Saturday , June 25 2022

ਪੰਜਾਬ : ਪਹਿਲਾਂ ਧੀ ਦਾ ਗਲਾ ਘੁਟਿਆ ਫਿਰ ਦੱਬਣ ਲਗਿਆ ਵੀ ਚਲ ਰਹੇ ਸੀ ਸਾਹ ਫਿਰ ਉਪਰ ਰੱਖ ਕੇ ਪੱਥਰ ਦਿਤੀ ਏਦਾਂ ਮੌਤ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨ ਲੁਧਿਆਣੇ ਵਿੱਚ ਇਕ ਮਾਸੂਮ ਬੱਚੀ ਦੀ ਹੋਈ ਮੌਤ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਨਹੀਂ ਵੇਖਿਆ ਜਾਂਦਾ। ਪੰਜਾਬ ਅੰਦਰ ਬੱਚਿਆਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਬਹੁਤ ਸਾਰੇ ਮਾਪਿਆਂ ਦੇ ਦਿਲ ਅੰਦਰ ਡਰ ਪੈਦਾ ਕਰ ਦਿੱਤਾ ਜਿੱਥੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰ ਰਹੇ ਹਨ। ਉੱਥੇ ਹੀ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਕਿ ਉਹ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਜਿੱਥੇ ਰਿਸ਼ਤਿਆਂ ਤੇ ਤਾਰ ਤਾਰ ਹੋਣ ਦਾ ਖੁਲਾਸਾ ਵੀ ਹੋ ਜਾਂਦਾ ਹੈ। ਹੁਣ ਪਹਿਲਾਂ ਧੀ ਦਾ ਗਲਾ ਘੁੱਟਿਆ ਅਤੇ ਫਿਰ ਦੱਬਣ ਲੱਗਿਆ ਸਾਹ ਚਲਦੇ ਹੋਣ ਕਾਰਨ ਪੱਥਰ ਰੱਖ ਕੇ ਏਦਾਂ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਈ ਹੈ।

ਜਿੱਥੇ ਬੀਤੇ ਦਿਨੀਂ ਇਕ ਬੱਚੀ ਦੀ ਲਾਸ਼ ਗੁਰਦੁਆਰਾ ਬਾਉਲੀ ਸਾਹਿਬ ਦੇ ਕੰਪਲੈਕਸ ਨੇੜੇ ਇੱਕ ਰੇਤੇ ਦੇ ਢੇਰ ਵਿਚੋਂ ਬਰਾਮਦ ਹੋਈ ਸੀ। ਇਹ ਘਟਨਾ ਜਿੱਥੇ 5 ਦਸੰਬਰ ਦੀ ਸਵੇਰ ਨੂੰ ਸਾਹਮਣੇ ਆਈ। ਉੱਥੇ ਹੀ ਇਕ ਬੱਚੀ ਦੀ ਮਾਂ ਵੱਲੋਂ ਇਸ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ 30 ਨਵੰਬਰ ਨੂੰ ਲਿਖਵਾਈ ਗਈ ਸੀ। ਜਿੱਥੇ ਬੱਚੀ ਦੀ ਮਾਂ ਵੱਲੋਂ ਆਖਿਆ ਗਿਆ ਸੀ ਕਿ ਉਸ ਦੀ ਬੱਚੀ ਗੁਰਦੁਆਰਾ ਸਾਹਿਬ ਲੰਗਰ ਖਾਣ ਗਈ ਸੀ ਪਰ ਵਾਪਸ ਨਹੀਂ ਪਰਤੀ। ਹੁਣ ਪੁਲਿਸ ਵੱਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਜਿੱਥੇ ਬੱਚੀ ਨੂੰ ਜਨਮ ਦੇਣ ਵਾਲੀ ਉਸਦੀ ਮਾਂ ਹੀ ਦੋਸ਼ੀ ਸਾਬਤ ਹੋਈ ਹੈ।

ਜਿਸ ਵੱਲੋਂ ਆਪਣੇ ਆਸ਼ਿਕ ਅਤੇ ਆਪਣੀ ਭੈਣ ਨਾਲ ਮਿਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਜਿੱਥੇ ਪੁਲਿਸ ਵੱਲੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਲਯੁਗੀ ਮਾਂ ਜਿੱਥੇ ਆਪਣੇ ਪਤੀ ਤੋਂ ਵੱਖ ਆਪਣੀ 6 ਸਾਲਾ ਧੀ ਪਰਵੀਨ ਕੌਰ ਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਰਹਿ ਰਹੀ ਸੀ। ਉੱਥੇ ਹੀ ਉਸ ਦਾ ਅੱਠ ਸਾਲਾਂ ਦਾ ਪੁੱਤਰ ਉਸ ਦੇ ਪਤੀ ਨਾਲ ਰਹਿ ਰਿਹਾ ਸੀ। ਅਤੇ ਉਸ ਔਰਤ ਦੇ ਪਿਛਲੇ 6 ਮਹੀਨਿਆਂ ਤੋਂ ਇਕ ਵਿਅਕਤੀ ਲਵਜੀਤ ਸਿੰਘ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ।

ਉਨ੍ਹਾਂ ਵੱਲੋਂ ਆਪਣੇ ਵਿਆਹ ਵਿਚ ਰੋੜਾ ਬਣ ਰਹੀ ਇਸ ਮਾਸੂਮ ਬੱਚੀ ਦਾ ਸਾਹ ਰੋਕ ਕੇ ਕਤਲ ਕਰ ਦਿੱਤਾ ਗਿਆ। ਜਿੱਥੇ ਮਾਂ ਵੱਲੋਂ ਬੱਚੀ ਦਾ ਸਾਹ ਰੋਕਿਆ ਗਿਆ ਉੱਥੇ ਹੀ ਉਸ ਦੇ ਪ੍ਰੇਮੀ ਲਵਜੀਤ ਸਿੰਘ ਵੱਲੋਂ ਬੱਚੀ ਦੀਆਂ ਲੱਤਾਂ ਨੂੰ ਫੜਿਆ ਹੋਇਆ ਸੀ। ਜਿਨ੍ਹਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਬੱਚੀ ਦੀ ਲਾਸ਼ ਨੂੰ ਰੇਤ ਵਿੱਚ ਦਬਾ ਦਿੱਤਾ ਗਿਆ। ਉਸ ਸਮੇਂ ਬੱਚੀ ਦੇ ਸਾਹ ਚੱਲ ਰਹੇ ਸਨ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਉਪਰ ਇਕ ਪੱਥਰ ਰੱਖ ਦਿੱਤਾ ਗਿਆ। ਪੁਲਿਸ ਵੱਲੋਂ ਸਾਰੀ ਜਾਂਚ ਤੋਂ ਬਾਅਦ ਇਸ ਕਤਲ ਦੀ ਗੁੱਥੀ ਨੂੰ ਹੱਲ ਕੀਤਾ ਗਿਆ ਹੈ