Thursday , June 17 2021

ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋਂ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਆਏ ਦਿਨ ਹੀ ਸੂਬੇ ਅੰਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਜਾਰੀ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਗਲਤ ਢੰਗ ਨਾਲ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ। ਸੂਬੇ ਅੰਦਰ ਆਏ ਦਿਨ ਹੀ ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਵਿਭਾਗਾਂ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਕਈ ਬਦਲਾਅ ਕੀਤੇ ਜਾ ਰਹੇ ਹਨ।

ਇਨਸਾਨ ਜਿੰਦਗੀ ਦੇ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਆਨੰਦ ਮਾਣਦਾ ਹੈ। ਜਿਸ ਦੇ ਨਾਲ ਉਸ ਦੀ ਜ਼ਿੰਦਗੀ ਕੁਝ ਆਸਾਨ ਬਣ ਜਾਂਦੀ ਹੈ। ਇਨ੍ਹਾਂ ਸੁੱਖ – ਸਹੂਲਤਾਂ ਦੇ ਵਿਚੋਂ ਇੱਕ ਸਹੂਲਤ ਬਿਜਲੀ ਦੀ ਵੀ ਹੈ। ਜਿਸ ਦੇ ਜ਼ਰੀਏ ਅਸੀਂ ਆਪਣੇ ਘਰਾਂ ਅੰਦਰ ਰੌਸ਼ਨੀ ਕਰਦੇ ਹਾਂ। ਪਰ ਕਈ ਵਾਰ ਬਿਜਲੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਖਪਤਕਾਰ ਨੂੰ ਕਰਨਾ ਪੈਂਦਾ ਹੈ। ਜਿਨ੍ਹਾਂ ਦੇ ਹੱਲ ਵਾਸਤੇ ਉਨ੍ਹਾਂ ਨੂੰ ਕਈ ਵਾਰ ਪਾਵਰਕਾਮ ਦਫਤਰਾਂ ਦੇ ਚੱਕਰ ਵੀ ਕੱਟਣੇ ਪੈਂਦੇ ਹਨ। ਹੁਣ ਪੰਜਾਬ ਵਿਚ ਬਿਜਲੀ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।

ਲੋਕਾਂ ਦੀ ਬਿਜਲੀ ਦੀ ਸ-ਮੱ-ਸਿ-ਆ ਨੂੰ ਖਤਮ ਕਰਨ ਲਈ ਹੁਣ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਮੀਟਰ ਪ੍ਰੀਪੇਡ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਜਿਸ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਿਸ ਵਿੱਚ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਕਿਉਂਕਿ ਹੁਣ ਬਿਜਲੀ ਰੈਗੂਲੇਟਰੀ ਕਮਿਸ਼ਨ ਪਾਵਰਕਾਮ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮਨਜੂਰੀ ਦੀ ਘਾਟ ਕਾਰਨ ਹੁਣ ਪਾਵਰਕਾਮ ਵੱਲੋਂ ਹੀ ਵੱਖ-ਵੱਖ ਜ਼ਿਲਿਆਂ ਅੰਦਰ ਲਗਾਏ ਜਾ ਰਹੇ ਹਨ ਬਿਜਲੀ ਮੀਟਰਾਂ ਦਾ ਖਰਚਾ ਆਪ ਕੀਤਾ ਜਾਵੇਗਾ। ਹਰ ਖਪਤਕਾਰ ਨੂੰ ਹੁਣ ਇਸ ਬਿਜਲੀ ਮੀਟਰ ਉਪਰ ਕੀਤੇ ਜਾਣ ਵਾਲੇ 7500 ਰੁਪਏ ਦੀ ਬਚਤ ਹੋਵੇਗੀ। ਮੋਬਾਇਲ ਫੋਨ ਦੀ ਤਰ੍ਹਾਂ ਹੈ ਇਹ ਮੀਟਰ ਚਾਰਜਰ ਉਪਰ ਚਾਲੂ ਰਹਿਣ ਚਾਲੂ ਰਹਿਣਗੇ।

ਖਪਤਕਾਰਾਂ ਨੂੰ ਦੋ ਤਰਾਂ ਦੇ ਬਿਜਲੀ ਮੀਟਰ ਦੀ ਸਹੂਲਤ ਦਿੱਤੀ ਜਾਵੇਗੀ, ਪ੍ਰੀਪੇਡ ਤੇ ਪੋਸਟਪੇਡ। ਪ੍ਰੀਪੇਡ ਵਿਚ ਮੋਬਾਈਲ ਰੀਚਾਰਜ ਵਾਂਗ ਪਹਿਲਾਂ ਪੈਸੇ ਰੀਚਾਰਜ ਕਰਵਾਉਣੇ ਪੈਣਗੇ। ਜਿਸ ਵਿਚ ਵੀਹ ਹਜ਼ਾਰ ਤੋਂ ਉੱਪਰ ਵੀ ਰੀਚਾਰਜ ਕਰਵਾਉਣ ਵਾਲੇ ਨੂੰ ਛੋਟ ਦਿੱਤੀ ਜਾਵੇਗੀ। ਪੋਸਟਪੇਡ ਵਿਚ ਮੀਟਰ ਵੀ ਕੀਪੈਡ ਨਾਲ ਲੈਸ ਹੈ। ਖਪਤਕਾਰ ਵੱਲੋਂ ਜਿੰਨੀ ਬਿਜਲੀ ਦੀ ਵਰਤੋਂ ਕੀਤੀ ਜਾਵੇਗੀ ਉਸ ਦੀ ਰੀਡਿੰਗ ਬਿਜਲੀ ਵਿਭਾਗ ਕੋਲ ਚਲੀ ਜਾਵੇਗੀ। ਜਿਸ ਦੀ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।