Tuesday , November 29 2022

ਪੰਜਾਬ ਵਿੱਚ ਨਵੇ ਨਸ਼ੇ ਨੇ ਦਿੱਤੀ ਦਸਤਕ-‘ਜੀਭ ਵਾਲੀ ਗੋਲੀ’

ਪੰਜਾਬ ਵਿੱਚ ਨਵੇ ਨਸ਼ੇ ਨੇ ਦਿੱਤੀ ਦਸਤਕ-‘ਜੀਭ ਵਾਲੀ ਗੋਲੀ’

ਸਮੈਕ,ਚਿੱਟਾ ਤਾਂ ਪਹਿਲਾ ਹੀ ਨੌਜਵਾਨਾਂ ਦੇ ਹੱਡੀ ਰੱਚ ਚੁੱਕਿਆ ਹੈ ਤੇ ਹੁਣ ਇਕ ਹੋਰ ਖਤਰਨਾਕ ਨਸ਼ਾ “ਜੀਭ ਵਾਲੀ” ਗੋਲੀ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਜੋ ਕਿ ਸਭ ਨਸ਼ਿਆਂ ਤੋ ਕਿਤੇ ਵੱਧ ਨਸ਼ੀਲੀ ਤੇ ਖਤਰਨਾਕ ਮੰਨੀ ਜਾ ਰਹੀ ਹੈ। ਜਿਸ ਨੁੰ ਜੀਭ ਥੱਲੇ ਰੱਖਦੇ ਹੀ 5 ਸਕਿੰਟ ਦੇ ਅੰਦਰ ਇਹ ਆਦਮੀ ਦੇ ਹੋਸ਼ ਭੁੱਲਾ ਦਿੰਦੀ ਹੈ।ਸਾਨੁੰ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਇਹਨਾ ਮਾਰੂ ਨਸ਼ਿਆ ਤੋ ਬਚਾਉਣ ਦੀ ਤਾਂ ਜੋ ਆਉਣ ਵਾਲੀਆ ਨਸਲਾਂ ਬੱਚ ਸਕਣ। ਇਸ ਗੋਲੀ ਬਾਰੇ ਪੁਰੀ ਜਾਣਕਾਰੀ ਲਈ ਹੇਠਾਂ ਵੇਖੋ ਇਹ ਵੀਡੀਓ ਤੇ ਹੋ ਸਕੇ ਤਾ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਨੋਜਵਾਨਾ ਨੂੰ ਇਸ ਮਾਰੂ ਨਸ਼ੇ ਤੋ ਬਚਾਇਆ ਜਾ ਸਕੇ।

ਪੰਜਾਬ ਵਿਚ ਪਿਛਲੇ 25 ਸਾਲਾਂ ਦੌਰਾਨ ਨਸ਼ਿਆਂ ਦਾ ਚਲਨ, ਮੇਰੀ ਮਾੜੀ-ਚੰਗੀ ਬੁਧੀ ਅਨੁਸਾਰ, ਵੱਡੀ, ਲੰਮੀ ਤੇ ਨਿਰੰਤਰ ਯੋਜਨਾ ਦੀ ਲੜੀ ਦਾ ਇਕ ਅਟੁੱਟ ਅੰਗ ਹੈ। ਇਸ ਦਾ ਸਿੱਧਾ ਸਬੰਧ ਪੰਜਾਬ ਦੇ ਭੂਗੋਲਕ ਤੇ ਇਤਹਾਸਕ ਤੌਰ ‘ਤੇ ਏਸ਼ੀਆ ਵਿਚ ਸਥਾਨ ਅਤੇ ਇਸ ਦੀ ਹੋਣੀ ਨਾਲ ਹੈ। ਪਿਛਲੇ ਸੱਤ ਦਹਾਕਿਆਂ ਤੋਂ ਅਦਿੱਖ ਵੈਰੀ ਇਸ ਮਗਰ ਲੱਠ ਲੈਕੇ ਪਏ ਹੋਏ ਹਨ ਕਿਉਂਕਿ ਉਹ ਇਸ ਨੂੰ ਅਪਣੀ ਸੌਂਕਣ ਵਾਂਗ ਨਫਰਤ ਕਰਦੇ ਚਲੇ ਆਏ ਹਨ। ਉਨ੍ਹਾਂ ਦੀ ਸਮਝ ਕਹਿੰਦੀ ਹੈ ਕਿ ਇਕ ਮਜ਼ਬੂਤ ਤੇ ਟਿਕਾਊ ਪੰਜਾਬ ਦੀ ਵੱਖਰੀ ਹੈਸੀਅਤ ਹਿੰਦੁਸਤਾਨ ਲਈ ਖਤਰਾ ਨੰਬਰ ਇਕ ਹੈ ਅਤੇ ਹਿੰਦੁਸਤਾਨ ਦੀ ਹੋਂਦ ਤੇ ਹਸਤੀ ਬਚਦੀ ਹੀ ਤਾਂ ਹੈ ਜੇ ਇਸ ਨੂੰ ਪੂਰੀ ਤਰ੍ਹਾਂ ਮਸਲ ਕੇ ਨਾਲ ਨਹੀਂ ਮਿਲਾਇਆ ਜਾਂਦਾ।ਇਸ ਕੁਝ ਪਿਛੋਂ ਇਸ ਵਿਚ ਲੋਕਰਾਜੀ ਢੰਗ ਨਾਲ ਚੁਣੀਆਂ ਸਰਕਾਰਾਂ ਨੂੰ ਹਰ ਭ੍ਰਿਸ਼ਟਾਚਾਰੀ ਹਰਬਾ ਵਰਤ ਕੇ ਖਤਮ ਕੀਤਾ ਜਾਂਦਾ ਰਿਹਾ। ਅੱਤ ਦੇ ਡਿਕਟੇਟਰੀ ਰੁਝਾਨਾਂ ਵਿਰੁੱਧ ਅਤੇ ਆਟੋਨੋਮੀ ਲਈ ਜਦ ਐਜੀਟੇਸ਼ਨਾਂ ਚਲੀਆਂ ਤਾਂ ਇਨ੍ਹਾਂ ਨੂੰ ਵੱਖਵਾਦੀ ਦਹਿਸ਼ਤਵਾਦ ਕਹਿ ਕੇ ਅਤੇ ਹਰ ਕਿਸਮ ਦਾ ਜ਼ੁਲਮ ਢਾਹ ਕੇ ਦਬਾਅ ਦਿਤਾ ਗਿਆ।