Sunday , July 25 2021

ਪੰਜਾਬ ਵਾਲਿਓ ਹੋ ਜਾਵੋ ਤਿਆਰ ਹੁਣੇ ਹੁਣੇ ਮੌਸਮ ਵਿਭਾਗ ਵਲੋਂ ਜਾਰੀ ਹੋ ਗਿਆ ਇਹ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਤਬਦੀਲੀ ਦੇਖੀ ਜਾ ਰਹੀ ਹੈ। ਜਿੱਥੇ ਲੋਕਾਂ ਨੂੰ ਕਦੇ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਤੇ ਉੱਥੇ ਹੀ ਕਈ ਜਗ੍ਹਾ ਉਪਰ ਹੋਣ ਵਾਲੀ ਬਰਫ ਬਾਰੀ ਅਤੇ ਬਰਸਾਤ ਕਾਰਨ ਸਵੇਰੇ ਸ਼ਾਮ ਲੋਕਾਂ ਨੂੰ ਠੰਡ ਦਾ ਅਹਿਸਾਸ ਵੀ ਹੁੰਦਾ ਹੈ। ਇਸ ਸਾਲ ਦੇ ਵਿੱਚ ਫਰਵਰੀ ਦੇ ਆਖਰੀ ਹਫਤੇ ਵਿੱਚ ਹੀ ਲੋਕਾਂ ਨੂੰ ਅਪ੍ਰੈਲ ਦੀ ਗਰਮੀ ਦਾ ਅਹਿਸਾਸ ਹੋ ਗਿਆ ਸੀ। ਉੱਥੇ ਹੀ ਮੌਸਮ ਵਿੱਚ ਫਿਰ ਤੋਂ ਆਈ ਤਬਦੀਲੀ ਨਾਲ ਮਹਿਸੂਸ ਹੋਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।

ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਤਾਂ ਜੋ ਲੋਕਾਂ ਵੱਲੋਂ ਆਪਣੇ ਕਾਰੋਬਾਰਾਂ ਅਤੇ ਫ਼ਸਲਾਂ ਨੂੰ ਲੈ ਕੇ ਪਹਿਲਾਂ ਹੀ ਪੁਖਤਾ ਇੰਤਜ਼ਾਮ ਕੀਤੇ ਜਾ ਸਕਣ। ਪੰਜਾਬ ਵਾਲਿਉ ਹੋ ਜਾਓ ਤਿਆਰ ਹੋਣ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਵੱਡਾ ਅਲਰਟ। ਮੌਸਮ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਬਦੀਲੀ ਦੇਖੀ ਜਾ ਰਹੀ ਹੈ। ਪਹਿਲਾ ਵੀ ਮੌਸਮ ਵਿਭਾਗ ਵੱਲੋਂ ਕਈ ਜ਼ਿਲਿਆਂ ਅੰਦਰ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਤੇ ਦਰਮਿਆਨੀ ਬਰਸਾਤ ਹੋਣ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਗਈ ਸੀ।

ਮੌਸਮ ਵਿਭਾਗ ਵੱਲੋਂ ਹੁਣ ਆਈ ਜਾਣਕਾਰੀ ਅਨੁਸਾਰ 19 ਅਤੇ 20 ਮਾਰਚ ਨੂੰ ਕਈ ਜ਼ਿਲਿਆਂ ਅੰਦਰ ਬਰਸਾਤ ਹੋ ਸਕਦੀ ਹੈ। ਦਿਨੋਂ ਦਿਨ ਗਰਮੀ ਵਿੱਚ ਵੀ ਵਾਧਾ ਹੋ ਰਿਹਾ ਹੈ। ਮਹਾਂਨਗਰ ਲੁਧਿਆਣਾ ਦੇ ਵਿੱਚ ਵੀ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਜਿੱਥੇ ਅੱਜ ਸਵੇਰੇ ਦਰਜ ਕੀਤੇ ਗਏ ਤਾਪਮਾਨ ਅਨੁਸਾਰ 20 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਵਧ ਰਹੇ ਤਾਪਮਾਨ ਕਾਰਨ, ਲੋਕਾਂ ਵਿਚ ਬੇਚੈਨੀ ਦੇਖੀ ਜਾ ਰਹੀ ਹੈ। ਲੋਕ ਆਉਣ ਵਾਲੇ ਮਈ ਤੇ ਜੂਨ ਦੇ ਮਹੀਨੇ ਨੂੰ ਲੈ ਕੇ ਚਿੰਤਾ ਵਿੱਚ ਹਨ।

ਮਹਾ ਨਗਰ ਦੇ ਪਾਰੇ ਦੇ ਵਧਣ ਨਾਲ ਲੁਧਿਆਣੇ ਦੇ ਲੋਕਾਂ ਨੂੰ ਵਧੇਰੇ ਗਰਮੀ ਮਹਿਸੂਸ ਹੋ ਰਹੀ ਹੈ। ਇਸ ਦਾ ਇੱਕ ਕਾਰਨ ਇਸ ਮਹਾਂ ਨਗਰ ਦੇ ਇੰਡਸਟਰੀ ਏਰੀਆ ਹੋਣ ਦਾ ਹੈ। ਆਉਣ ਵਾਲੇ ਮੌਸਮ ਨੂੰ ਲੈ ਕੇ ਫਸਲਾਂ ਸਬੰਧੀ ਭਾਰੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਕਿਉਂ ਕਿ ਇਹਨੀ ਦਿਨੀਂ ਹੋਣ ਵਾਲੀ ਬਰਸਾਤ, ਅਤੇ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਫਸਲਾਂ ਨੂੰ ਨੁ-ਕ-ਸਾ-ਨ ਹੋ ਸਕਦਾ ਹੈ। ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਵੀ ਖੜ੍ਹੀਆਂ ਫਸਲਾਂ ਡਿਗ ਗਈਆਂ ਸਨ। ਜਿਸ ਨਾਲ ਕਿਸਾਨਾਂ ਨੂੰ ਚਿੰ-ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।