Monday , October 26 2020

ਫੇਸਬੁੱਕ ਯੂਜ਼ਰਸ ਨੂੰ ਵੱਡਾ ਝਟਕਾ, ਹੁਣ ਨਹੀਂ ਕਰ ਸਕੋਗੇ ਇਹ ਕੰਮ..

ਜੇਕਰ ਤੁਸੀਂ ਫੇਸਬੁੱਕ ਯੂਜ਼ਰ ਹੋ ਤਾਂ ਤੁਹਾਡੇ ਲਈ ਇਹ ਬਹੁਤ ਵੱਡੀ ਖਬਰ ਹੈ। ਹੁਣ ਤਕ ਤੁਸੀਂ ਮਜ਼ੇ ਨਾਲ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਦੇ ਸੀ ਅਤੇ ਜਦੋ ਚਾਹੋ ਉਸ ਨੂੰ ਡਿਲੀਟ ਕਰ ਦਿੰਦੇ ਸੀ ਪਰ ਹੁਣ ਤੁਸੀਂ ਅਜਿਹਾ ਨਹੀਂ ਕਰ ਸਕੋਗੇ। ਦਰਅਸਲ ਫੇਸਬੁੱਕ ਪੋਸਟ ਡਿਲੀਟ ਦਾ ਆਪਸ਼ਨ ਹੱਟਾਉਣ ਦੀ ਤਿਆਰੀ ‘ਚ ਹੈ। ਅੱਜ ਹੀ ਜਦ ਅਸੀਂ ਇਸ ਨੂੰ ਚੈੱਕ ਕੀਤਾ ਤਾਂ ਸਾਨੂੰ ਪੋਸਟ ਨੂੰ ਡਿਲੀਟ ਕਰਨ ਦਾ ਆਪਸ਼ਨ ਨਹੀਂ ਮਿਲਿਆ।


ਨਾਲ ਹੀ ਅਸੀਂ ਫੇਸਬੁੱਕ ਪੇਜ਼ ‘ਤੇ ਸ਼ੇਅਰ ਕੀਤੇ ਗਏ ਪੋਸਟ ਨੂੰ ਵੀ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਉਸ ਨੂੰ ਡਿਲੀਟ ਕਰਨ ਦਾ ਆਪਸ਼ਨ ਨਹੀਂ ਮਿਲਿਆ। ਪਹਿਲੇ ਯੂਜ਼ਰਸ ਦੁਆਰਾ ਸ਼ੇਅਰ ਕੀਤੇ ਗਏ ਪੋਸਟ ਦੀ ਰਾਈਟ ਸਾਇਡ ‘ਚ ਐਡਿਟ ਪੋਸਟ, ਸੇਵ ਪੋਸਟ ਦਾ ਆਪਸ਼ਨ ਆਉਂਦਾ ਸੀ ਪਰ ਹੁਣ ਅਜਿਹਾ ਨਹੀਂ ਆ ਰਿਹਾ ਹੈ।

ਹੁਣ ਸਿਰਫ ਫੇਸਬੁੱਕ ਮੋਬਾਇਲ ਐਪ ਤੋ ਡਿਲੀਟ ਕਰ ਸਕੋਗੇ ਪੋਸਟ


ਡੈਕਸਟਾਪ ਜਾਂ ਲੈਪਟਾਪ ਤੋਂ ਫੇਸਬੁੱਕ ਯੂਜ਼ ਕਰਨ ‘ਤੇ ਡਿਲੀਟ ਦਾ ਆਪਸ਼ਨ ਨਹੀਂ ਮਿਲ ਰਿਹਾ ਹੈ ਪਰ ਜੇਕਰ ਤੁਸੀਂ ਮੋਬਾਇਲ ਐਪ ਦੇ ਜ਼ਰੀਏ ਫੇਸਬੁੱਕ ਯੂਜ਼ ਕਰਦੇ ਹੋ ਤਾਂ ਤੁਹਾਨੂੰ ਪੋਸਟ ਨੂੰ ਡਿਲੀਟ ਕਰਨ ਦਾ ਵਿਕਲਪ ਮਿਲੇਗਾ। ਹਾਲਾਂਕਿ ਫੇਸਬੁੱਕ ਵੱਲੋਂ ਇਸ ਡਿਲੀਟ ਬਟਨ ਨੂੰ ਹੱਟਾਉਣ ਦੀ ਅਜੇ ਕੋਈ ਘੋਸ਼ਣਾ ਨਹੀਂ ਹੋਈ ਹੈ। ਅਜਿਹੇ ‘ਚ ਇਹ ਵੀ ਹੋ ਸਕਦਾ ਹੈ ਕਿ ਕਿਸੇ ਟੈਕਨੀਕਲ ਖਰਾਬੀ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੋਵੇ।