸ ਮੁੰਡੇ ਕਰਤਾ ਅਸਲ ਪੰਜਾਬੀਆਂ ਵਾਲਾ ਇਹ ਕੰਮ ਸਾਰੇ ਪੰਜਾਬ ਚ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਜਿੱਥੇ ਦੇਸ਼ ਦੇ ਵਿਚ ਅਪਰਾਧ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਹਰ ਰੋਜ਼ ਹੀ ਇਜ਼ਾਫ਼ਾ ਹੋ ਰਿਹਾ ਹੈ , ਜਿੱਥੇ ਅਪਰਾਧੀ ਇੰਨੇ ਬੇਖੌਫ ਹੋ ਕੇ ਚੁੱਕੇ ਹਨ ਕਿ, ਉਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਪੁਲੀਸ ਪ੍ਰਸ਼ਾਸਨ ਜਾਂ ਕਾਨੂੰਨਾਂ ਦੇ ਡਰ ਤੋਂ ਬਿਨਾਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਜਿਸ ਦੇ ਚੱਲਦੇ ਜਿਸ ਦੇ ਚੱਲਦੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਹੁਣ ਲੋਕਾਂ ਦੇ ਵਿਚ ਇਮਾਨਦਾਰੀ ਖ਼ਤਮ ਹੁੰਦੀ ਜਾ ਰਹੀ ਹੈ, ਇੱਕ ਵੱਡੀ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਪੰਜਾਬ ਦੇ ਰਹਿਣ ਵਾਲੇ ਇਕ ਨੌਜਵਾਨ ਨੇ, ਇਸ ਨੌਜਵਾਨ ਨੇ ਆਪਣੀ ਈਮਾਨਦਾਰੀ ਦਾ ਜਾਦੂ ਸਭ ਤੇ ਛੱਡਿਆ ਹੈ ।

ਜਿਸਦੀ ਚਰਚਾ ਹੁਣ ਪੂਰੇ ਦੇਸ਼ ਦੇ ਵਿੱਚ ਫੈਲਣੀ ਸ਼ੁਰੂ ਹੋ ਚੁੱਕੀ ਹੈ । ਇਸ ਨੌਜਵਾਨ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਕੀ ਇਸ ਨੌਜਵਾਨ ਨੂੰ ਇਸ ਦੀ ਇਮਾਨਦਾਰੀ ਸਦਕਾ ਹੁਣ ਸਨਮਾਨਿਤ ਵੀ ਕੀਤਾ ਗਿਆ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦਾ ਇੱਕ ਨੌਜਵਾਨ ਬਿਕਰਮਜੀਤ ਸਿੰਘ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ , ਤਾਂ ਰਾਸਤੇ ਦੇ ਵਿੱਚ ਉਸ ਨੂੰ ਇਕ ਬੈਗ ਪ੍ਰਾਪਤ ਹੋਇਆ, ਜਿਸ ਨੂੰ ਖੋਲ੍ਹਣ ਤੇ ਉਸ ਨੂੰ ਪਤਾ ਲੱਗਿਆ ਕਿ ਉਸਦੇ ਵਿੱਚ ਸੋਨਾ, ਚਾਂਦੀ ਅਤੇ ਨਕਦੀ ਸਮੇਤ ਮੋਬਾਇਲ ਫ਼ੋਨ ਪਿਆ ਹੋਇਆ ਹੈ ।

ਜਿਸ ਤੋਂ ਬਾਅਦ ਉਸ ਨੌਜਵਾਨ ਦੇ ਵੱਲੋਂ ਇਸ ਦੀ ਜਾਣਕਾਰੀ ਆਪਣੇ ਪਰਿਵਾਰ, ਸਰਪੰਚ ਤੇ ਹੋਰਾਂ ਲੋਕਾਂ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਈਮਾਨਦਾਰੀ ਵਿਖਾਉਂਦੇ ਹੋਏ ਇਸ ਨੌਜਵਾਨ ਦੇ ਕੋਲੋਂ ਜੋ ਬੈਗ ਪ੍ਰਾਪਤ ਹੋਇਆ ਸੀ , ਉਸ ਬੈਗ ਨੂੰ ਮੋਬਾਈਲ ਫੋਨ ਦੇ ਜ਼ਰੀਏ ਮਾਲਕ ਲੜਕੀ ਨੂੰ ਪੂਰੇ ਸਾਮਾਨ ਸਮੇਤ ਸੌਂਪਿਆ ਗਿਆ। ਉਧਰ ਜਿਸ ਲੜਕੀ ਦਾ ਇਹ ਬੈਗ ਸੀ ਉਸ ਲੜਕੀ ਦੇ ਵੱਲੋਂ ਤੇ ਉਸ ਦੇ ਪਰਿਵਾਰ ਦੇ ਵੱਲੋਂ ਵਿਕਰਮ ਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਤੇ ਉਸ ਦੀ ਈਮਾਨਦਾਰੀ ਦੀ ਖੂਬ ਪ੍ਰਸ਼ੰਸਾ ਕੀਤੀ ਗਈ ।

ਇੰਨਾ ਹੀ ਨਹੀਂ ਸਗੋਂ ਇਸ ਨੌਜਵਾਨ ਨੂੰ ਪਿੰਡ ਦੀ ਪੰਚਾਇਤ ਅਤੇ ਪੁਲੀਸ ਦੀ ਹਾਜ਼ਰੀ ਵਿਚ ਇਮਾਨਦਾਰੀ ਦਿਖਾਉਣ ਦੇ ਕਾਰਨ ਸਨਮਾਨਿਤ ਵੀ ਕੀਤਾ ਗਿਆ । ਉਧਰ ਜਦੋਂ ਮਾਲਕ ਲੜਕੀ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੌਜਵਾਨ ਦੀ ਇਮਾਨਦਾਰੀ ਦੀ ਖੂਬ ਪ੍ਰਸ਼ੰਸਾ ਕਰਦੇ ਹਨ ਤੇ ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨੇ ਇਕ ਅਜਿਹਾ ਕਾਰਜ ਕੀਤਾ ਹੈ ਜਿਸ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ।