Saturday , September 24 2022

ਪੰਜਾਬ ਚ ਵਾਪਰੀ ਸਿਰੇ ਦੀ ਸ਼ਰਮਸਾਰ ਘਟਨਾ ਦੇਖਕੇ ਸਾਰੇ ਪਿੰਡ ਦੇ ਉਡੇ ਹੋਸ਼ …..

ਪੰਜਾਬ ਚ ਵਾਪਰੀ ਸਿਰੇ ਦੀ ਸ਼ਰਮਸਾਰ ਘਟਨਾ ਦੇਖਕੇ ਸਾਰੇ ਪਿੰਡ ਦੇ ਉਡੇ ਹੋਸ਼

ਹੁਸ਼ਿਆਰਪੁਰ: ਲੜਕਾ – ਲੜਕੀ ਦੀਆਂ ਲਾਸ਼ਾਂ ਖੇਤਾਂ ‘ਚੋਂ ਬਰਾਮਦ, ਅੱਜ ਸੀ ਮ੍ਰਿਤਕਾ ਦਾ ਵਿਆਹ

ਹੁਸ਼ਿਆਰਪੁਰ ‘ਚ ਪੈਂਦੇ ਪਿੰਡ ਨੰਦਾਚੌਰ ‘ਚ ਵਾਪਰੀ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਦਰਅਸਲ, ਬੀਤੇ ਦਿਨੀਂ ਸਵੇਰੇ 8 ਵਜੇ ਇਸ ਪਿੰਡ ਦੇ ਬਾਹਰਵਾਰ ਸਥਾਨਕ ਲੋਕਾਂ ਨੇ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦੇਖੀਆਂ, ਜਿੰਨ੍ਹਾਂ ਦੀ ਪਹਿਚਾਣ ਦੀਕਸ਼ਾ ਅਤੇ ਜਤਿੰਦਰ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਉਸੇ ਪਿੰਡ ਦੇ ਹੀ ਵਾਸੀ ਸਨ।

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲਾਸ਼ਾਂ ਦੇ ਕੋਲ ਸਲਫਾਸ ਦੀ ਗੋਲੀ ਵੀ ਮਿਲੀ ਹੈ, ਜਿਸਨੂੰ ਕਿ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ। ਦੱਸ ਦੇਈਏ ਕਿ ਮ੍ਰਿਤਕ ਲੜਕੀ ਦਾ ਵਿਆਹ 4 ਮਾਰਚ ਨੂੰ ਹੋਣਾ ਤੈਅ ਹੋਇਆ ਸੀ।

ਮਿਲੀ ਜਾਣਕਾਰੀ ਮੁਤਾਬਕ, 21 ਸਾਲਾ ਦੀਕਸ਼ਾ, ਨੰਦਾਚੌਰ ਕਾਲਜ ‘ਚ ਬੀ. ਏ. ਦੂਜੇ ਸਾਲ ‘ਚ ਪੜ੍ਹਦੀ ਸੀ।ਜਤਿੰਦਰ ਕੁਮਾਰ, 27, ਨੰਦਾਚੌਰ ਦੇ ਬਾਜ਼ਾਰ ਵਿਚ ਹੀ ਬਿਜਲੀ ਮਕੈਨਿਕ ਵਜੋਂ ਕੰਮ ਕਰਦਾ ਸੀ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ਸਭ ਕੁਝ ਠੀਕ ਸੀ ਅਤੇ ਉਹ ਆਰਾਮ ਨਾਲ ਖਾਣਾ ਖਾ ਕੇ ਸੁੱਤੇ ਸਨ ਜਦੋਂ ਉਹਨਾਂ ਨੂੰ ਸਵੇਰੇ ਪਤਾ ਲੱਗਿਆ ਕਿ ਮ੍ਰਿਤਕਾ ਆਪਣੇ ਘਰ ‘ਚ ਮੌਜੂਦ ਨਹੀਂ ਹੈ ਅਤੇ ਫਿਰ ਖਬਰ ਮਿਲੀ ਕਿ ਉਸਦੇ ਨਾਲ ਇੱਕ ਨੌਜਵਾਨ ਦੀ ਵੀ ਲਾਸ਼ ਖੇਤਾਂ ‘ਚ ਪਈ ਮਿਲੀ ਹੈ।

ਪੁਲਸ ਮੁਤਾਬਕ, ਇਹ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ, ਹਾਂਲਾਕਿ, ਜੋੜੇ ਦੇ ਕੋਲੋਂ ਕੋਈ ਨੋਟ ਜਾਂ ਚਿੱਠੀ ਮਿਲਣ ਦੀ ਖਬਰ ਨਹੀਂ ਹੈ।

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਮੁਤਾਬਕ, ਉਹ ਇਸ ‘ਤੇ ਤਫਤੀਸ਼ ਕਰ ਰਹੇ ਹਨ ਮ੍ਰਿਤਕਾਂ ਵਿਚਕਾਰ ਪ੍ਰੇਮ ਸਬੰਧ ਸਨ ਜਾਂ ਨਹੀਂ। ਫਿਲਹਾਲ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕਰ ਕੇ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।