Monday , June 27 2022

ਪੰਜਾਬ ਚ ਬਿਜਲੀ ਦਾ ਪੈ ਗਿਆ ਇਹ ਵੱਡਾ ਸੰਕਟ – ਲੋਕਾਂ ਨੂੰ ਹੋ ਰਹੀ ਇਹ ਅਪੀਲ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬਿਜਲੀ ਸੰਕਟ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਹੈ । ਪੰਜਾਬੀ ਇਕ ਵਾਰ ਫਿਰ ਤੋਂ ਬਿਜਲੀ ਦੇ ਕੱਟ ਲੱਗਣ ਦੇ ਕਾਰਨ ਪ੍ਰੇਸ਼ਾਨ ਹੋ ਰਹੇ ਹਨ । ਕਈ ਕਈ ਘੰਟੇ ਹੁਣ ਪੰਜਾਬ ਦੇ ਵਿੱਚ ਬਿਜਲੀ ਜਾਣੀ ਸ਼ੁਰੂ ਹੋ ਚੁੱਕੇ ਹੈ ਤੇ ਲੋਕ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਹਨ । ਪੰਜਾਬ ਦੇ ਵਿੱਚ ਕੋਲੇ ਦੀ ਘਾਟ ਦੇ ਕਾਰਨ ਬਿਜਲੀ ਸੰਕਟ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਤੇ ਵਿਚ ਲੰਬੇ ਬਿਜਲੀ ਦੇ ਕੱਟ ਲੱਗਣ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਗਰਮੀ ਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ । ਕੋਲ ਇੰਡੀਆ ਲਿਮਟਿਡ ਯਾਨੀ ਸੀ ਆਈ ਐੱਲ ਦੀਆਂ ਵੱਖ ਵੱਖ ਸਹਾਇਕ ਕੰਪਨੀਆਂ ਦੇ ਨਾਲ ਪੀ ਐੱਸ ਪੀ ਸੀ ਐਲ ਦੇ ਸਮਝੌਤਿਆਂ ਦੇ ਵਿਰੁਧ ਨਾਕਾਫ਼ੀ ਕੋਲਾ ਸਪਲਾਈ ਲਈ ਕੇਂਦਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਵੱਡਾ ਬਿਆਨ ਦਿੱਤਾ ਹੈ ।

ਚਰਨਜੀਤ ਸਿੰਘ ਚੰਨੀ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਬਿਜਲੀ ਸੰਕਟ ਦੇ ਨਾਲ ਨਜਿੱਠਣ ਲਈ ਕੋਟੇ ਮੁਤਾਬਕ ਕੋਲੇ ਦੀ ਸਪਲਾਈ ਤੁਰੰਤ ਵਧਾਵੇ । ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਵੱਲੋਂ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦੇਸ਼ ਦੇ ਵਿਚ ਕੋਲੇ ਦੀ ਘਾਟ ਦੇ ਕਾਰਨ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ । ਜਿਸ ਕਾਰਨ ਉਹ ਬਿਨਾਂ ਲੋੜ ਤੋਂ ਬੱਤੀਆਂ ਨਾ ਬਲਣ ਤੇ ਨਾਲ ਹੀ ਏ ਸੀ ਯਾਨੀ ਏਅਰਕੰਡੀਸ਼ਨਰਾ ਦੀ ਵਰਤੋਂ ਨਾ ਕਰਨ , ਤਾਂ ਜੋ ਬਿਜਲੀ ਸੰਕਟ ਤੋਂ ਬਚਿਆ ਜਾ ਸਕੇ । ਉਥੇ ਹੀ ਸੂਬੇ ਅੰਦਰ ਕੋਲੇ ਦੀ ਸਪਲਾਈ ਦੀ ਕਮੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਕੋਲੇ ਦੀ ਘਾਟ ਕਾਰਨ ਸਾਰੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਪੂਰੀ ਬਿਜਲੀ ਪੈਦਾ ਨਹੀਂ ਕਰ ਪਾ ਰਹੇ ਹਨ ।

ਹਾਲਾਂਕਿ ਉਨ੍ਹਾਂ ਨੇ ਝੋਨੇ ਦੀ ਫਸਲ ਦੀ ਸਿੰਚਾਈ ਲਈ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਆਪਣੀਆਂ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨ ਬੱਧਤਾ ਨੂੰ ਦੁਹਰਾਇਆ । ਉਨ੍ਹਾਂ ਕਿਹਾ ਖੇਤੀਬਾੜੀ ਸੈਕਟਰ ਨੂੰ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਘਰੇਲੂ ਖਪਤਕਾਰਾਂ ਤੇ ਬਿਜਲੀ ਦੀ ਕਟੌਤੀ ਕੀਤੀ ਜਾ ਰਹੀ ਹੈ ।

ਉਥੇ ਹੀ ਪੀਐਸਪੀਸੀਐਲ ਪਲਾਂਟਾਂ ਜਿਵੇਂ ਕਿ ਜੀਜੀਐਸਐਸਟੀਪੀ ਅਤੇ ਜੀਐਚਟੀਪੀ ਵਿੱਚ ਵੀ ਸਿਰਫ ਦੋ ਦਿਨਾਂ ਦਾ ਕੋਲਾ ਬਾਕੀ ਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵੱਖ ਵੱਖ ਕੋਲ ਇੰਡੀਆ ਸਹਾਇਕ ਕੰਪਨੀਆਂ ਦੇ ਰਾਹੀਂ ਕੀਤੀ ਜਾਂਦੀ ਹੈ ਤੇ ਉਨ੍ਹਾਂ ਨਾਲ ਇਨ੍ਹਾਂ ਪਲਾਂਟਾਂ ਦੇ ਬਾਲਣ ਸਪਲਾਈ ਸਮਝੌਤਿਆਂ ਮੁਤਾਬਕ ਕੀਤੀ ਜਾਂਦੀ ਹੈ । ਪਰ ਮੌਜੂਦਾ ਸਮੇਂ ਦੇ ਵਿਚ ਪ੍ਰਾਪਤੀ ਲੋੜ ਪੱਧਰ ਤੋਂ ਕਾਫ਼ੀ ਹੇਠਾਂ ਹੈ । ਸੌ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬਿਜਲੀ ਦਾ ਸੰਕਟ ਵਧ ਗਿਆ ਹੈ । ਜਿਸ ਦੇ ਚਲਦੇ ਬਹੁਤ ਸਾਰੇ ਲੋਕ ਹੁਣ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਹਨ ।