ਕੋਲਕਾਤਾ — ਇਥੋਂ ਦੇ ਸੋਨਾਗਾਛੀ ‘ਚ ਸੈਕਸ ਵਰਕਰਾਂ ਨੇ ਹਾਲ ਹੀ ‘ਚ ਸਵੱਛ ਭਾਰਤ ਅਭਿਆਨ ‘ਚ ਇਕ ਨਾਟਕ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਸੀ। ਇਸ ਨਾਲ ਇਹ ਇਲਾਕਾ ਇਕ ਵਾਰ ਫਿਰ ਚਰਚਾ ‘ਚ ਆ ਗਿਆ ਹੈ।
ਦੱਸਣਯੋਗ ਹੈ ਕਿ ਕੋਲਕਾਤਾ ਦਾ ਇਹ ਇਲਾਕਾ ਦੇਸ਼ ਦੀਆਂ ਬਦਨਾਮ ਗਲੀਆਂ ‘ਚ ਗਿਣਿਆ ਜਾਂਦਾ ਹੈ। ਇਸ ਰੈੱਡ ਲਾਈਟ ਏਰੀਏ ‘ਚ ਔਰਤਾਂ ਦੀ ਮੁਸ਼ਕਿਲ ਜ਼ਿੰਦਗੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਭਾਰਤ ‘ਚ ਪ੍ਰੋਸਟੀਟਿਊਸ਼ਨ ਦਾ ਮਾਰਕੀਟ ਕਾਫੀ ਵੱਡਾ ਹੈ। ਇਸ ਰੈੱਡ ਲਾਈਟ ਏਰੀਏ ‘ਚ ਰਹਿਣ ਵਾਲੀਆਂ ਲੜਕੀਆਂ ਜਾਂ ਤਾਂ ਮਜਬੂਰੀ ‘ਚ ਇਥੇ ਰਹਿੰਦੀਆਂ ਹਨ ਜਾਂ ਜ਼ਬਰਦਸਤੀ ਉਨ੍ਹਾਂ ਨੂੰ ਇਸ ਧੰਦੇ ‘ਚ ਧਕੇਲਿਆ ਗਿਆ।
ਵੈਸਟ ਬੰਗਾਲ ਦੇ ਸੋਨਾਗਾਛੀ ਦਾ ਰੈੱਡ ਲਾਈਟ ਏਰੀਆ ਵੇਸਵਾਵਾਂ ਦੇ ਲਈ ਮਸ਼ਹੂਰ ਹੈ। ਇਥੇ ਕਰੀਬ 15 ਹਜ਼ਾਰ ਔਰਤਾਂ ਵੇਸਵਾਵਾਂ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੀਆਂ ਹਨ।
ਮੀਡੀਆ ਰਿਪੋਰਟ ‘ਤੇ ਵਿਸ਼ਵਾਸ ਕਰੀਏ ਤਾਂ ਇਨ੍ਹਾਂ ਔਰਤਾਂ ਨੂੰ ਇਕ ਗਾਹਕ ਲਈ ਸਿਰਫ 2 ਡਾਲਰ ਮਤਲਬ ਕਰੀਬ 128 ਰੁਪਏ ਮਿਲਦੇ ਹਨ।
ਇੰਨੇ ਪੈਸਿਆਂ ‘ਚ ਜ਼ਿੰਦਗੀ ਬਿਤਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਫਿਰ ਵੀ ਉਹ ਮਜਬੂਰੀ ‘ਚ ਆਪਣੀ ਜ਼ਿੰਦਗੀ ਬਿਤਾ ਰਹੀਆਂ ਹਨ। ਜਾਣਕਾਰੀ ਮੁਤਾਬਕ ਇਥੇ ਹਰ ਸਾਲ ਕਰੀਬ ਹਜ਼ਾਰ ਔਰਤਾਂ ਆਉਂਦੀਆਂ ਹਨ ਤੇ ਇਥੋਂ ਦੇ ਛੋਟੇ-ਛੋਟੇ ਕਮਰਿਆਂ ‘ਚ ਜ਼ਿੰਦਗੀ ਬਿਤਾਉਂਦੀਆਂ ਹਨ।