Tuesday , October 20 2020

ਬਠਿੰਡਾ ਐਨਕਾਊਂਟਰ ਤੋਂ ਬਾਅਦ ਗੌਂਡਰ ਗੈਂਗ ਦੀ ਪੁਲਸ ਨੂੰ ਚਿਤਾਵਨੀ, ਫੇਸਬੁਕ ਤੇ ਅਪਲੋਡ ਕੀਤਾ ਇਹ ਸਟੇਟਸ (ਤਸਵੀਰਾਂ)

ਬਠਿੰਡਾ : ਸ਼ੁੱਕਰਵਾਰ ਨੂੰ ਬਠਿੰਡਾ ਦੇ ਗੁਲਾਬਗੜ੍ਹ ਪਿੰਡ ਵਿਚ ਗੌਂਡਰ ਗੈਂਗ ਅਤੇ ਪੁਲਸ ਵਿਚਾਲੇ ਹੋਏ ਮੁਕਾਬਲੇ ਨੂੰ ਗੌਂਡਰ ਗੈਂਗ ਨੇ ਫੇਕ ਐਨਕਾਊਂਟਰ ਕਰਾਰ ਦਿੱਤਾ ਹੈ। ‘ਸ਼ੇਰਾ ਖੁੱਬਣ ਆਲੇ’ ਨਾਂ ਦੇ ਫੇਸਬੁਕ ਪੇਜ ‘ਤੇ ਗੌਂਡਰ ਗੈਂਗ ਨੇ ਲਿਖਿਆ ਹੈ ਕਿ ਸਟਾਰ ਲਗਾਉਣ ਲਈ ਬਠਿੰਡਾ ਪੁਲਸ ਫੇਕ ਐਨਕਾਊਂਟਰ ਕਰ ਰਹੀ ਹੈ।

ਇਸ ਦੇ ਨਾਲ ਹੀ ਪੁਲਸ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ। ਫੇਸਬੁਕ ਪੇਜ ‘ਤੇ ਲਿਖਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਸ ਨੇ ਕਈ ਫੇਕ ਐਨਕਾਊਂਟਰ ਕੀਤੇ ਹਨ।

ਸ਼ੇਰਾ ਖੁੱਬਣ ਅਤੇ ਦਵਿੰਦਰ ਬੰਬੀਹਾ ਤੇ ਹੋਰ ਵੀ ਬਹੁਤ ਲੋਕਾਂ ਦੇ ਫੇਕ ਐਨਕਾਊਂਟਰ ਬਣਾਏ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਜੇ ਜਵਾਬੀ ਫਾਇਰ ਕੀਤੇ ਗਏ ਸਨ ਤਾਂ ਇਕ ਵੀ ਪੁਲਸ ਕਰਮਚਾਰੀ ਜ਼ਖਮੀ ਕਿਉਂ ਨਹੀਂ ਹੋਇਆ।

ਅਜਿਹੀ ਪੁਲਸ ਕਾਰਨ ਹੀ ਸਰਕਾਰ ਘਟੀਆ ਕਹਾਉਂਦੀ ਹੈ। ਹੋਰ ਵੀ ਪੰਜਾਬ ਵਿਚ ਬੜੇ ਸ਼ਹਿਰ ਹਨ ਜਿੱਥੇ ਦੀ ਪੁਲਸ ਦਾ ਕਿੰਨੀ ਵਾਰ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਪਰ

ਉਨ੍ਹਾਂ ਨੂੰ ਜਿਊਂਦੇ ਗ੍ਰਿਫਤਾਰ ਕਰ ਲਿਆ ਗਿਆ, ਇਕੱਲੀ ਬਠਿੰਡਾ ਪੁਲਸ ਨੂੰ ਹੀ ਜ਼ਿਆਦਾ ਚਰਬੀ ਹੈ, ਜਿਹੜੀ ਮੋਢਿਆਂ ‘ਤੇ ਸਟਾਰ ਵਧਾਉਣ ਦੀ ਮਾਰੀ ਇਹ ਪੁੱਠੇ ਕੰਮ ਕਰ ਰਹੀ ਹੈ।

ਕੋਈ ਨਾ ਸਾਰੀ ਜ਼ਿੰਦਗੀ ਤਾਂ ਸਰਕਾਰੀ ਨੌਕਰੀ ਰਹਿਣੀ ਨਹੀਂ, ਜਿਵੇਂ ਤੁਸੀਂ ਇਹ ਸਭ ਕਰ ਰਹੇ ਹੋ ਯਾਦ ਰੱਖਿਓ ਕੱਲ ਨੂੰ ਵਾਰੀ ਤੁਹਾਡੀ ਵੀ ਆ ਸਕਦੀ ਹੈ। ਚੰਗਾ ਮਾੜਾ ਸਭ ਕੁਝ ਇਥੇ ਹੀ ਭੁਗਤਣਾ ਪੈਣਾ।