Monday , June 27 2022

ਪੰਜਾਬ ਚ ਹੋ ਗਈ ਓਹੀ ਗਲ੍ਹ ਜਿਸਦਾ ਸੀ ਲੋਕਾਂ ਨੂੰ ਡਰ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਕਿਸਾਨ ਆਪਣੀ ਝੋਨੇ ਦੀ ਫ਼ਸਲ ਦੀ ਵਾਢੀ ਕਰਕੇ ਹੁਣ ਮੰਡੀਆਂ ਦੇ ਵਿੱਚ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਉਸ ਦੇ ਝੋਨੇ ਦੀ ਖਰੀਦ ਹੋ ਜਾਵੇ । ਹਾਲਾਂਕਿ ਇਸ ਦੌਰਾਨ ਬਹੁਤ ਸਾਰੀਆਂ ਖ਼ਬਰਾਂ ਵੀ ਅਜਿਹੀਆਂ ਸਾਹਮਣੇ ਆਈਆਂ ਕਿ ਮੰਡੀਆਂ ਵਿਚ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦੇ ਬਹੁਤ ਸਾਰੇ ਕਿਸਾਨ ਦਾ ਝੋਨਾ ਮੰਡੀਆਂ ਚ ਪਿਆ ਖ਼ਰਾਬ ਹੋ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਝੋਨੇ ਦੀ ਖਰੀਦ ਦੌਰਾਨ ਬਹੁਤ ਸਾਰੇ ਕਿਸਾਨ ਦੂਜੇ ਰਾਜਾਂ ਤੋਂ ਘੱਟ ਮੁੱਲ ਤੇ ਝੋਨਾ ਖਰੀਦ ਕੇ ਪੰਜਾਬ ਦੇ ਵਿੱਚ ਮਹਿੰਗੇ ਮੁੱਲਾਂ ਤੋਂ ਵੇਚਦੇ ਹਨ । ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਮਨਾਹੀ ਵੀ ਲਗਾ ਦਿੱਤੀ ਗਈ ਹੈ ।

ਪਰ ਫਿਰ ਵੀ ਅਜਿਹਾ ਲਗਾਤਾਰ ਹੋ ਰਿਹਾ ਹੈ । ਜਿਸ ਦੇ ਚੱਲਦੇ ਪੁਲਸ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਨਾਕੇਬੰਦੀ ਕਰਕੇ ਅਜਿਹੇ ਅਪਰਾਧੀਆਂ ਨੂੰ ਕਾਬੂ ਕੀਤਾ ਜਾਂਦਾ ਹੈ । ਇਸੇ ਦੇ ਚੱਲਦੇ ਹੁਣ ਪੰਜਾਬ ਪੁਲੀਸ ਨੂੰ ਇਕ ਹੋਰ ਵੱਡੀ ਸਫਲਤਾ ਪ੍ਰਾਪਤ ਹੋਈ ਹੈ । ਦਰਅਸਲ ਪੰਜਾਬ ਪੁਲੀਸ ਨੇ ਦੂਜੇ ਰਾਜਾਂ ਤੋਂ ਝੋਨੇ ਦੀ ਗੈਰਕਾਨੂੰਨੀ ਤਸਕਰੀ ਦੇ ਖਿਲਾਫ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਤੇ ਝੋਨੇ ਦੀ ਖ਼ਰੀਦ ਵੀ ਪੰਜਾਬ ਵਿਚ ਚੱਲ ਰਹੀ ਹੈ । ਪਰ ਕਈ ਲੋਕ ਦੂਜੇ ਰਾਜਾਂ ਤੋਂ ਉਪਜ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ ।

ਇਸੇ ਦੇ ਚੱਲਦੇ ਹੁਣ ਪੁਲੀਸ ਦੇ ਵੱਲੋਂ 16 ਵਿਅਕਤੀਆਂ ਦੇ ਖ਼ਿਲਾਫ਼ ਘੱਟੋ ਘੱਟ ਅੱਠ ਮਾਮਲੇ ਦਰਜ ਕੀਤੇ ਹਨ । ਉੱਥੇ ਹੀ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਡੀ ਜੀ ਪੀ ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਕਿਹਾ ਹੈ ਕਿ ਪੰਜਾਬ ਨੇ ਤਰਨਤਾਰਨ, ਸੰਗਰੂਰ, ਪਟਿਆਲਾ ,ਮਾਨਸਾ ਤੇ ਕਪੂਰਥਲਾ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿੱਚ 7260 ਕੁਇੰਟਲ ਝੋਨਾ/ਚੌਲ ਜ਼ਬਤ ਕਰਨ ਤੋਂ ਇਲਾਵਾ 7 ਟਰੱਕ ਜ਼ਬਤ ਕਰਨ ਤੋਂ ਬਾਅਦ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਕੁਝ ਬੇਈਮਾਨ ਤੇ ਚਲਾਕ ਤੱਤ ਕਥਿਤ ਤੌਰ ਤੇ ਦੂਜੇ ਸੂਬਿਆਂ ਤੋਂ ਖਰੀਦੇ ਗਏ ਝੋਨੇ ਨੂੰ ਪੰਜਾਬ ਵਿਚ ਵੇਚਣ ਦੇ ਲਈ ਅਣ ਅਧਿਕਾਰਤ ਸਟੋਰੇਜ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਵੇਚਣ ਲਈ ਲੈ ਲਿਆ ਰਹੇ ਹਨ । ਜਿਸ ਨਾਲ ਗ਼ਲਤ ਬਿਲਿੰਗ ਆਦਿ ਵਗੈਰਾ ਗ਼ਲਤ ਕੰਮ ਹੋ ਸਕਦੇ ਹਨ । ਸੋ ਲਗਾਤਾਰ ਹੀ ਪੰਜਾਬ ਵਿੱਚ ਹਰ ਫ਼ਸਲ ਦੀ ਖ਼ਰੀਦ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ।ਜਿਸ ਦੇ ਚਲਦੇ ਹੁਣ ਪੰਜਾਬ ਪੁਲੀਸ ਦੇ ਵੱਲੋਂ ਵੀ ਅਜਿਹੇ ਅਪਰਾਧੀਆਂ ਤੇ ਸ਼ਿਕੰਜਾ ਕੱਸਣ ਦੇ ਲਈ ਸਮੇਂ ਸਮੇਂ ਤੇ ਨਾਕੇਬੰਦੀ ਕਰ ਕੇ ਅਜਿਹੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਂਦਾ ਹੈ ।