Thursday , September 23 2021

ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ ਅਤੇ ਕਈ ਜਖਮੀ, ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਸੂਬੇ ਦੇ ਮੌਸਮ ਨੇ ਆਪਣੀ ਕਰਵਟ ਬਦਲੀ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਚਲਦੇ ਹੋਏ ਠੰਡ ਨੇ ਜ਼ੋਰ ਫੜ ਲਿਆ ਹੈ। ਠੰਢ ਦਾ ਅਸਰ ਪੰਜਾਬ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਵੇਖਦੇ ਹੋਏ ਮੌਸਮ ਵਿਭਾਗ ਵੱਲੋਂ ਬੀਤੇ ਦਿਨੀਂ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਸੀ ਜਿਸ ਵਿੱਚ ਠੰਡ ਦੇ ਨਾਲ ਧੁੰਦ ਅਤੇ ਕੋਰੇ ਦੇ ਵਧਣ ਦੀ ਆਸ਼ੰਕਾ ਵੀ ਜਤਾਈ ਗਈ ਸੀ। ਇਸ ਦੌਰਾਨ ਮੌਸਮ ਵਿਭਾਗ ਨੇ ਆਵਾਜਾਈ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀ ਗੱਲ ਵੀ ਆਖੀ ਸੀ।

ਪਰ ਫਿਰ ਵੀ ਪੰਜਾਬ ਵਿਚ ਧੁੰਦ ਕਾਰਨ ਹਾਦਸੇ ਵਾਪਰ ਰਹੇ ਹਨ। ਧੁੰਦ ਦਾ ਇਹ ਕਹਿਰ ਸੋਮਵਾਰ ਨੂੰ ਫਿਰੋਜ਼ਪੁਰ ਵਿੱਚ ਵੱਖ-ਵੱਖ ਜਗ੍ਹਾ ਉਪਰ ਦੇਖਣ ਨੂੰ ਮਿਲਿਆ। ਇਸ ਧੁੰਦ ਕਾਰਨ ਹੋਏ ਹਾਦਸੇ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ‘ਤੇ ਇੱਕ ਹਾਦਸਾ ਵਾਪਰ ਗਿਆ। ਇਹ ਹਾਦਸਾ ਸੰਘਣੀ ਧੁੰਦ ਦੇ ਪੈਣ ਕਾਰਨ ਵਾਪਰਿਆ ਹੈ ਜਿੱਥੇ ਇੱਕ ਝੋਨੇ ਨਾਲ ਭਰੇ ਟਰੈਕਟਰ ਟਰਾਲੀ ਦੇ ਅਚਾਨਕ ਪਲਟ ਜਾਣ ਕਾਰਨ ਪਿਛੋਂ ਆ ਰਹੀ ਟਰੈਕਸ ਕਰੂਜ਼ ਗੱਡੀ ਨੁਕਸਾਨੀ ਗਈ।

ਇਹ ਦੁਖਦਾਈ ਹਾਦਸਾ ਇੱਥੇ ਹੀ ਨਹੀਂ ਰੁਕਿਆ ਇਸ ਤੋਂ ਬਾਅਦ ਕਾਰ ਅਤੇ ਖੜ੍ਹੀ ਹੋਈ ਇਨੋਵਾ ਗੱਡੀ ਦੇ ਪਿੱਛੇ ਟਰੱਕ ਵਲੋਂ ਟੱਕਰ ਮਾਰ ਦਿੱਤੇ ਕਾਰਨ 5 ਵਾਹਨ ਹਾਦਸਾਗ੍ਰਸਤ ਹੋ ਗਏ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਸਵੇਰ ਵੇਲੇ ਆਸਮਾਨ ਬਿਲਕੁਲ ਸਾਫ਼ ਸੀ ਪਰ ਅਚਾਨਕ ਡਿੱਗੀ ਇਸ ਧੁੰਦ ਕਾਰਨ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਤੋਂ ਬਾਅਦ ਇੱਕ ਦੇ ਪਿੱਛੇ ਇੱਕ ਪੰਜ ਵਾਹਨ ਦੁਰਘਟਨਾਗ੍ਰਸਤ ਹੋ ਗਏ।

ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ੀਰਾ ਰੋਡ ਉਪਰ ਵੀ ਇਕ ਅਜਿਹਾ ਹੀ ਹਾਦਸਾ ਵਾਪਰਿਆ ਜਿਥੇ ਬਸਤੀ ਕਾਲਾ ਸਿੰਘ ਵਾਲੀ ਨੇੜੇ ਐਕਟਿਵਾ ਸਵਾਰ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਹਰਵਿੰਦਰ ਸਿੰਘ ਆਪਣੀ ਭੈਣ ਸੋਨੀਆ ਅਤੇ ਭਾਣਜੀਆਂ ਨਿਸ਼ਾ ਅਤੇ ਜੈਸਮੀਨ ਨੂੰ ਛੱਡਣ ਵਾਸਤੇ ਲੁਧਿਆਣਾ ਜਾ ਰਿਹਾ ਸੀ ਜਿੱਥੇ ਉਹ ਟਰੱਕ ਨਾਲ ਟਕਰਾ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਰੋਜ਼ਪੁਰ ਫਾਜ਼ਿਲਕਾ ਰੋਡ ਉੱਪਰ ਇੱਕ ਹੋਰ ਹਾਦਸਾ ਹੋਇਆ ਜਿਸ ਵਿਚ ਵਿੱਕੀ ਨਾਮਕ ਨੌਜਵਾਨ ਦੀ ਮੌਤ ਹੋ ਗਈ।