Tuesday , September 21 2021

ਪੰਜਾਬ: 5ਵੀ ਤੋਂ 8 ਵੀਂ ਕਲਾਸ ਦੇ ਬਚਿਆ ਲਈ ਆਈ ਇਹ ਵੱਡੀ ਖਬਰ-ਜਾਰੀ ਹੋਇਆ ਹੁਣ ਇਹ ਹੁਕਮ

ਤਾਜਾ ਵੱਡੀ ਖਬਰ

ਕਰੋਨਾ ਦੇ ਸ਼ੁਰੂਆਤੀ ਦੌਰ ਵਿੱਚ ਸਰਕਾਰ ਵੱਲੋਂ ਅਲੱਗ-ਅਲੱਗ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਬਹੁਤ ਸਾਰੇ ਵਿਦਿਅਕ ਅਤੇ ਵਪਾਰਕ ਅਦਾਰੇ ਬੰਦ ਕਰ ਦਿੱਤੇ ਗਏ ਸਨ। ਪਰ ਜਿਵੇਂ ਜਿਵੇਂ ਕਰੋਨਾ ਦਾ ਪ੍ਰਕੋਪ ਘਟਦਾ ਘਟਦਾ ਗਿਆ ਤਿਵੇਂ-ਤਿਵੇਂ ਹੌਲੀ-ਹੌਲੀ ਸਰਕਾਰ ਵੱਲੋਂ ਕਾਲਜਾਂ ਦੇ ਨਾਲ-ਨਾਲ ਸਕੂਲ ਵੀ ਖੋਲ੍ਹੇ ਗਏ ।ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਕਾਫ਼ੀ ਸਾਰੇ ਅਦਾਰਿਆਂ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ। ਤੇ ਹੁਣ ਪੰਜਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਬੱਚੇ ਸਕੂਲ ਜਾ ਰਹੇ ਹਨ। ਕਰੋਨਾ ਕਰਕੇ ਮਿਡ-ਡੇ-ਮੀਲ ਦੀ ਸਹੂਲਤ ਵੀ ਬੰਦ ਸੀ।

ਪਰ ਹੁਣ ਸਰਕਾਰ ਦੇ ਦਿੱਤੇ ਨਿਰਦੇਸ਼ਾਂ ਤਹਿਤ ਜੋ ਬੱਚੇ ਸਕੂਲ ਆਉਂਦੇ ਹਨ ਉਨ੍ਹਾਂ ਨੂੰ ਮਿਡ ਡੇ ਮੀਲ ਦੀ ਸਹੂਲਤ ਦਿੱਤੀ ਜਾਵੇਗੀ। ਇਹ ਸਹੂਲਤ ਪੰਜਵੀਂ ਕਲਾਸ ਦੇ ਬੱਚਿਆਂ ਤੋਂ ਲੈ ਕੇ 8ਵੀਂ ਕਲਾਸ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਪਰ ਜੋ ਬੱਚੇ ਹੁਣ ਵੀ ਸਕੂਲ ਨਹੀਂ ਆਉਂਦੇ ਉਨ੍ਹਾਂ ਨੂੰ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ। ਪਰ ਓਹੀ ਬੱਚੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ ਜੋ ਸਕੂਲ ਆਉਂਦੇ ਹਨ।ਘਰ ਰਹਿਣ ਵਾਲੇ ਬੱਚਿਆਂ ਨੂੰ ਇਹ ਸਹੂਲਤ ਬਿਲਕੁਲ ਨਹੀਂ ਮਿਲੇਗੀ। ਇਸ ਦੇ ਲਈ ਸਕੂਲ ਵਿੱਚ ਹਾਜ਼ਰੀ ਯਕੀਨੀ ਹੈ।ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਨਾ ਮਿਲਣ ਕਾਰਨ ਸਮੱਸਿਆ ਆ ਰਹੀ ਸੀ

ਜਿਸ ਲਈ ਉਨ੍ਹਾਂ ਨੇ ਇਸ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਨੂੰ ਵੀ ਦੱਸਿਆ ਸੀ।ਇਸਦਾ ਖੁਲਾਸਾ ਮਿਡ-ਡੇ-ਮੀਲ ਸਬੰਧੀ ਪੱਤਰ ਚ ਕੀਤਾ ਗਿਆ ਹੈ ਕਿ ਜਲੰਧਰ ਅਤੇ ਫਰੀਦਕੋਟ ਜ਼ਿਲੇ ਦੇ ਸਕੂਲਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਸ ਸਬੰਧੀ ਮੁਸ਼ਕਿਲ ਪੇਸ਼ ਆ ਰਹੀ ਸੀ।ਇਸ ਲਈ ਇਨ੍ਹਾਂ ਮੁਸ਼ਕਲਾਂ ਤੇ ਗੌਰ ਕਰਦੇ ਹੋਏ ਸਕੂਲਾਂ ਵਿਚ ਦੁਬਾਰਾ ਮਿਡ-ਡੇ-ਮੀਲ ਸ਼ੁਰੂ ਕੀਤਾ ਗਿਆ ਹੈ ਸਕੂਲਾਂ ਦਾ ਸਮਾਂ ਵੀ ਪੂਰਾ ਕਰ ਦਿੱਤਾ ਗਿਆ ਹੈ।ਅਤੇ ਵਿਦਿਆਰਥੀ ਇਸ ਦਾ ਲਾਭ ਹੁਣ ਦੁਬਾਰਾ ਉਠਾ ਸਕਣਗੇ।