Tuesday , January 25 2022

ਪੰਜਾਬ: ਨਹਿਰ ਚੋ ਲਾਸ਼ ਲੱਭ ਰਹੇ ਪਰ ਜੋ ਮਿਲਿਆ ਦੇਖ ਉਡ ਗਏ ਸਭ ਦੇ ਹੋਸ਼ ਪਈਆਂ ਭਾਜੜਾਂ ਹੋ ਗਈ ਲਾਲਾ ਲਾਲਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੀਆਂ ਘਟਨਾਵਾਂ ਦੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਜਿੱਥੇ ਪੰਜਾਬ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪਾਉਂਦੀਆਂ ਹਨ। ਉਥੇ ਹੀ ਲੋਕਾਂ ਵਿਚ ਵੀ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਡਰ ਪੈਦਾ ਹੋ ਜਾਂਦਾ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਥੇ ਅਪਰਾਧਿਕ ਜਗਤ ਨੂੰ ਠੱਲ੍ਹ ਪਾਉਣ ਲਈ ਕਈ ਤਰੀਕੇ ਅਪਣਾਏ ਜਾ ਰਹੇ ਹਨ। ਉੱਥੇ ਹੀ ਅਜਿਹੀਆਂ ਘਟਨਾਵਾਂ ਦੇ ਅਚਾਨਕ ਸਾਹਮਣੇ ਆਉਣ ਕਾਰਨ ਬਹੁਤ ਸਾਰੇ ਖੁਲਾਸੇ ਵੀ ਹੋ ਜਾਂਦੇ ਹਨ। ਜਿੱਥੇ ਪੁਲਿਸ ਵੱਲੋਂ ਅਜਿਹੀਆਂ ਘਟਨਾਵਾਂ ਦੀ ਕੋਈ ਜਾਣਕਾਰੀ ਵੀ ਨਹੀਂ ਹੁੰਦੀ।

ਪਹਿਲਾਂ ਹੀ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵਾਪਰ ਚੁੱਕੀਆਂ ਕਈ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਪੰਜਾਬ ਵਿਚ ਇੱਕ ਨਹਿਰ ਵਿੱਚੋਂ ਲਾਸ਼ ਲੱਭ ਰਹੇ ਗੋਤਾਂਖੋਰਾਂ ਨੂੰ ਜੋ ਪ੍ਰਾਪਤ ਹੋਇਆ ਹੈ ਉਸ ਨੂੰ ਦੇਖ ਕੇ ਸਬ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ।

ਜਿੱਥੇ ਗੋਤਾਖੋਰਾਂ ਵੱਲੋਂ ਭਾਖੜਾ ਨਹਿਰ ਵਿਚੋਂ ਇਕ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ। ਪਰ ਉਸ ਸਮੇਂ ਗੋਤਾਖੋਰਾਂ ਨੂੰ ਲਾਸ਼ ਦੀ ਤਲਾਸ਼ੀ ਦੌਰਾਨ ਹਥਿਆਰਾਂ ਦਾ ਭਾਰੀ ਜ਼ਖੀਰਾ ਮਿਲਿਆ ਹੈ। ਜਿਸ ਕਾਰਨ ਇਲਾਕੇ ਵਿਚ ਹਾਹਾਕਾਰ ਮੱਚ ਗਈ ਹੈ। ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਗੋਤਾਖੋਰਾਂ ਵੱਲੋਂ ਦਿੱਤੀ ਗਈ ਹੈ। ਬਰਾਮਦ ਹੋਏ ਇਸ ਜ਼ਖੀਰੇ ਦੇ ਵਿੱਚ ਦੇਸੀ ਕੱਟੇ , ਰਾਇਫਲਾਂ ਅਤੇ ਮਾਊਜ਼ਰ , ਬੰਬ ਸ਼ਾਮਲ ਦੱਸੇ ਗਏ ਹਨ। ਪੁਲਿਸ ਵੱਲੋਂ ਸੂਚਨਾ ਮਿਲਣ ਤੇ ਤੁਰੰਤ ਮੌਕੇ ਉਪਰ ਪਹੁੰਚ ਕੇ ਇਨ੍ਹਾਂ ਹਥਿਆਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਫ਼ਤਹਿਗੜ ਸਾਹਿਬ ਦੇ ਡੀ ਐਸ ਪੀ ਮਨਜੀਤ ਸਿੰਘ ਵੱਲੋਂ ਆਪਣੀ ਟੀਮ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪਿੰਡ ਆਦਮਪੁਰ ਦੇ ਨਜ਼ਦੀਕ ਨਹਿਰ ਵਿਚੋਂ ਬਰਾਮਦ ਹੋਏ ਹਥਿਆਰਾਂ ਦੇ ਕੋਲ ਪਹੁੰਚ ਕੀਤੀ ਗਈ ਹੈ। ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਨਾਲ ਹੋਰ ਜੁੜੀ ਹੋਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਇਹ ਸੱਭ ਉਸ ਸਮੇਂ ਪ੍ਰਾਪਤ ਹੋਇਆ ਹੈ ਜਦੋਂ ਨਹਿਰ ਦੀ ਨਰਵਾਣਾ ਬਰਾਂਚ ਵਿੱਚ ਗੋਤਾਖੋਰਾਂ ਵੱਲੋਂ ਇੱਕ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਸ ਸਮੇਂ ਉਨ੍ਹਾਂ ਨੂੰ ਇਹ ਜ਼ਖੀਰਾ ਨਹਿਰ ਦੀ ਸਤਾ ਤੇ ਪ੍ਰਾਪਤ ਹੋਇਆ।