Saturday , October 24 2020

ਪੰਜਾਬ ਦੀ ਨੂੰਹ ਹੋਣ ਦਾ ਫਰਜ਼ ਅਦਾ ਕਰ ਰਹੀ ਹਾਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਕੇ-ਸ਼ਿਲਪਾ ਸ਼ੈਟੀ

ਬੌਲੀਵੁੱਡ ਐਕਟਰੈਸ ਤੇ ਪੰਜਾਬੀ ਬਿਜਨਿਸ ਮੈਨ ਰਾਜ ਕੁੰਦਰਾ ਦੀ ਪਤਨੀ ਸ਼ਿਲਪਾ ਸ਼ੈਟੀ ਨੇ ਦੱਸਿਆ ਕਿ ਮੈ ਪੰਜਾਬ ਦੀ ਨੂੰਹ ਹੋਣ ਦਾ ਫਰਜ਼ ਪੂਰੀ ਤਰਾਂ ਨਿਭਾ ਰਹੀ ਹਾਂ ਭਾਵ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ,ਸਮਝਣੀ ਤੇ ਪੜਣੀ ਸਿਖਾ ਰਹੀ ਹਾਂ।ਉਸਨੇ ਕਿਹਾ ਕਿ ਬੇਸ਼ੱਕ ਮੇਰੇ ਪਤੀ ਦੀ ਕਰਮ ਭੂਮੀ ਮੁੰਬਈ ਹੈ ਪਰ ਉਨਾਂ ਦੀ ਜਨਮ ਭੂਮੀ ਪੰਜਾਬ ਹੈ।ਕਿਸੇ ਬਿਜਨਿਸ ਦੇ ਸਬੰਧ ਚ ਚੰਡੀਗੜ ਆਈ ਸ਼ਿਲਪਾ ਨੇ ਕਿਹਾ ਕਿ ਮੈਨੂੰ ਆਪਣੇ ਪਤੀ ਦੇ ਪੰਜਾਬੀ ਹੋਣ ਤੇ ਮਾਣ ਹੈ।ਦੱਸਣਯੋਗ ਹੈ ਕਿ ‘ਬਾਜੀਗਰ’ ਸ਼ਿਲਪਾ ਦੀ ਪਹਿਲੀ ਫਿਲਮ ਸੀ। ਫਿਲਮ ‘ਚ ਉਨ੍ਹਾਂ ਨਾਲ ਸ਼ਾਹਰੁਖ ਖਾਨ ਤੇ ਕਾਜੋਲ ਸਨ। ਸ਼ਿਲਪਾ ਨੇ ਆਪਣੇ ਕਰੀਅਰ ‘ਚ ਕਰੀਬ 50 ਫਿਲਮਾਂ ‘ਚ ਕੰਮ ਕੀਤਾ ਹੈ। ਸਾਲ 2009 ‘ਚ ਉਨ੍ਹਾਂ ਨੇ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕਰਵਾਇਆ ਸੀ। ਸਾਲ 2012 ‘ਚ ਉਨ੍ਹਾਂ ਦਾ ਬੇਟਾ ਪੈਦਾ ਹੋਇਆ ਸੀ।ਉਨ੍ਹਾਂ ਨੇ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ 22 ਨਵੰਬਰ 2009 ਨੂੰ ਵਿਆਹ ਕੀਤਾ ਸੀ।ਸ਼ਿਲਪਾ ਦਾ ਇਹ ਪਹਿਲਾ ਵਿਆਹ ਹੈ ਜਦਕਿ ਰਾਜ ਕੁੰਦਰਾ ਦਾ ਇਹ ਦੂਜਾ ਵਿਆਹ। ਰਾਜ ਨੇ ਸ਼ਿਲਪਾ ਨਾਲ ਪਹਿਲਾਂ 2003 ‘ਚ ਕਵਿਤਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਬਾਅਦ ‘ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਦੀ ਮੁਲਾਕਾਤ ਲੰਡਨ ‘ਚ ਹੋਈ ਸੀ। ਲੰਡਨ ‘ਚ ਜਿੱਥੇ ਸ਼ਿਲਪਾ ਰਿਐਲਿਟੀ ਸ਼ੋਅ ਬਿੱਗ ਬ੍ਰਦਰ (2007) ਜਿੱਤਣ ਤੋਂ ਬਾਅਦ  ਮਸ਼ਹੂਰ ਹੋਈ, ਉੱਥੇ ਰਾਜ ਵੀ ਬਿਜ਼ਨੈੱਸ ਦੀ ਦੁਨੀਆ ‘ਚ ਕਾਫੀ ਮਸ਼ਹੂਰ ਹਨ। ਦੋਹਾਂ ਦੀ ਮੁਲਾਕਾਤ ਸ਼ਿਲਪਾ ਦੇ ਪਰਫਿਊਮ ਬ੍ਰਾਂਡ ਐੱਸ-2 ਦੇ ਪ੍ਰਮੋਸ਼ਨ ਦੌਰਾਨ ਹੋਈ ਸੀ।