Tuesday , August 3 2021

ਪੰਜਾਬ ਚ ਵਾਪਰਿਆ ਕਹਿਰ ਹੋਈਆਂ ਨੌਜਵਾਨ ਮੁੰਡਿਆਂ ਦੀਆਂ ਮੌਤਾਂ, ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਰੋਜ਼ਾਨਾ ਦੇ ਆਪਣੇ ਜੀਵਨ ਦੇ ਸਫਰ ਦੌਰਾਨ ਅਸੀਂ ਕਈ ਮੀਲ ਲੰਬੇ ਪੈਂਡੇ ਨੂੰ ਤੈਅ ਕਰਦੇ ਹਾਂ। ਪਹਿਲਾਂ ਪਹਿਲ ਮਨੁੱਖ ਵੱਲੋਂ ਲੰਬੇ ਪੈਂਡੇ ਵੀ ਪੈਦਲ ਤੁਰ ਕੇ ਹੀ ਗਾਹੇ ਜਾਂਦੇ ਸਨ। ਫਿਰ ਸਮੇਂ ਵਿੱਚ ਤਬਦੀਲੀ ਆਉਣ ਕਾਰਨ ਕਈ ਤਰ੍ਹਾਂ ਦੀਆਂ ਖੋਜਾਂ ਹੋਈਆਂ ਅਤੇ ਮਨੁੱਖ ਨੇ ਆਵਾਜਾਈ ਦੇ ਸਾਧਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਾਧਨਾਂ ਨੇ ਮਨੁੱਖੀ ਜਿੰਦਗੀ ਦੇ ਵਿੱਚ ਸਮੇਂ ਦੀ ਅਹਿਮੀਅਤ ਨੂੰ ਤੇ ਪਹਿਚਾਣਿਆ ਪਰ ਇਸ ਦੇ ਨਾਲ ਹੀ ਮਨੁੱਖੀ ਜ਼ਿੰਦਗੀ ਨੂੰ ਵੱਡੇ ਖਤਰੇ ਵੱਲ ਲੈ ਜਾਣ ਦਾ ਵੀ ਬੀੜਾਂ ਚੁੱਕਿਆ।

ਆਵਾਜਾਈ ਦੇ ਕੁਝ ਅਜਿਹੇ ਹੀ ਸਾਧਨਾਂ ਦੀ ਪਟਿਆਲਾ ਵਿਖੇ ਆਪਸ ਵਿਚ ਟੱਕਰ ਹੋਣ ਕਾਰਨ ਅੱਧਾ ਦਰਜਨ ਦੇ ਕਰੀਬ ਲੋਕਾਂ ਦੇ ਨਾਲ ਕਾਫੀ ਵੱਡਾ ਭਾਣਾ ਵਰਤ ਗਿਆ। ਮਿਲੀ ਹੋਈ ਜਾਣਕਾਰੀ ਮੁਤਾਬਕ ਸਮਾਣਾ ਪਟਿਆਲਾ ਰੋਡ ਉਪਰ ਇਕ ਪੈਂਦੇ ਪਿੰਡ ਢੈਂਠਲ ਲਾਗੇ ਇਕ ਮੋਟਰ ਸਾਈਕਲ ਅਤੇ ਪਿਕਅੱਪ ਟਰੱਕ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਦੌਰਾਨ 4 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ 4 ਨੌਜਵਾਨ ਇਕ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ।

ਇਸ ਦੌਰਾਨ ਹੀ ਅਚਾਨਕ ਇਨ੍ਹਾਂ ਦੇ ਸਾਹਮਣੇ ਇੱਕ ਪਿੱਕਅੱਪ ਟਰੱਕ ਆ ਗਿਆ। ਜਿਸ ਕਾਰਨ ਇਨ੍ਹਾਂ ਦੋਹਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਦੇ ਵਿਚ ਮੋਟਰਸਾਈਕਲ ‘ਤੇ ਸਵਾਰ 4 ਨੌਜਵਾਨਾਂ ਵਿੱਚੋਂ 3 ਨੌਜਵਾਨਾਂ ਦੀ ਘਟਨਾ ਸਥਾਨ ਉਪਰ ਹੀ ਮੌਤ ਹੋ ਗਈ। ਇਨ੍ਹਾਂ ਦੇ ਨਾਲ ਮੋਟਰਸਾਈਕਲ ਉਪਰ ਆ ਰਿਹਾ ਹੈ ਇਕ ਹੋਰ ਨੌਜਵਾਨ ਇਸ ਘਟਨਾ ਦੇ ਵਿਚ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਜਿਸ ਨੂੰ ਦੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਖਾਤਿਰ ਭਰਤੀ ਕਰਵਾ ਦਿੱਤਾ ਗਿਆ।

ਦੇਖਣ ਵਾਲਿਆਂ ਅਨੁਸਾਰ ਇਹ ਘਟਨਾ ਦਰਦਨਾਕ ਸੀ ਜਿਸ ਕਾਰਨ ਹਾਦਸੇ ਤੋਂ ਬਾਅਦ ਮੋਟਰ ਸਾਈਕਲ ਨੂੰ ਅੱਗ ਲੱਗ ਗਈ ਜਿਸ ਨੇ ਪੂਰੀ ਤਰਾਂ ਮੋਟਰ ਸਾਈਕਲ ਨੂੰ ਰਾਖ ਵਿੱਚ ਤਬਦੀਲ ਕਰ ਦਿੱਤਾ। ਜਦ ਕਿ ਹਾਦਸੇ ਦਾ ਸ਼ਿਕਾਰ ਹੋਇਆ ਪਿਕਅੱਪ ਟਰੱਕ ਸੜਕ ਕਿਨਾਰੇ ਇਕ ਦਰਖਤ ਵਿਚ ਜਾ ਵੱਜਾ। ਇਸ ਘਟਨਾ ਤੋਂ ਬਾਅਦ ਪਿਕਅੱਪ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਇਸ ਘਟਨਾ ਦੌਰਾਨ ਜ਼ਖਮੀ ਹੋਏ ਅਤੇ ਮਾਰੇ ਗਏ ਨੌਜਵਾਨਾਂ ਸਬੰਧੀ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਮਾਣਾ ਦੇ ਸਦਰ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਹਾਦਸੇ ਦੀ ਸਥਿਤੀ ਨੂੰ ਦੇਖਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।