Monday , June 27 2022

ਪੰਜਾਬ: ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ ਕਿਸਾਨਾਂ ਲਈ ਆ ਰਹੀ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਿਸਾਨ ਕਦੇ ਕੁਦਰਤ ਦੀ ਮਾਰ ਝੱਲਦੇ ਹਨ ਕਦੇ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਨੇ। ਦੇਖਿਆ ਜਾਵੇ ਇਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਲੰਬੇ ਅੰਦੋਲਨ ਕੀਤਾ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਦੀ ਖਰੀਦਦਾਰੀ ਨੂੰ ਲੈ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਮੰਡੀ ਬੋਰਡ ਨੇ ਕਿਸਾਨਾਂ ਦੀ ਪ੍ਰਤੀ ਏਕੜ 25 ਕੁਇੰਟਲ ਦੀ ਸੀਮਾ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਮੰਡੀ ਬੋਰਡ ਦੇ ਨਵੇਂ ਕਾਨੂੰਨ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਭਾਰੀ ਰੋਸ ਦੇਖਣੈ ਨੂੰ ਮਿਲ ਰਿਹਾ ਹੈ । ਜਿਥੇ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਲਿੰਕ ਤੁਰੰਤ ਖਤਮ ਕੀਤਾ ਜਾਵੇ, ਜਿਸ ਤੋਂ ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾ ਸਕੇ।

ਰੋਸ ਵਜੋਂ ਕਿਸਾਨਾਂ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਯੂਪੀ ਦੀ ਤਰਜ਼ ‘ਤੇ ਚੱਲਦਿਆਂ ਪੰਜਾਬ ਦੇ ਕਿਸਾਨ ਦੁਆਰਾ ਝੋਨੇ ਦੀ ਖਰੀਦ ‘ਤੇ ਇੱਕ ਲਿਮਿਟ ਪਾ ਦਿੱਤੀ ਹੈ, ਜਿਸ ਵਿੱਚ ਕਿਸਾਨ ਤੋਂ 1 ਏਕੜ ਤੋਂ ਸਿਰਫ 25 ਕੁਇੰਟਲ ਝੋਨਾ ਹੀ ਖਰੀਦਿਆ ਜਾ ਸਕਦਾ ਹੈ।ਜਿਸ ਤੋਂ ਬਾਅਦ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੀ ਦੌਰਾਨ ਪੰਜਾਬ ਦੇ ਆੜ੍ਹਤੀਆ ਲੀਡਰ ਰਵਿੰਦਰ ਚੀਮਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਯੂਪੀ ਵਿੱਚ 19 ਕੁਇੰਟਲ ਦੀ ਸੀਮਾ ਤੈਅ ਕਰਕੇ ਕਿਸਾਨਾਂ ਦਾ ਝੋਨਾ ਖਰੀਦ ਰਹੀ ਹੈ, ਪਰ ਯੂਪੀ ਵਿੱਚ ਕਿਸਾਨ ਬਹੁਤ ਘੱਟ ਗਿਣਤੀ ‘ਚ ਖੇਤੀ ਕਰਦੇ ਹਨ।

ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜੇਕਰ ਸਰਕਾਰ ਨੇ 25 ਕੁਇੰਟਲ ਝੋਨਾ ਖਰੀਦ ਲਿਆ ਹੈ ਤਾਂ 15 ਕੁਇੰਟਲ ਜਾਂ 10 ਕੁਇੰਟਲ ਝੋਨਾ ਬਚੇਗਾ। ਪਰ ਇਸ ਨਾਲ ਕਿਸਾਨ ਕਿੱਥੇ ਜਾਣਗੇ? ਉਥੇੇ ਹੀ ਜੇਕਰ ਕਿਸਾਨ ਇਸ ਨੂੰ ਪ੍ਰਾਈਵੇਟ ਮਾਰਕੀਟ ਵਿੱਚ ਵੇਚਦੇ ਹਨ ਤਾਂ ਉਨ੍ਹਾਂ ਦਾ ਸ਼ੋਸ਼ਣ ਹੋਵੇਗਾ।

ਉਥੇ ਹੀ ਦੂਜੇ ਪਾਸੇ ਮੰਡੀਆਂ ਵਿੱਚ ਬੈਠੇ ਕਿਸਾਨਾਂ ਵਿਚ ਕਾਫੀ ਗੁੱਸਾ ਵੀ ਦਿਖਾਈ ਦੇ ਰਿਹਾ ਸੀ। ਕਿਸਾਨ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਰਹੇ ਨੇ। ਸਰਕਾਰ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਕਹਿ ਰਹੀ ਹੈ ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਨੇ। ਹੁਣ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਨਵੀਂ ਮੁਸ਼ਕਿਲ ਵਿਚ ਘਿਰ ਗਏ ਹਨ।