ਪੰਜਾਬ : ਵਿਆਹ ਦੀਆਂ ਖੁਸ਼ੀਆਂ ਚ ਵਿਛੇ ਸੱਥਰ ਹੋਇਆ ਏਨੀਆਂ ਜਿਆਦਾ ਮੌਤਾਂ ਅਤੇ 8 ਗੰਭੀਰ ਜਖਮੀ

ਆਈ ਤਾਜਾ ਵੱਡੀ ਖਬਰ 

ਵਿਆਹ ਇਕ ਅਜਿਹਾ ਸਮਾਗਮ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਪਰਵਾਰਾਂ ਵਿੱਚ ਖੁਸ਼ੀ ਵੇਖੀ ਜਾਂਦੀ ਹੈ। ਜਿੱਥੇ ਵਿਆਹ ਨੂੰ ਲੈ ਕੇ ਲੜਕੀ ਅਤੇ ਲੜਕੇ ਦੇ ਪਰਵਾਰਾਂ ਵਿੱਚ ਵਧੇਰੇ ਖੁਸ਼ੀ ਵੇਖੀ ਜਾਂਦੀ ਹੈ ਉਥੇ ਹੀ ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਅਤੇ ਦੋਸਤਾਂ ਮਿੱਤਰਾਂ ਵਿੱਚ ਵੀ ਇਸ ਵਿਆਹ ਨੂੰ ਲੈ ਕੇ ਬੇਹਦ ਖੁਸ਼ੀ ਪਾਈ ਜਾਂਦੀ ਹੈ। ਜਿਹਨਾਂ ਸਭ ਵੱਲੋਂ ਖੁਸ਼ੀ-ਖੁਸ਼ੀ ਇਸ ਵਿਆਹ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ। ਉਥੇ ਹੀ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਫਿਕੀਆ ਪੈ ਜਾਂਦੀਆਂ ਹਨ ਜਦੋਂ ਵਿਆਹ ਸਮਾਗਮਾਂ ਤੇ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਹੈ। ਵਾਪਰਨ ਵਾਲੇ ਮੰਦਭਾਗੇ ਹਾਦਸੇ ਵਿਆਹ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੇ ਹਨ।

ਹੁਣ ਵਿਆਹ ਦੀਆਂ ਖੁਸ਼ੀਆਂ ਵਿਚ ਸੱਥਰ ਵਿਛ ਗਏ ਹਨ ਜਿਥੇ ਏਨੀਆਂ ਜਿਆਦਾ ਮੌਤਾਂ ਹੋਈਆਂ ਹਨ ਅਤੇ ਅੱਠ ਗੰਭੀਰ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਹੋਣ ਦੀ ਖਬਰ ਨਾਭਾ ਤੋਂ ਭਵਾਨੀਗੜ੍ਹ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਵਿਆਹ ਤੋਂ ਪਰਤ ਰਹੀ ਇੱਕ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਆਹ ਤੋਂ ਪਰਤ ਰਹੀ ਇੱਕ ਗੱਡੀ ਵਿਚ 11 ਲੋਕ ਸਵਾਰ ਸਨ।

ਜਦੋਂ ਇਹ ਸਾਰੇ ਪਟਿਆਲੇ ਜਾਣ ਲਈ ਨਾਭਾ ਤੋ ਭਵਾਨੀਗੜ੍ਹ ਰੋਡ ਤੇ ਜਾ ਰਹੇ ਸਨ। ਇਕ ਤੇਜ਼ ਰਫਤਾਰ ਅਣਪਛਾਤੇ ਟਰੱਕ ਵੱਲੋਂ ਪਿੱਛੋਂ ਇਸ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਨ੍ਹਾਂ ਵਿੱਚ ਪੁੱਤਰ ਦੀ ਉਮਰ 7 ਸਾਲ ਦੱਸੀ ਗਈ ਹੈ ਜਿਸ ਦੀ ਪਹਿਚਾਣ ਗੁਰਲਾਲ ਸਿੰਘ ਵਜੋਂ ਹੋਈ ਹੈ। ਇਸ ਬੱਚੇ ਦੇ ਪਿਤਾ ਤੋਂ ਇਲਾਵਾ ਇਕ ਔਰਤ ਦੀ ਵੀ ਹਸਪਤਾਲ ਇਲਾਜ ਦੌਰਾਨ ਮੌਤ ਹੋਈ ਹੈ । ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਮੌਕੇ ਉਪਰ ਪੁੱਜ ਕੇ ਜ਼ਖਮੀਆਂ ਨੂੰ ਇਸ ਗੱਡੀ ਵਿੱਚੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਅਤੇ ਬਾਕੀ ਜ਼ਖ਼ਮੀਆਂ ਨੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ।

ਜਿੱਥੇ ਅੱਠ ਲੋਕ ਜੇਰੇ ਇਲਾਜ ਹਨ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਕਾਰਨ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਸਭ ਵਿਆਹ ਤੋਂ ਵਾਪਸ ਪਰਤ ਰਹੇ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।