Tuesday , September 21 2021

ਪੰਜਾਬ: ਨਰਸਰੀ ਕਲਾਸ ਦੇ ਬਚੇ ਨੂੰ ਸਕੂਲ ਵੈਨ ਨੇ ਦਿੱਤੀ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਿੰਦਗੀ ਵਿੱਚ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਕਈ ਪਰਿਵਾਰਾਂ ਨੂੰ ਗ਼ਮ ਦੇ ਸਾਏ ਹੇਠ ਲੈ ਆਉਂਦੇ ਹਨ। ਪਿਛਲੇ ਕੁਝ ਸਮੇਂ ਤੋਂ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਹਾਦਸਿਆਂ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਦੁਨੀਆ ਤੋਂ ਹਮੇਸ਼ਾਂ ਲਈ ਦੂਰ ਹੋ ਰਹੀਆਂ ਹਨ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਮਾਪਿਆਂ ਦੇ ਦਿਲ ਵਿੱਚ ਖੋ-ਫ਼ ਪੈਦਾ ਕਰਦੇ ਹਨ। ਜਿਸ ਨਾਲ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਵੀ ਡ-ਰ-ਦੇ ਹਨ। ਬੱਚਿਆਂ ਨਾਲ ਹੋਣ ਵਾਲੇ ਹਾਦਸਿਆਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਅਨੇਕਾਂ ਸੁਪਨੇ ਵੇਖਦੇ ਹਨ। ਉਥੇ ਹੀ ਉਨ੍ਹਾਂ ਦੇ ਉਹ ਸੁਪਨੇ ਇਕ ਪਲ ਵਿਚ ਹੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਆਏ ਦਿਨ ਹੀ ਅਜਿਹੀਆਂ ਖਬਰਾਂ ਦੇਸ਼ ਦੇ ਮਾਹੌਲ ਨੂੰ ਹੋਰ ਸੋ-ਗ-ਮ-ਈ ਬਣਾ ਦਿੰਦੀਆਂ ਹਨ। ਅਜਿਹੀਆਂ ਖਬਰਾਂ ਦਾ ਦੇਸ਼ ਦੇ ਹਾਲਾਤਾਂ ਉਪਰ ਵੀ ਗੰਭੀਰ ਅਸਰ ਪੈਂਦਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਹੁਣ ਪੰਜਾਬ ਵਿੱਚ ਵਾਪਰਿਆ ਹੈ ਜਿਥੇ ਇੱਕ ਸਕੂਲ ਵੈਨ ਦੀ ਚਪੇਟ ਵਿੱਚ ਆਉਣ ਕਾਰਨ ਨਰਸਰੀ ਕਲਾਸ ਦੇ ਬੱਚੇ ਦੀ ਮੌਤ ਹੋ ਗਈ ਹੈ। ਇਸ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ਤੂੰ ਸਾਹਮਣੇ ਆਈ ਹੈ।

ਜਿੱਥੇ ਇਕ ਹੀ ਪਿੰਡ ਦੇ ਦੋ ਬੱਚੇ ਸਕੂਲ ਵੈਨ ਦੀ ਚਪੇਟ ਵਿਚ ਆ ਗਏ ਹਨ। ਇਹ ਘਟਨਾ ਅੱਜ ਦੁਪਹਿਰ ਸਮੇਂ ਵਾਪਰੀ ਜਦੋਂ ਪਿੰਡ ਦੀ ਹੀ ਇੱਕ ਨਿੱਜੀ ਸਕੂਲ ਦੀ ਵੈਨ, ਜਿਸ ਦੀ ਹਾਲਤ ਚੰਗੀ ਨਹੀਂ ਸੀ। ਉਸ ਸਕੂਲ ਵਿਚ ਹੀ ਪੜ੍ਹਨ ਵਾਲੇ ਬੱਚੇ ਮਹਿਤਾਬ ਦੀ ਇਸ ਸਕੂਲ ਵੈਨ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਹ ਛੇ ਸਾਲਾਂ ਦਾ ਮਹਿਤਾਬ ਸਿੰਘ ਪੁੱਤਰ ਸਰਵਨ ਸਿੰਘ ਇਸ ਨਿੱਜੀ ਸਕੂਲ ਵਿਚ ਹੀ ਨਰਸਰੀ ਕਲਾਸ ਵਿੱਚ ਪੜ੍ਹਦਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਰ ਬਾਰ ਵੈਨ ਚਾਲਕ ਨੂੰ ਇਸ ਨੂੰ ਠੀਕ ਕਰਵਾਉਣ ਸਬੰਧੀ ਆਖਿਆ ਗਿਆ ਸੀ।

ਪਰ ਵੈਨ ਚਾਲਕ ਵੱਲੋਂ ਇਸ ਨੂੰ ਠੀਕ ਨਹੀਂ ਕਰਵਾਇਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉੱਥੇ ਹੀ ਦੋ ਭੈਣਾ ਦੇ ਇਕਲੋਤੇ ਭਰਾ ਦੇ ਇਸ ਦੁਨੀਆਂ ਤੋਂ ਜਾਣ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਇਸ ਹਾਦਸੇ ਵਿਚ ਇਸ ਪਿੰਡ ਦਾ ਹੀ ਇਕ ਹੋਰ ਬੱਚਾ ਗੁਰਨੂਰ ਸਿੰਘ ਉਮਰ 6 ਸਾਲ ਵੀ ਜਖਮੀਂ ਹੋਇਆ ਹੈ।