Saturday , October 31 2020

ਪੰਜਾਬ ਯੂਨੀਵਰਸਿਟੀ ਦੇ ਇਨ੍ਹਾਂ ਦੋ ਵਿਦਿਆਰਥੀਆਂ ਕਾਰਨ ਮਾਰਿਆ ਗਿਆ ਗੌਂਡਰ…!

ਪੰਜਾਬ ਯੂਨੀਵਰਸਿਟੀ ਦੇ ਇਨ੍ਹਾਂ ਦੋ ਵਿਦਿਆਰਥੀਆਂ ਕਾਰਨ ਮਾਰਿਆ ਗਿਆ ਗੌਂਡਰ…!

ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ‘ਚ ਸਭ ਤੋਂ ਅਹਿਮ ਭੂਮਿਕਾ ਇੰਸਪੈਕਟਰ ਵਿਕਰਮ ਬਰਾੜ ਨੇ ਨਿਭਾਈ ਹੈ। ਜਿਸ ਕਾਰਨ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿੱਠ ਥਾਪੜੀ ਹੈ। ਪਰ ਵਿੱਕੀ ਅਤੇ ਪ੍ਰੇਮਾ ਦਾ ਪਰਿਵਾਰ ਕਹਿ ਰਿਹਾ ਕਿ ਉਹ ਸਰੰਡਰ ਕਰਨਾ ਚਾਹੁੰਦੇ ਸੀ। ਵਿਕਰਮ ਬਰਾੜ ਨੇ ਇਹ ਜ਼ਿੰਮੇਵਾਰੀ ਲਈ ਸੀ। ਪਰਿਵਾਰ ਦਾ ਕਹਿਣਾ ਕਿ ਇਹ ਝੂਠਾ ਐਨਕਾਊਂਟਰ ਹੈ ਅਤੇ ਉਨ੍ਹਾਂ ਨੂੰ ਸੱਦ ਕੇ ਮਾਰਿਆ ਗਿਆ ਹੈ।

 

punjab university students involvement gounder case

ਇਸ ਤਰ੍ਹਾਂ ਹੋਇਆ ਵਿੱਕੀ ਗੌਂਡਰ ਦਾ ਐਨਕਾਊਂਟਰ…
ਇੰਸਪੈਕਟਰ ਵਿਕਰਮ ਬਰਾੜ ਨੇ ਕਿਹਾ ਹੈ ਕਿ “ਮੈਂ ਕਾਫੀ ਸਮੇਂ ਤੋਂ 7-8 ਪੁਲਿਸ ਟੀਮਾਂ ਨਾਲ ਮਿਲ ਕੇ ਇਨ੍ਹਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਲਗਿਆ ਹੋਇਆ ਸੀ। ਸਾਡੀ ਟੀਮ ਨੇ ਇੱਕ ਨਾਕੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਅਮਨਦੀਪ ਸਿੰਘ ਚੀਮਾ ਅਤੇ ਹਰਨਾਮ ਸਿੰਘ ਵਿਰਕ ਗ੍ਰਿਫ਼ਤਾਰ ਕੀਤੇ ਸਨ। ਇਨ੍ਹਾਂ ਕੋਲ ਸਾਨੂੰ ਡਰੱਗ ਵੀ ਮਿਲੇ ਸਨ। ਪੁੱਛਗਿੱਛ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਵੱਡੇ ਖ਼ੁਲਾਸੇ ਕੀਤੇ ਸਨ ਜਿਥੋਂ ਸਾਨੂੰ ਗੈਂਗਸਟਰਾਂ ਲਈ ਲੋੜੀਂਦੇ ਸੂਤਰ ਮਿਲੇ। ਅਸੀਂ ਜਾਂਚ ਅੱਗੇ ਵਧਾਈ ਤਾਂ ਗੈਂਗਸਟਰਾਂ ਦੀ ਸਰਗਰਮੀ ਪਤਾ ਲੱਗਣ ਲੱਗੀ।

