Tuesday , January 25 2022

ਪੰਜਾਬ ਦਾ ਇਹ ਪੂਰਾ ਪਿੰਡ ਘਰਾਂ ਨੂੰ ਜਿੰਦੇ ਲਗਾ ਕੇ ਕਿਸਾਨ ਅੰਦੋਲਨ ਚ ਡਟਿਆ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਦੇਸ਼-ਵਿਦੇਸ਼ ਤੋਂ ਕੀਤੀ ਜਾ ਰਹੀ ਹੈ। ਪੰਜਾਬ ਦਾ ਕਿਸਾਨ, ਨੌਜਵਾਨ, ਔਰਤ ਅਤੇ ਬੱਚੇ ਇਸ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਦਿੱਲੀ ਕੂਚ ਕਰ ਰਹੇ ਹਨ। ਪਿਛਲੇ 2 ਮਹੀਨਿਆਂ ਤੋਂ ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਅਤੇ ਹਰਿਆਣਾ ਦੇ ਕਿਸਾਨਾ ਵੱਲੋ ਦਿੱਲੀ ਹਰਿਆਣਾ ਦੇ ਬਾਰਡਰ ਤੇ ਮੋਰਚਾ ਲਗਾਇਆ ਗਿਆ ਹੈ। ਉਥੇ ਹੀ ਇਸ ਮੋਰਚੇ ਵਿਚ ਸਮਰਥਨ ਕਰਨ ਲਈ ਪੰਜਾਬ ਦਾ ਇਹ ਪਿੰਡ ਆਪਣੇ ਘਰਾਂ ਨੂੰ ਜ਼ਿੰਦਰੇ ਲਗਾ ਕੇ ਕਿਸਾਨ ਅੰਦੋਲਨ ਵਿੱਚ ਡਟਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਦੇ ਵਿੱਚ ਜਿੱਥੇ ਪੰਜਾਬ ਦੇ ਹਜ਼ਾਰਾਂ ਕਿਸਾਨ ਡਟੇ ਹੋਏ ਹਨ। ਉਥੇ ਹੀ ਪੰਜਾਬ ਦਾ ਇਕ ਅਜਿਹਾ ਪਿੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਪਿੰਡ ਦੇ ਸਾਰੇ ਲੋਕ ਘਰਾਂ ਨੂੰ ਜਿੰਦੇ ਲਗਾ ਕੇ ਇਸ ਅੰਦੋਲਨ ਲਈ ਚੱਲ ਪਏ ਹਨ। ਇਹ ਪਿੰਡ ਹੈ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦਾ ਰਾਏਪੁਰ ਖੁਰਦ। ਇਸ ਪਿੰਡ ਦੇ ਸਾਰੇ ਲੋਕ ਹੀ, ਇਸ ਅੰਦੋਲਨ ਵਿੱਚ ਗਏ ਹੋਏ ਹਨ।

ਇਹ ਪਿੰਡ ਇੱਕ ਅਜਿਹਾ ਪਿੰਡ ਬਣ ਗਿਆ ਹੈ। ਜਿਸ ਦੇ ਸਾਰੇ ਲੋਕ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਪਿੰਡ ਦੀ ਕੁੱਲ ਆਬਾਦੀ 8 ਹਜ਼ਾਰ ਹੈ। ਪਰ ਇਸ ਵਕਤ ਪਿੰਡ ਵਿੱਚ ਕੋਈ ਵੀ ਮੌਜੂਦ ਨਹੀਂ ਹੈ, ਤੇ ਸਭ ਪਾਸੇ ਚੁੱਪ ਪਸਰੀ ਹੋਈ ਹੈ। ਲੋਕਾਂ ਦੇ ਘਰਾਂ ਦੇ ਦਰਵਾਜ਼ੇ ਦੇ ਤਾਲੇ ਲਟਕ ਰਹੇ ਹਨ। ਕਿਸਾਨਾਂ ਦੀਆਂ ਫਸਲਾਂ ਸੁਕ ਰਹੀਆਂ ਹਨ ,ਪਿੰਡ ਵਿਚ ਕੋਈ ਫਸਲ ਨੂੰ ਪਾਣੀ ਲਗਾਉਣ ਵਾਲਾ ਵੀ ਨਹੀਂ ਹੈ।

ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਰੁਕਣ ਦਾ ਕੋਈ ਫਾਇਦਾ ਨਹੀ, ਤੇ ਨਾ ਹੀ ਫਸਲਾਂ ਨੂੰ ਪੈਦਾ ਕਰਨ ਦਾ। ਕਿਸਾਨਾਂ ਨੇ ਕਿਹਾ ਹੈ ਕਿ ਉਹ ਆਪਣਾ ਕਈ ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾ ਰਹੇ ਹਨ ਤੇ ਇਸ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਆਉਣਗੇ। ਕਿਸਾਨ ਆਪਣੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਤੋਂ ਬਿਨਾਂ ਆਪਣੇ ਰਹਿਣ ਲਈ ਝੋਂਪੜੀ ਤੱਕ ਬਣਾਉਣ ਦਾ ਸਮਾਨ ਵੀ ਨਾਲ ਲੈ ਕੇ ਗਏ ਹਨ। ਉੱਧਰ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਵੀ ਇਸ ਸੰਘਰਸ਼ ਵਿੱਚ ਕਿਸਾਨਾਂ ਨੂੰ ਪੂਰੀ ਹਮਾਇਤ ਦਿੱਤੀ ਜਾ ਰਹੀ ਹੈ। ਹਰਿਆਣਾ ਵਿੱਚ 40 ਖਾਪ ਪੰਚਾਇਤਾਂ ਹਨ ਜਿਨ੍ਹਾਂ ਨੇ ਇਨ੍ਹਾਂ ਖੇਤੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਹੈ।