Wednesday , December 2 2020

ਪੰਜਾਬ ਚ ਹੁਣੇ ਰਾਤੀ ਹੋਇਆ ਵੱਡਾ ਦਿਲ ਕੰਬਾਊ ਹਾਦਸਾ ….

.
.
ਮਾਨਸਾ (ਸੰਦੀਪ ਮਿੱਤਲ)— ਨਜ਼ਦੀਕੀ ਪਿੰਡ ਮੱਤੀ ਵਿਖੇ ਬਲੈਰੋ ਦੇ ਮੋਟਰਸਾਈਕਲ ਨਾਲ ਟੱਕਰ ਕਾਰਨ ਮੋਟਰਸਾਈਕਲ ਸਵਾਰ ਗੁਰਤੇਜ ਸਿੰਘ, ਉਸ ਦੀ ਪਤਨੀ ਕੁਲਵੰਤ ਕੌਰ, ਪੁੱਤਰੀ ਵੀਰਪਾਲ ਕੌਰ ਤੇ ਕਿਰਨਜੀਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ।

ਚਾਰੇ ਮ੍ਰਿਤਕ ਪਿੰਡ ਅਲੀਸ਼ੇਰ ਖੁਰਦ ਦੇ ਰਹਿਣ ਵਾਲੇ ਸਨ। ਇਸ ਤੋਂ ਬਾਅਦ ਬਲੈਰੋ ਗੱਡੀ ਦੇ ਵੀ ਦਰੱਖਤ ਨਾਲ ਟਕਰਾਉਣ ਨਾਲ ਮਾਮਲਾ ਸਾਹਮਣੇ ਮਿਲਿਆ। ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ।

ਇਸ ਤੋਂ ਪਹਿਲਾਂ ਅੱਜ ਸਵੇਰੇ ਵੀ ਇਕ ਦਰਦਨਾਕ ਹਾਦਸਾ ਵਾਪਰਿਆ ਸੀ –  ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਬਾਘਾਪੁਰਾਣਾ ਤੋਂ ਭਗਤਾ ਭਾਈ ਨੂੰ ਜਾਂਦੇ ਸੜਕੀ ਮਾਰਗ ‘ਤੇ ਪੈਂਦੇ ਪਿੰਡ ਸੰਗਤਪੁਰਾ ਵਿਖੇ ਵਾਪਰੇ ਇਸ ਦਿਲ ਕੰਬਾਅ ਦੇਣ ਵਾਲੇ ਹਾਦਸੇ ਦੌਰਾਨ ਪੰਜ ਲੌਕ ਮੌਤ ਦੇ ਮੂੰਹ ਵਿਚ ਚਲੇ ਗਏ।

ਮਿਲੀ ਜਾਣਕਾਰੀ ਮੁਤਾਬਕ ਸੜਕ ਵਿਚਕਾਰ ਆ ਰਹੇ ਇਕ ਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਬੇਕਾਬੂ ਜੀਪ ਸਿੱਧੀ ਦਰੱਖਤ ਨਾਲ ਜਾ ਟਕਰਾਈ ਜਿਸ ਨਾਲ ਮੌਕੇ ‘ਤੇ ਹੀ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕ ਵਿਅਕਤੀਆਂ ਦੇ ਚਿੱਥੜੇ ਉੱਡ ਗਏ।

ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦੀਆਂ ਜਾ ਰਹੀਆਂ ਹਨ। ਸਾਰੇ ਮ੍ਰਿਤਕ ਬਠਿੰਡਾ ਜ਼ਿਲੇ ਦੇ ਭਗਤਾ ਭਾਈ ਨੇੜਲੇ ਕੋਇਰ ਸਿੰਘ ਵਾਲਾ ਪਿੰਡ ਦੇ ਦੱਸੇ ਜਾ ਰੇਹ ਹਨ।