punjab university students involvement gounder case

ਕਈ ਹੋਰ ਥਾਵਾਂ ‘ਤੇ ਵੀ ਅਸੀਂ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਚ ਕੇ ਨਿਕਲਦੇ ਰਹੇ। ਅਸੀਂ ਆਪਣੀ ਕਾਰਵਾਈ ਹੋਰ ਅਗੇ ਵਧਾਈ ਤਾਂ ਇਨ੍ਹਾਂ ਖਿਲਾਫ਼ ਸਾਡੇ ਸੂਤਰ ਹੋਰ ਮਜ਼ਬੂਤ ਹੁੰਦੇ ਗਏ। ਅਸੀਂ ਇਨ੍ਹਾਂ ਦੇ ਨੇੜੇ ਪੁੱਜ ਗਏ। ਆਖਰੀ ਦਿਨਾਂ ‘ਚ ਇਹ ਸਾਡੇ ਰਾਡਾਰ ‘ਤੇ ਸਨ। ਫ਼ੋਨ ਲੋਕੇਸ਼ਨ ਦਾ ਪਤਾ ਲੱਗ ਰਿਹਾ ਸੀ। ਜਿਸ ਦਿਨ ਐਨਕਾਊਂਟਰ ਹੋਇਆ ਅਸੀਂ ਇਨ੍ਹਾਂ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਸੀ, ਇਹ ਨਾ ਮੰਨੇ। ਸਾਡੇ ‘ਤੇ ਗੋਲੀ ਚਲਾਈ ਗਈ ਅਤੇ ਸਾਡੇ ਜਵਾਬੀ ਹਮਲੇ ‘ਚ ਇਹ ਮਾਰੇ ਗਏ।”

punjab university students involvement gounder case

ਗੌਂਡਰ ਨਾਲ ਯਾਰੀ ‘ਤੇ ਇੰਸਪੈਕਟਰ ਬਰਾੜ ਦਾ ਜਵਾਬ
ਮੇਰੇ ਬਾਰੇ ਸਭ ਝੂਠ ਕਿਹਾ ਜਾ ਰਿਹਾ ਹੈ। ਜੇ ਇਹ ਸੱਚ ਹੈ ਤਾਂ ਕੋਈ ਮੇਰੇ ਖ਼ਿਲਾਫ਼ ਇੱਕ ਵੀ ਸਬੂਤ ਦਿਖਾਏ। ਬਰਾੜ ਨੇ ਕਿਹਾ ਮੈਂ ਵਿੱਕੀ ਤੋਂ ਲਗਪਗ 10 ਸਾਲ ਵੱਡਾ ਹਾਂ। ਉਹ ਨਾ ਮੇਰੇ ਨਾਲ ਪੜ੍ਹਦਾ ਸੀ ਅਤੇ ਨਾ ਮੇਰੇ ਨਾਲ ਖੇਡਦਾ ਸੀ। ਮੇਰੀ ਉਸ ਨਾਲ ਨਾ ਕਦੇ ਕੋਈ ਗੱਲ ਹੋਈ ਅਤੇ ਉਹ ਨਾ ਮੈਨੂੰ ਕਦੇ ਮਿਲਿਆ ਸੀ। ਨਾ ਹੀ ਕੋਈ ਸਰੰਡਰ ਕਰਨ ਵਾਲੀ ਗੱਲ ਹੋਈ ਸੀ। ਜੇ ਉਨ੍ਹਾਂ ਦੇ ਪਰਿਵਾਰ ਕੋਲ ਮੇਰੇ ਖਿਲਾਫ਼ ਸਬੂਤ ਹਨ ਤਾਂ ਪੇਸ਼ ਕਰਨ। ਕਿਹਾ ਜਾ ਰਿਹਾ ਕਿ ਮੈਂ ਉਸ ਨੂੰ ਪੰਡੋਰੀ ਮੁਕਾਬਲੇ ‘ਚੋਂ ਬਚਾਇਆ। ਇਹ ਇਕ ਹਾਸੋਹੀਣੀ ਗੱਲ ਹੈ।

punjab university students involvement gounder case

ਮੈਂ ਸਭ ਕੁਝ ਇੱਕ ਜ਼ਿੰਮੇਵਾਰ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਵਾਂਗ ਕੰਮ ਕਰਦਾ ਹਾਂ। ਸਾਨੂੰ ਉਨ੍ਹਾਂ ਦੀ ਸੂਚਨਾ ਕਿਸ ਨੇ ਦਿੱਤੀ, ਮੈਂ ਇਹ ਨਹੀਂ ਦੱਸ ਸਕਦਾ ਪਰ ਸੂਚਨਾ ਸਹੀ ਸੀ ਅਤੇ ਅਸੀਂ ਆਪਣੀ ਡਿਊਟੀ ਨਿਭਾਈ। ਐਨਕਾਊਂਟਰ ਸੱਚਾ ਹੈ ਅਤੇ ਇਸ ਦਾ ਸੱਚ ਜਾਂਚ ‘ਚ ਵੀ ਸਾਹਮਣੇ ਆ ਜਾਵੇਗਾ ਕਿਉਂਕਿ ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਸਾਡਾ ਕੰਮ ਸਮਾਜ ‘ਚ ਕਾਨੂੰਨ ਵਿਵਸਥਾ ਕਾਇਮ ਕਰਨਾ ਹੈ ਅਤੇ ਅਸੀਂ ਉਸ ਲਈ ਹਰ ਜਾਇਜ਼ ਕਦਮ ਪੁੱਟਦੇ ਹਾਂ।

punjab university students involvement gounder case