ਪੰਜਾਬ ਚ ਨੌਜਵਾਨ ਕੁੜੀ ਨੇ ਇਸ ਕਾਰਨ ਖੁਦ ਚੁਣੀ ਆਪਣੀ ਮੌਤ ਦਿੱਤੀ ਜਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਪੰਜਾਬ ਵਿਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜੋਕਿ ਬੇਹੱਦ ਹੀ ਮੰਦਭਾਗੀ ਅਤੇ ਸੋਚਣ ਤੇ ਮਜਬੂਰ ਕਰ ਜਾਂਦੀ ਹੈ। ਹੁਣ ਫਿਰ ਜਿਹੜੀ ਘਟਨਾ ਵਾਪਰੀ ਹੈ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਸਮੇਤ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਪਰਿਵਾਰ ਇਸ ਸਮੇਂ ਦੁੱਖ ਦੀ ਘੜੀ ਵਿੱਚ ਹੈ। ਪੰਜਾਬ ਵਿੱਚ ਲਗਾਤਾਰ ਹੀ ਵੱਧ ਰਹੀਆਂ ਖੁਦਖੁਸ਼ੀਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਹੁਣ ਫ਼ਿਰ ਇਕ ਖੁਦਖੁਸ਼ੀ ਦਾ ਮਾਮਲਾ ਸਾਹਮਣੇ ਆ ਗਿਆ ਹੈ ਜਿਸਨੇ ਪਰਿਵਾਰ ਨੂੰ ਦੁੱਖਾਂ ਵਿਚ ਛੱਡ ਦਿੱਤਾ ਹੈ।

ਅੰਮ੍ਰਿਤਸਰ ਤੋਂ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਦੇ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਰੇਲਵੇ ਵਿਭਾਗ ਵਿੱਚ ਕੰਮ ਕਰਨ ਵਾਲੀ ਸਿਮਰਨਜੀਤ ਕੌਰ ਨੇ ਇਹ ਕਦਮ ਚੁੱਕਿਆ। ਜਿਕਰਯੋਗ ਹੈ ਕਿ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਔਰਤ ਨੂੰ ਉਸ ਦੇ ਪਤੀ ਦੀਆਂ ਭੈਣਾਂ ਵਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਜਿਸ ਦੇ ਪਿੱਛੇ ਮੁੱਖ ਕਾਰਨ ਇਹ ਸੀ ਕਿ ਸਿਮਰਨਜੀਤ ਨੂੰ ਆਪਣੇ ਪਤੀ ਦੀ ਨੌਕਰੀ ਮਿਲੀ ਹੋਈ ਸੀ। ਉਸ ਦਾ ਪਤੀ ਜੌ ਕਿ ਰੇਲਵੇ ਵਰਕਸ਼ਾਪ ਵਿਚ ਇਲੈਕਟਰਿਸ਼ੀਅਨ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਸਿਮਰਨਜੀਤ ਨੂੰ ਇਹ ਨੌਕਰੀ ਦਿੱਤੀ ਗਈ ਸੀ।

ਇਹ ਨੌਕਰੀ ਮਿਲਣ ਤੋੰ ਉਸ ਦੀਆਂ ਨਣਦਾਂ ਖੁਸ਼ ਨਹੀਂ ਸਨ ਅਤੇ ਉਹ ਸਿਮਰਨਜੀਤ ਨੂੰ ਪਰੇਸ਼ਾਨ ਕਰਦਿਆਂ ਸਨ। ਮ੍ਰਿਤਕਾਂ ਜੋਕਿ ਆਪਣੀ ਮਾਤਾ ਨਰਿੰਦਰ ਕੌਰ ਦੇ ਨਾਲ ਰਹਿ ਰਹੀ ਸੀ ਉਸ ਦੀ ਮਾਤਾ ਨੇ ਉਸ ਦੀਆਂ ਨਣਦਾਂ ਉਤੇ ਇਹ ਸਾਰੇ ਗੰਭੀਰ ਦੋਸ਼ ਲਗਾਏ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜੇ ਦੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਸਣਯੋਗ ਹੈ ਕਿ ਪੁਲਿਸ ਨੇ ਮਹਿਲਾ ਦੇ ਸੀਨੀਅਰ ਅਧਿਕਾਰੀਆਂ ਸਮੇਤ ਉਸ ਦੇ ਨਣਦਾਂ ਦੇ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ।

ਮ੍ਰਿਤਕਾਂ ਦੀ ਮਾਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਧੀ ਆਪਣੇ ਉੱਚ ਅਧਿਕਾਰੀਆਂ ਤੋਂ ਵੀ ਪਰੇਸ਼ਾਨ ਰਹਿੰਦੀ ਸੀ ਕਿਉਂਕਿ ਉਸ ਦੀ ਧੀ ਨੂੰ ਕੰਮ ਦੀ ਬਹੁਤੀ ਜਾਣਕਾਰੀ ਨਹੀਂ ਸੀ। ਇਸ ਕਰਕੇ ਉਸ ਦੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਇਸੇ ਸਭ ਤੋਂ ਪਰੇਸ਼ਾਨ ਹੋ ਕੇ ਉਸ ਦੀ ਧੀ ਨੇ ਇਹ ਕਦਮ ਚੁੱਕਿਆ ਅਤੇ ਕੋਈ ਜਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।