Friday , August 12 2022

ਫਾਂਸੀ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਲਿਖੀ ਸੀ ਇਹ ਆਖਰੀ ਚਿੱਠੀ ..

ਫਾਂਸੀ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਲਿਖੀ ਸੀ ਇਹ ਆਖਰੀ ਚਿੱਠੀ ..

23 ਮਾਰਚ ਨੂੰ ਅਸੀਂ ਸ਼ਹੀਦ ਦਿਵਸ ਦੇ ਤੌਰ ‘ਤੇ ਮਨਾਉਂਦੇ ਹਾਂ, ਅੱਜ ਦੇ ਹੀ ਦਿਨ 1931 ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਫਾਂਸੀ ਲੱਗਣ ਸਮੇਂ ਵੀ ਉਹ ਮੁਸਕਰਾ ਰਹੇ ਸਨ। ਦੇਸ਼ ਦੀ ਆਜ਼ਾਦੀ ਲਈ ਕੰਮ ਆਉਣ ਦਾ ਜਜ਼ਬਾ ਅਜਿਹਾ ਸੀ ਕਿ ਇਨ੍ਹਾਂ ਨੇ ਮੌਤ ਤੋਂ ਪਹਿਲਾਂ ਭਗਵਾਨ ਤੋਂ ਇਕ ਵਾਰ ਫਿਰ ਇਸੇ ਦੇਸ਼ ‘ਚ ਖੁਦ ਨੂੰ ਪੈਦਾ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਜਿਸ ਦਿਨ ਭਗਤ ਸਿੰਘ ਤੇ ਬਾਕੀ ਸ਼ਹਿਦਾਂ ਨੂੰ ਫਾਂਸੀ ਦਿੱਤੀ ਗਈ ਸੀ, ਉਸ ਦਿਨ ਲਾਹੌਰ ਜੇਲ ‘ਚ ਬੰਦ ਸਾਰੇ ਕੈਦੀਆਂ ਦੀਆਂ ਅੱਖਾਂ ‘ਚ ਅੱਥਰੂ ਆ ਗਏ ਸਨ। ਇਥੇ ਤਕ ਕਿ ਜੇਲ ਦੇ ਕਰਮਚਾਰੀ ਤੇ ਅਧਿਕਾਰੀਆਂ ਦੇ ਵੀ ਹੱਥ ਕੰਬ ਗਏ ਸਨ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦੇਣ ਲੱਗਿਆ। ਜੇਲ ਦੇ ਨਿਯਮ ਮੁਤਾਬਕ ਫਾਂਸੀ ਤੋਂ ਪਹਿਲਾਂ ਤਿੰਨਾਂ ਦੇਸ਼ ਭਗਤਾਂ ਨੂੰ ਨਹਿਲਾਇਆ ਗਿਆ ਸੀ ਫਿਰ ਇਨ੍ਹਾਂ ਨੂੰ ਨਵੇਂ ਕੱਪੜੇ ਪਵਾ ਕੇ ਜੱਲਾਦ ਸਾਹਮਣੇ ਲਿਆਂਦਾ ਗਿਆ। 28 ਸਤੰਬਰ 1970 ਨੂੰ ਜੰਮੇ ਇਸ ਕ੍ਰਾਂਤੀਕਾਰੀ ਦੀ ਜਯੰਤੀ ‘ਤੇ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਭਗਤ ਸਿੰਘ ਦੇ ਆਖਰੀ ਪੱਤਰ ਬਾਰੇ ਜੋ ਉਨ੍ਹਾਂ ਨੇ ਫਾਂਸੀ ਤੋਂ ਇਕ ਦਿਨ ਪਹਿਲਾਂ ਲਿਖਿਆ ਸੀ।Image result for bhagat singh last letter
ਸੱਚ ਤਾਂ ਇਹ ਹੈ ਕਿ ਭਗਤ ਸਿੰਘ 23 ਮਾਰਚ 1931 ਦੀ ਉਸ ਸ਼ਾਮ ਲਈ ਲੰਬੇ ਸਮੇਂ ਤੋਂ ਉਡੀਕ ‘ਚ ਸਨ। ਇਕ ਦਿਨ ਪਹਿਲਾਂ ਭਾਵ 22 ਮਾਰਚ 1931 ਨੂੰ ਆਪਣੇ ਆਖਰੀ ਪੱਤਰ ‘ਚ ਭਗਤ ਸਿੰਘ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ। ਭਗਤ ਸਿੰਘ ਨੇ ਪੱਤਰ ‘ਚ ਲਿਖਿਆ, ‘ਸਾਥੀਓ ਕੁਦਰਤੀ ਹੈ ਕਿ ਜੀਉਣ ਦੀ ਇੱਛਾ ਮੇਰੇ ‘ਚ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ ਹਾਂ ਪਰ ਮੈਂ ਇਕ ਸ਼ਰਤ ‘ਤੇ ਜ਼ਿੰਦਾ ਰਹਿ ਸਕਦਾ ਹਾਂ ਕਿ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਨਾ ਰਹਾਂ। ਮੇਰਾ ਨਾਂ ਹਿੰਦੁਸਤਾਨੀ ਕ੍ਰਾਂਤੀ ਦਾ ਪ੍ਰਤੀਕ ਬਣ ਚੁੱਕਾ ਹੈ। Image result for bhagat singh last letterਕ੍ਰਾਂਤੀਕਾਰੀ ਦਲਾਂ ਦੇ ਆਦਰਸ਼ਾਂ ਨੇ ਮੈਨੂੰ ਬਹੁਤ ਉੱਚਾ ਚੁੱਕ ਦਿੱਤਾ ਹੈ, ਇੰਨਾ ਉੱਚਾ ਕਿ ਜ਼ਿਉਂਦੇ ਰਹਿਣ ਦੀ ਸਥਿਤੀ ‘ਚ ਮੈਂ ਇਸ ਤੋਂ ਉੱਚਾ ਨਹੀਂ ਹੋ ਸਕਦਾ ਸੀ। ਮੇਰੇ ਹੱਸਦੇ-ਹੱਸਦੇ ਫਾਂਸੀ ‘ਤੇ ਚੜ੍ਹਣ ਦੀ ਸੂਰਤ ‘ਚ ਦੇਸ਼ ਦੀਆਂ ਮਾਂਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਦੀ ਉਮੀਦ ਕਰਣਗੀ। ਇਸ ਨਾਲ ਆਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਕ੍ਰਾਂਤੀ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ। ਅੱਜ ਮੈਨੂੰ ਆਪਣੇ ਆਪ ‘ਤੇ ਬਹੁਤ ਮਾਣ ਹੈ। ਹੁਣ ਤਾਂ ਬਹੁਤ ਬੇਸਬਰੀ ਨਾਲ ਆਖਰੀ ਪ੍ਰੀਖਿਆ ਦੀ ਉਡੀਕ ਹੈ। ਇੱਛਾ ਹੈ ਕਿ ਇਹ ਹੋਰ ਵੀ ਨੇੜੇ ਆ ਜਾਵੇ।’Image result for bhagat singh last letter
ਕਹਿੰਦੇ ਹਨ ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਬੁਲੰਦ ਆਵਾਜ਼ ‘ਚ ਦੇਸ਼ ਦੇ ਨਾਂ ਇਕ ਸੁਨੇਹਾ ਵੀ ਦਿੱਤਾ ਸੀ। ਉਨ੍ਹਾਂ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਹੋਏ ਕਿਹਾ, ਮੈਂ ਇਹ ਮੰਨ ਕੇ ਚੱਲ ਰਿਹਾ ਹਾਂ ਕਿ ਤੁਸੀਂ ਅਸਲ ‘ਚ ਇੰਝ ਹੀ ਚਾਹੁੰਦੇ ਹੋ। ਹੁਣ ਸਿਰਫ ਆਪਣੇ ਬਾਰੇ ‘ਚ ਸੋਚਣਾ ਬੰਦ ਕਰੋ, ਨਿੱਜੀ ਆਰਾਜ ਦੇ ਸੁਪਣੇ ਦੇਖਣਾ ਛੱਡ ਦਿਓ, ਸਾਨੂੰ ਇੰਚ-ਇੰਚ ਅੱਗੇ ਵਧਣਾ ਹੋਵੇਗਾ। ਇਸ ਦੇ ਲਈ ਹਿੰਮ, ਸਬਰ ਤੇ ਮਜ਼ਬੂਤ ਇਰਾਦਾ ਚਾਹੀਦਾ ਹੈ। ਇਹ ਨਿੱਜੀ ਜਿੱਤ ਕ੍ਰਾਂਤੀ ਦੀ ਕਿਮਤੀ ਸੰਪਤੀ ਬਣ ਜਾਵੇਗੀ। ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੋਂ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਗਈ। ਤਿੰਨਾਂ ਨੇ ਇਕੱਠਿਆ ਕਿਹਾ ਕਿ ਅਸੀਂ ਇਕ ਦੂਜੇ ਦੇ ਗਲੇ ਲੱਗਣਾ ਚਾਹੁੰਦੇ ਹਾਂ। ਇਜਾਜ਼ਤ ਮਿਲਦੇ ਹੀ ਉਹ ਇਕ ਦੂਜੇ ਦੇ ਗਲੇ ਮਿਲੇ ਤੇ ਹੱਸਦੇ ਹੋਏ ਫਾਂਸੀ ਚੜ੍ਹ ਗਏ।