Tuesday , June 22 2021

ਪੰਜਾਬ ਚ ਦਿਨ ਦਿਹਾੜੇ ਹੋ ਗਿਆ ਇਥੇ ਅਜਿਹਾ ਕਾਂਡ ਹਰ ਕੋਈ ਰਹਿ ਗਿਆ ਹੱਕਾ ਬੱਕਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਚੋਰੀ ,ਠੱਗੀ, ਸ-ਮ-ਗ-ਲਿੰ-ਗ ਕਰਨ ਵਾਲੇ ਅਨਸਰ ਆਪਣੇ ਕੰਮਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦੇ ਹਨ। ਸਰਕਾਰ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੇ ਵਿੱਚ ਲੁੱਟ-ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਦੇ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਪੁਲਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ।


ਉੱਥੇ ਹੀ ਲੁਟੇਰੇ ਆਏ ਦਿਨ ਵਾਰਦਾਤਾਂ ਵਿੱਚ ਵਾਧਾ ਕਰ ਰਹੇ ਹਨ। ਹਰ ਰੋਜ਼ ਹੀ ਲੁੱਟ-ਦੀਆਂ ਅਨੇਕਾਂ ਵਾਰਦਾਤਾਂ ਹੁੰਦੀਆਂ ਹਨ। ਕੁਝ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ, ਤੇ ਕੁਝ ਬਚ ਨਿਕਲਣ ਵਿਚ ਕਾਮਯਾਬ ਹੋ ਜਾਂਦੇ ਹਨ।ਪੰਜਾਬ ਵਿਚ ਦਿਨ ਦਿਹਾੜੇ ਹੋ ਗਿਆ ਅਜਿਹਾ ਕਾਂਡ ਕਿ ਹਰ ਕੋਈ ਹੱਕਾ ਬੱਕਾ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸ਼ਹਿਰ ਭਵਾਨੀਗੜ ਤੋਂ, ਜਿੱਥੇ ਬਲਿਆਲ ਰੋਡ ਤੇ ਇੱਕ ਦੁਕਾਨ ਵਿੱਚੋਂ 15 ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰ ਲਈ ਗਈ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਹਿਰ ਵਿੱਚ ਇੱਕ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਦੁਪਹਿਰ ਸਮੇਂ ਕਰੀਬ 2:20 ਵਜੇ ਦੁਕਾਨ ਦਾ ਅਗਲਾ ਦਰਵਾਜਾ , ਜੋ ਕਿ ਸ਼ੀਸ਼ੇ ਦਾ ਬਣਿਆ ਹੋਇਆ ਸੀ,ਜਿਸ ਨੂੰ ਬੰਦ ਕਰਕੇ ਪਿਛਲੀ ਸਾਈਡ ਬਣੇ ਆਪਣੇ ਕਮਰੇ ਵਿੱਚ ਕੁਝ ਕੰਮ ਲਈ ਗਿਆ ਸੀ। ਉਸ ਸਮੇਂ ਹੀ ਕਿਸੇ ਚੋ-ਰ ਵੱਲੋਂ ਦੁਕਾਨ ਵਿੱਚ ਆ ਕੇ ਦੁਕਾਨ ਦਾ ਸ਼ੀਸ਼ੇ ਵਾਲਾ ਗੇਟ ਖੋਲ੍ਹ ਕੇ ਤੇ ਦਰਾਜ ਵਿਚੋਂ ਪੈਸੇ ਚੋਰੀ ਕਰ ਲਏ ਗਏ। ਦੁਕਾਨ ਦਾ ਮਾਲਕ ਜਦੋਂ ਕੁਝ ਮਿੰਟ ਬਾਅਦ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਦਰਵਾਜ਼ਾ ਤੇ ਦਰਾਜ ਦੋਨੋਂ ਖੁੱਲ੍ਹੇ ਹੋਏ ਸਨ।

ਉਸ ਨੇ ਵੇਖਿਆ ਕਿ ਉਸ ਦੀ ਦੁਕਾਨ ਵਿੱਚ ਚੋ-ਰੀ ਹੋ ਚੁੱਕੀ ਹੈ ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਸ਼ਹਿਰ ਨਿਵਾਸੀਆਂ ਵੱਲੋਂ ਪੁਲੀਸ ਤੋਂ ਚੋ-ਰ ਨੂੰ ਜਲਦੀ ਹੀ ਕਾ-ਬੂ ਕਰਨ ਦੀ ਮੰਗ ਕੀਤੀ ਗਈ ਹੈ। ਪੁਲਿਸ ਵੱਲੋਂ ਜਦੋਂ ਨਜ਼ਦੀਕ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ, ਤਾਂ ਪਤਾ ਲੱਗਿਆ ਕਿ ਇੱਕ ਮੋਟਰਸਾਈਕਲ ਸਵਾਰ ਵੱਲੋਂ ਇਹ ਚੋਰੀ ਕੀਤੀ ਗਈ ਹੈ। ਜੋ ਆਇਆ ਅਤੇ ਦੁਕਾਨ ਵਿਚ ਗਿਆ ਤੇ 2 ਮਿੰਟ ਦੇ ਸਮੇਂ ਬਾਅਦ ਹੀ ਵਾਪਸ ਚਲਾ ਗਿਆ। ਇਸ ਮੋਟਰਸਾਈਕਲ ਸਵਾਰ ਚੋਰ ਵੱਲੋਂ ਆਪਣਾ ਮੂੰਹ ਰੁਮਾਲ ਨਾਲ ਢਕਿਆ ਹੋਇਆ ਸੀ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।