Friday , October 7 2022

ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਇਹ ਐਲਾਨ, ਬੱਚਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਲਈ ਕਈ ਚੀਜ਼ਾਂ ਦਾ ਅਹਿਮ ਰੋਲ ਹੁੰਦਾ ਹੈ। ਜਿਥੇ ਇਨ੍ਹਾਂ ਦੇ ਨਾਲ ਬੱਚਾ ਸਰੀਰਿਕ ਤੌਰ ਉਪਰ ਤੰਦਰੁਸਤ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਬੱਚੇ ਦੀ ਮਾਨਸਿਕਤਾ ਦੇ ਵਿਕਾਸ ਦੇ ਲਈ ਵਿੱਦਿਆ ਇੱਕ ਅਹਿਮ ਰੋਲ ਅਦਾ ਕਰਦੀ ਹੈ। ਪੜ੍ਹਾਈ ਦੇ ਜ਼ਰੀਏ ਹੀ ਬੱਚੇ ਦੇ ਅੰਦਰ ਜ-ਗਿ-ਆ-ਸਾ ਪੈਦਾ ਹੁੰਦੀ ਹੈ ਜੋ ਬੱਚੇ ਨੂੰ ਹੋਰ ਜ਼ਿਆਦਾ ਸਿੱਖਣ ਦੇ ਲਈ ਉਤਸ਼ਾਹਤ ਕਰਦੀ ਹੈ। ਸਕੂਲਾਂ ਅੰਦਰ ਵੀ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਜ਼ਰੀਏ ਬੱਚਿਆਂ ਨੂੰ ਅੱਗੇ ਵਧਣ ਦੇ ਕਈ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ।

ਪੰਜਾਬ ਸਰਕਾਰ ਵੱਲੋਂ ਵੀ ਕਈ ਅਜਿਹੇ ਐਲਾਨ ਕੀਤੇ ਜਾਂਦੇ ਹਨ ਜਿਸ ਨਾਲ ਸਕੂਲੀ ਬੱਚਿਆਂ ਨੂੰ ਕਿੱਤਾ ਮੁਖੀ ਸਿੱਖਿਆ ਦੇ ਨਾਲ ਜੋੜਿਆ ਜਾ ਸਕੇ। ਇਸੇ ਲੜੀ ਦੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ 379 ਸਰਕਾਰੀ ਸਕੂਲਾਂ ਦੇ ਲਈ 236,550,000 ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਰਾਸ਼ੀ ਦੀ ਮਦਦ ਨਾਲ ਸਰਕਾਰੀ ਸਕੂਲਾਂ ਵਿਚ ਸਕਿਓਰਿਟੀ, ਰਿਟੇਲ, ਅਪੈਰਲ, ਕੰਸਟਰਕਸ਼ਨ, ਆਈ. ਟੀ., ਬਿਊਟੀ ਐਂਡ ਵੈੱਲਨੈੱਸ, ਫਿਜ਼ਿੀਕਲ ਐਜੂਕੇਸ਼ਨ, ਹੈਲਥ ਕੇਅਰ ਅਤੇ ਟਰੈਵਲ ਐਂਡ ਟੂਰੀਜ਼ਮ ਦੇ 9 ਟਰੇਡਾ ਦੀ ਕਿੱਤਾ ਮੁਖੀ ਸਿੱਖਿਆ ਦਿੱਤੀ ਜਾ ਰਹੀ ਹੈ।

ਸਰਕਾਰ ਵੱਲੋਂ ਭੇਜੀ ਗਈ ਇਸ ਗ੍ਰਾਂਟ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ ਨੂੰ 197.25 ਲੱਖ ਰੁਪਏ, ਬਰਨਾਲਾ ਨੂੰ 62.25 ਲੱਖ, ਬਠਿੰਡਾ ਨੂੰ 161.75 ਲੱਖ ਰੁਪਏ, ਫਰੀਦਕੋਟ ਨੂੰ 57.75 ਲੱਖ ਰੁਪਏ, ਫਤਿਹਗੜ੍ਹ ਸਾਹਿਬ ਨੂੰ 27.75 ਲੱਖ ਰੁਪਏ, ਫਾਜ਼ਿਲਕਾ ਨੂੰ 94.5 ਲੱਖ ਰੁਪਏ, ਫਿਰੋਜ਼ਪੁਰ ਨੂੰ 101.25 ਲੱਖ ਰੁਪਏ, ਗੁਰਦਾਸਪੁਰ ਨੂੰ 230 ਲੱਖ ਰੁਪਏ, ਹੁਸ਼ਿਆਰਪੁਰ ਨੂੰ 90 ਲੱਖ ਰੁਪਏ, ਜਲੰਧਰ ਨੂੰ 159.5 ਲੱਖ ਰੁਪਏ, ਕਪੂਰਥਲਾ ਨੂੰ 47.75 ਲੱਖ ਰੁਪਏ, ਲੁਧਿਆਣਾ ਨੂੰ 146.75 ਲੱਖ ਰੁਪਏ, ਮਾਨਸਾ ਨੂੰ 83.75 ਲੱਖ ਰੁਪਏ, ਮੋਗਾ ਨੂੰ 94 ਲੱਖ ਰੁਪਏ, ਐੱਸ. ਏ.ਐੱਸ. ਨਗਰ ਨੂੰ 37 ਲੱਖ ਰੁਪਏ

ਸ੍ਰੀ ਮੁਕਤਸਰ ਸਾਹਿਬ ਨੂੰ 177 ਲੱਖ ਰੁਪਏ, ਐਸ. ਬੀ. ਐਸ ਨਗਰ ਨੂੰ 71.25 ਲੱਖ ਰੁਪਏ, ਪਠਾਨਕੋਟ ਨੂੰ 58.25 ਲੱਖ ਰੁਪਏ, ਪਟਿਆਲਾ ਨੂੰ 213 ਲੱਖ ਰੁਪਏ, ਰੂਪਨਗਰ ਨੂੰ 72.25 ਲੱਖ ਰੁਪਏ, ਸੰਗਰੂਰ ਨੂੰ 93.5 ਲੱਖ ਰੁਪਏ ਅਤੇ ਤਰਨਤਾਰਨ ਨੂੰ 89 ਲੱਖ ਰੁਪਏ ਜਾਰੀ ਕੀਤੇ ਗਏ ਹਨ। ਵੱਖ ਵੱਖ ਸਕੂਲਾਂ ਦੇ ਵਿੱਚ 9 ਟਰੇਡਾ ਦੇ ਨਾਲ ਜੁੜੀਆਂ ਲੈਬਾਂ ਨੂੰ ਸਥਾਪਤ ਕੀਤਾ ਜਾਵੇਗਾ ਅਤੇ ਰਾਸ਼ੀ ਦੀ ਵੰਡ 6 ਮੈਂਬਰੀ ਕਮੇਟੀ ਵੱਲੋਂ ਇੱਕ ਮਹੀਨੇ ਦੇ ਅੰਦਰ ਕੀਤੀ ਜਾਵੇਗੀ।