Tuesday , June 28 2022

ਪੰਜਾਬ ਚ ਖੇਡ ਜਗਤ ਚ ਪਿਆ ਮਾਤਮ ਇਸ ਮਸ਼ਹੂਰ ਖਿਡਾਰੀ ਨੇ ਖੁਦ ਨੂੰ ਮਾਰੀ ਗੋਲੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਜਿੱਥੇ ਕੰਮ ਠੱਪ ਹੋ ਜਾਣ ਕਾਰਨ ਲੋਕਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਥੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਮਾਨਸਿਕ ਤਨਾਵ ਦੇ ਚਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵੱਲੋਂ ਕਿਸੇ ਨਾ ਕਿਸੇ ਕਾਰਨ ਜਾਂ ਪਰਿਵਾਰਕ ਵਿਵਾਦ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਇਸ ਤਰਾਂ ਦੀਆਂ ਖਬਰਾਂ ਨਾਲ ਜਿਥੇ ਪਰਿਵਾਰ ਨੂੰ ਭਾਰੀ ਝਟਕੇ ਲਗਦੇ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਆਪਣੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਕੰਮ ਨੂੰ ਪ੍ਰਭਾਵਤ ਹੁੰਦੇ ਹੋਏ ਵੇਖ ਕੇ ਵੀ ਗਲਤ ਕਦਮ ਚੁੱਕ ਲੈਂਦੇ ਹਨ।

ਹੁਣ ਪੰਜਾਬ ਵਿੱਚ ਖੇਡ ਜਗਤ ਵਿੱਚ ਇਸ ਮਸ਼ਹੂਰ ਖਿਡਾਰੀ ਨੇ ਖੁਦ ਨੂੰ ਗੋਲੀ ਮਾਰੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਡ ਜਗਤ ਵਿਚ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪੰਜਾਬ ਦੀ ਇਕ ਹੋਣਹਾਰ 19 ਸਾਲਾਂ ਸ਼ੂਟਿੰਗ ਖਿਡਾਰਨ ਖੁਸ਼ਸੀਰਤ ਕੌਰ ਪੁੱਤਰੀ ਜਸਵਿੰਦਰ ਸਿੰਘ ਨਿਵਾਸੀ ਫ਼ਰੀਦਕੋਟ ਵੱਲੋਂ ਆਪਣੀ ਹਾਰ ਦੀ ਨਿਰਾਸ਼ਾ ਦੇ ਕਾਰਨ ਆਪਣੀ ਸ਼ੂਟਿੰਗ ਗੰਨ ਨਾਲ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ,ਇਹ ਘਟਨਾ ਬੀਤੀ ਰਾਤ ਦੀ ਹੈ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਕੋਚ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਇਸ ਹੋਣਹਾਰ ਖਿਡਾਰਨ ਦੀ ਮੌਤ ਹੋਣ ਨਾਲ ਖੇਡ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਹੋਈਆਂ ਨੈਸ਼ਨਲ ਸ਼ੂਟਰ ਖੇਡਾਂ ਵਿੱਚ ਖੁਸ਼ਸੀਰਤ ਵੱਲੋਂ 11 ਮੈਡਲ ਜਿੱਤੇ ਗਏ ਸਨ। ਉਸ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਹੀ ਉਸ ਨੂੰ ਬੀਤੇ ਦਿਨੀਂ ਈਜ਼ਿਪਟ ਵਿਚ ਹੋਣ ਵਾਲੇ ਵਰਲਡ ਕੱਪ ਲਈ ਚੁਣਿਆਂ ਗਿਆ ਸੀ। ਜਿੱਥੇ ਉਹ ਕੋਈ ਵੀ ਤਗਮਾ ਨਾ ਜਿੱਤ ਸਕੀ ਅਤੇ ਆਪਣੀ ਹਾਰ ਨੂੰ ਲੈ ਕੇ ਨਿਰਾਸ਼ ਸੀ।

ਬੀਤੇ ਦਿਨੀਂ ਪਟਿਆਲਾ ਵਿੱਚ ਹੋਈਆਂ ਖੇਡਾਂ ਦੌਰਾਨ ਵੀ ਉਸਦੇ ਹੱਥ ਕੋਈ ਤਗ਼ਮਾ ਨਾ ਲੱਗਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗੀ ਸੀ ਅਤੇ ਘਰ ਵਾਪਸ ਆ ਕੇ ਵੀ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਅਤੇ ਚੁੱਪ ਰਹਿ ਰਹੀ ਸੀ। ਉਥੇ ਹੀ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਉਸ ਵੱਲੋਂ ਇਹ ਕਦਮ ਚੁੱਕ ਲਿਆ ਗਿਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।