Tuesday , January 25 2022

ਪੰਜਾਬ: ਵਿਆਹ ਤੋਂ ਬਾਅਦ ਜਦੋਂ ਡੋਲੀ ਤੁਰਨ ਲੱਗੀ ਤਾਂ ਖੁਲ ਗਿਆ ਲਾੜੇ ਦਾ ਗੁਪਤ ਭੇਦ – ਪੁਲਸ ਨੇ ਫੋਰਨ ਕੀਤਾ ਗਿਰਫ਼ਤਾਰ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵਾਸ ਇਕ ਅਜਿਹੀ ਚੀਜ਼ ਹੈ ਜੋ ਕਿਸੇ ਤੇ ਬਹੁਤ ਜਲਦੀ ਬਣ ਜਾਂਦਾ ਹੈ , ਪਰ ਜੇਕਰ ਇਹ ਇੱਕ ਵਾਰ ਟੁੱਟ ਜਾਵੇ ਤਾਂ ਸਾਰੀਆਂ ਉਮੀਦਾਂ ਅਤੇ ਆਸਾਂ ਖਤਮ ਕਰ ਜਾਂਦਾ ਹੈ । ਇੱਕ ਵਾਰ ਵਿਸ਼ਵਾਸ ਟੁੱਟ ਜਾਵੇ ਤਾਂ ਮੁੜ ਤੋਂ ਕਿਸੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਜਿੱਥੇ ਬਹੁਤ ਸਾਰੇ ਰਿਸ਼ਤੇ ਇਸ ਵਿਸ਼ਵਾਸ ਤੇ ਕਾਰਨ ਟੁੱਟ ਚੁੱਕੇ ਹਨ , ਉੱਥੇ ਹੀ ਇਸੇ ਵਿਸ਼ਵਾਸ ਕਾਰਨ ਲੋਕ ਕਈ ਵੱਡੀਆਂ ਠੱਗੀਆਂ ਦਾ ਸ਼ਿਕਾਰ ਵੀ ਹੁੰਦੇ ਹਨ । ਬਹੁਤ ਸਾਰੇ ਲੋਕ ਇਸ ਵਿਸ਼ਵਾਸ ਦੇ ਕਾਰਨ ਕਈ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ । ਜਿੱਥੇ ਵਿਦੇਸ਼ੀ ਧਰਤੀ ਤੇ ਜਾਣ ਦੇ ਨਾਮ ਤੇ ਬਹੁਤ ਸਾਰੇ ਲੋਕ ਕਈ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ ਕਦੇ ਆਈਲੈੱਟਸ ਪਾਸ ਲੜਕੀਆਂ ਦੇ ਹੱਥੋਂ , ਕਦੇ ਏਜੰਟਾਂ ਦੇ ਹੱਥੋਂ ਤੇ ਕਦੇ ਕਿਸੇ ਲੀਡਰਾਂ ਦੇ ਹੱਥੋਂ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਇਕ ਲਾੜਾ ਜੋ ਕਿ ਵਿਆਹ ਕਰਵਾਉਣ ਜਾ ਰਿਹਾ ਸੀ ।

ਪਰ ਉਸ ਲਾੜੇ ਦੇ ਵੱਲੋਂ ਲਾੜੀ ਨਾਲ ਅਜਿਹਾ ਵਿਸ਼ਵਾਸਘਾਤ ਕੀਤਾ ਗਿਆ ਕਿ ਲਾੜੀ ਦੇ ਵਿਆਹ ਤੋਂ ਪਹਿਲਾਂ ਉਸ ਦੇ ਸਾਰੇ ਗੁਪਤ ਭੇਦ ਖੁੱਲ੍ਹ ਕੇ ਸਾਹਮਣੇ ਆ ਗਏ । ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਪੂਰਥਲਾ ਦੇ ਇਕ ਕਮਿਊਨਿਟੀ ਹਾਲ ਦੇ ਵਿਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦ ਆਰਸੀਐਫ ਕਮਿਊਨਿਟੀ ਹਾਲ ਦੇ ਵਿਚ ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸਨ। ਲਾੜਾ ਤੇ ਲਾੜੀ ਫੇਰੇ ਲੈਣ ਦੀ ਤਿਆਰੀ ਵਿੱਚ ਸਨ ਤੇ ਇਸੇ ਦੌਰਾਨ ਇਕ ਅਜਿਹੀ ਗੱਲ ਦੀ ਚਰਚਾ ਛਿੜੀ ਕਿ ਪੂਰੇ ਵਿਆਹ ਦੇ ਵਿੱਚ ਗਾਲੀ ਗਲੋਚ ਹੋਣਾ ਸ਼ੁਰੂ ਹੋ ਗਿਆ ।

