Wednesday , January 19 2022

ਪੰਜਾਬ :ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ

ਪੰਜਾਬ :ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ

 

ਖੰਨਾ ਦੇ ਅਧੀਨ ਪੈਂਦੇ ਪਿੰਡ ਘੁੰਗਰਾਲੀ ਵਿਖੇ ਇੱਕ ਕਿਸਾਨ ਦੀ ਮੌਤ ਹੋ ਗਈ ਜੋ ਕਿ ਮੰਡੀ ‘ਚ ਫਸਲ ਵਿਕਣ ਦੀ ਉਡੀਕ ‘ਚ ਖੜ੍ਹਾ ਸੀ ਅਚਾਨਕ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ।

Ludhiana farmer death

 

ਆਲੇ – ਦੁਆਲੇ ਦੇ ਲੋਕਾਂ ਨੇ ਜਦੋਂ ਇਸ ਕਿਸਾਨ ਨੂੰ ਦੇਖਿਆ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਨੇ ਆਉਂਦਿਆਂ ਹੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।

Ludhiana farmer death

 

ਪੁਲਿਸ ਦੀ ਜਾਂਚ ਪੜਤਾਲ ‘ਚ ਮ੍ਰਿਤਕ ਦੀ ਪਹਿਚਾਣ ਧਰਮਿੰਦਰ ਸਿੰਘ (30 ) ਨਿਵਾਸੀ ਘੁੰਗਰਾਲੀ ਸਿੱਖਾਂ ਦੇ ਰੂਪ ‘ਚ ਹੋਈ ਹੈ ਅਤੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਮੈਬਰਾਂ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਤੋਂ ਬਾਅਦ ਧਰਮਿੰਦਰ ਸਿੰਘ ਦੀ ਲਾਸ਼ ਓਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਆਪਣੀ ਫ਼ਸਲ ਮੰਡੀ ‘ਚ ਤੁਲਵਾਉਣ ਲਈ ਆਇਆ ਸੀ

Ludhiana farmer death

ਇਸ ਦੌਰਾਨ ਧਰਮਿੰਦਰ ਸਿੰਘ ਦੀ ਲਾਸ਼ ਫੜ ‘ਚ ਪਈ ਮਿਲੀ। ਪੁਲਿਸ ਦੇ ਅਨੁਸਾਰ ਇਹ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।