Monday , October 18 2021

ਪੰਜਾਬ: ਵਿਦਿਆਰਥੀਆਂ ਲਈ ਹੋਇਆ ਇਹ ਵੱਡਾ ਐਲਾਨ, ਬੱਚਿਆਂ ਚ ਛਾਈ ਖੁਸ਼ੀ

ਵਿਦਿਆਰਥੀਆਂ ਲਈ ਹੋਇਆ ਇਹ ਵੱਡਾ ਐਲਾਨ

ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੇ ਚਲਦਿਆਂ ਹੋਇਆਂ, ਪੰਜਾਬ ਸਰਕਾਰ ਵੱਲੋਂ ਮਾਰਚ ਤੋਂ ਸਕੂਲ ਬੰਦ ਕੀਤੇ ਗਏ ਸਨ। ਜਿਸ ਦੌਰਾਨ ਕੁਝ ਪ੍ਰੀਖਿਆਵਾਂ ਵੀ ਨਹੀਂ ਹੋਈਆਂ ਸਨ। ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦੇ ਸਹਿਯੋਗ ਨਾਲ ਪਹਿਲੇ ਨਤੀਜਿਆਂ ਦੇ ਅਧਾਰ ਤੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ।

ਕੁਝ ਵਿਦਿਆਰਥੀਆਂ ਦੀ ਰੀਪੀਅਰ ਆਉਣ ਕਰਕੇ ਹੁਣ ਕੁਝ ਵਿਦਿਆਰਥੀ ਇਸ ਪ੍ਰੀਖਿਆ ਲਈ ਫਾਰਮ ਭਰਨ ਤੋਂ ਵਾਂਝੇ ਰਹਿ ਗਏ ਸਨ। ਉਹਨਾਂ ਲਈ ਸਰਕਾਰ ਵੱਲੋਂ 2020 ਅਕਤੂਬਰ ਨੂੰ ਹੋਣ ਵਾਲੀਆਂ ਰੀ-ਅਪੀਅਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਦੇ ਚਾਹਵਾਨਾਂ ਨੂੰ ਫਾਰਮ ਭਰਨ ਲਈ ਵਿਦਿਆਰਥੀਆਂ ਲਈ ਇਕ ਹੋਰ ਮੌਕਾ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਨੇ ਜਾਣਕਾਰੀ ਦਿੱਤੀ ਕਿ ਦਸਵੀਂ ਅਤੇ ਬਾਰਵੀਂ ਜਮਾਤ ਦੇ ਰੀ ਅਪੀਅਰ ਦੀ ਪ੍ਰੀਖਿਆ ਲਈ ਹੁਣ ਵਿਦਿਆਰਥੀ 15 ਅਕਤੂਬਰ ਤੱਕ ਫਾਰਮ ਭਰ ਸਕਦੇ ਹਨ।

ਕਿਉਂਕਿ ਪਹਿਲਾਂ ਇਹ ਲੇਟ ਫੀਸ ਨਾਲ ਫਾਰਮ ਭਰਨ ਦੀ ਆਖਰੀ ਤਰੀਕ 1 ਅਕਤੂਬਰ ਤੱਕ ਨਿਰਧਾਰਤ ਕੀਤੀ ਗਈ ਸੀ । ਪਰ ਇਹ ਪ੍ਰੀਖਿਆ ਦੇਣ ਦੇ ਇੱਛੁਕ ਕੁਝ ਪ੍ਰੀਖਿਆਰਥੀਆਂ 1 ਅਕਤੂਬਰ ਤੱਕ ਆਪਣੀ ਪ੍ਰੀਖਿਆ ਫੀਸ ਅਤੇ ਪ੍ਰੀਖਿਆ ਫਾਰਮ ਭਰਨ ਤੋਂ ਵਾਂਝੇ ਰਹਿ ਗਏ ਸਨ। ਉਹਨਾਂ ਲਈ ਸਰਕਾਰ ਵੱਲੋਂ ਹੋਣ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਜੋ ਵਿਦਿਆਰਥੀ ਕਿਸੇ ਕਾਰਨ ਵੱਸ ਇਸ ਪ੍ਰੀਖਿਆ ਲਈ ਫਾਰਮ ਨਹੀਂ ਭਰ ਸਕੇ ਸਨ ।ਉਹ ਹੁਣ 15 ਅਕਤੂਬਰ ਤੱਕ ਆਪਣੇ ਫਾਰਮ ਭਰ ਸਕਦੇ ਹਨ।

ਇਸ ਪ੍ਰੀਖਿਆ ਲਈ ਲੇਟ ਫੀਸ ਨਾਲ ਪ੍ਰੀਖਿਆਰਥੀ ਫਾਰਮ ਭਰਨ ਉਪਰੰਤ 19 ਅਕਤੂਬਰ 2020 ਮੁੱਖ ਦਫ਼ਤਰ ਵਿਖੇ ਆਪਣੇ ਪ੍ਰੀਖਿਆ ਫਾਰਮ ਦੀ ਹਾਰਡ ਕਾਪੀ ਜਮ੍ਹਾਂ ਕਰਵਾ ਸਕਣਗੇ।ਸਟੂਡੈਂਟਸ ਦੇ ਭਵਿਖ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਬੋਰਡ ਵੱਲੋਂ ਅਕਤੂਬਰ ਮਹੀਨੇ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਪ੍ਰਤੀ ਵਿਦਿਆਰਥੀ3000 ਰੁਪਏ ਲੇਟ ਫੀਸ ਨਾਲ ਫਾਰਮ ਭਰਿਆ ਜਾ ਸਕਦਾ ਹੈ। ਇਸ ਸਬੰਧੀ ਸਾਰੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਉਪਲਬਧ ਹੈ। ਵਿਦਿਆਰਥੀ ਫਾਰਮ ਜਮਾਂ ਕਰਵਾਉਣ ਸਮੇਂ ਆਪਣੇ ਅਸਲ ਸਰਟੀਫਿਕੇਟ ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਾਰਮ ਭਰਨ ਲਈ ਵਧਾਈ ਗਈ ਤਰੀਖ ਨਾਲ ਵਿਦਿਆਰਥੀਆਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।