ਦਰਅਸਲ ਵਿਆਹ ਦੀਆਂ ਤਿਆਰੀਆਂ ਵਿਚਕਾਰ ਹੀ ਪਤਾ ਲੱਗਿਆ ਕਿ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਹੈ । ਇੰਨਾ ਹੀ ਨਹੀਂ ਸਗੋਂ ਉਸ ਦੇ ਚਾਰ ਬੱਚੇ ਵੀ ਹਨ । ਜਿਸ ਤੋਂ ਬਾਅਦ ਰੋਸ ਵਿੱਚ ਆਏ ਲੜਕੀ ਪਰਿਵਾਰ ਵੱਲੋਂ ਜੰਮ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ । ਉੱਥੇ ਹੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਪੂਰਥਲਾ ਦੇ ਰਹਿਣ ਵਾਲੀ ਲੜਕੀ ਦਾ ਵਿਆਹ ਜਲੰਧਰ ਦੇ ਵਿਚ ਰਹਿਣ ਵਾਲੇ ਪਹਿਲਾਂ ਹੀ ਵਿਆਹੇ ਹੋਏ ਲੜਕੀ ਦੇ ਨਾਲ ਤੈਅ ਹੋਇਆ ਸੀ । ਅੱਜ ਜਲੰਧਰ ਤੋਂ ਬਰਾਤ ਜਦੋਂ ਕਪੂਰਥਲਾ ਪਹੁੰਚੀ ਤਾਂ ਧੂਮਧਾਮ ਦੇ ਨਾਲ ਲੜਕੀ ਵਾਲਿਆਂ ਦੇ ਵਲੋ ਲੜਕੇ ਦਾ ਸੁਆਗਤ ਕੀਤਾ ਗਿਆ ।

ਪਰ ਜਦੋਂ ਵਿਦਾਈ ਦਾ ਸਮਾਂ ਨੇੜੇ ਆਇਆ ਤਾਂ ਉਸ ਸਮੇਂ ਇਸੇ ਵਿਅਕਤੀ ਦੀ ਪਤਨੀ ਆਪਣੇ ਬੱਚਿਆਂ ਸਮੇਤ ਉੱਥੇ ਪਹੁੰਚ ਗਈ ਤੇ ਲੜਕੇ ਨੂੰ ਲੜਕੀ ਆਪਣਾ ਪਤੀ ਦੱਸਣ ਲੱਗ ਪਈ । ਫਿਰ ਅਸਲੀਅਤ ਸਾਹਮਣੇ ਆ ਗਈ ਕਿ ਲਾੜਾ ਪਹਿਲਾਂ ਤੋਂ ਹੀ ਵਿਆਹ ਹੋਇਆ ਹੈ ਤੇ ਉਸ ਦੇ ਚਾਰ ਬੱਚੇ ਹਨ । ਜਦੋਂ ਇਹੀ ਅਸਲੀਅਤ ਸਾਰਿਆਂ ਸਾਹਮਣੇ ਆਈ ਤਾਂ ਚਾਰੇ ਪਾਸੇ ਹੰਗਾਮਾ ਸ਼ੁਰੂ ਹੋ ਗਿਆ । ਨੌਬਤ ਗਾਲੀ ਗਲੋਚ ਤੇ ਲੜਾਈ ਤੱਕ ਪਹੁੰਚ ਗਈ । ਪੁਲੀਸ ਨੂੰ ਵੀ ਬੁਲਾਇਆ ਗਿਆ ਤੇ ਪੁਲੀਸ ਨੇ ਲਾੜੇ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ।