Thursday , June 30 2022

ਪੰਜਾਬ ਚ ਕੋਰੋਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਵਿਦਿਆਰਥੀਆਂ ਲਈ ਲਿਆ ਗਿਆ ਇਹ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ, ਇਸ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਦੀ ਪੜ੍ਹਾਈ ਤੇ ਪੈ ਰਿਹਾ ਹੈ । ਕਿਉਂਕਿ ਜਦੋਂ ਦੀ ਕੋਰੋਨਾ ਮਹਾਂਮਾਰੀ ਨੇ ਦੁਨੀਆਂ ਵਿੱਚ ਦਸਤਕ ਦਿੱਤੀ ਉਦੋਂ ਤੋਂ ਹੀ ਬੱਚਿਆਂ ਦੇ ਸਕੂਲ ਕਦੇ ਲੱਗ ਰਹੇ ਹਨ ਤੇ ਕਦੇ ਬੰਦ ਹੋ ਰਹੇ ਹਨ । ਅਜਿਹੇ ਹੀ ਹਾਲਾਤ ਹੁਣ ਮੁੜ ਤੋਂ ਭਾਰਤ ਦੇਸ਼ ਵਿੱਚ ਨਜ਼ਰ ਆ ਰਹੇ ਹਨ । ਕਿਉਂਕਿ ਜਿੱਥੇ ਭਾਰਤ ਵਿੱਚ ਕਰੋਨਾ ਦੀ ਮੱਠੀ ਪਈ ਰਫ਼ਤਾਰ ਦੇ ਚੱਲਦੇ ਮੁੜ ਤੋਂ ਕਈ ਸੂਬਿਆਂ ਦੇ ਸਕੂਲ ਖੋਲ੍ਹ ਦਿੱਤੇ ਗਏ ਸਨ,ਪਰ ਹੁਣ ਕੋਰੋਨਾ ਦੇ ਵਿਗੜਦੇ ਹਾਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਸੂਬਿਆਂ ਦੇ ਵਿੱਚ ਮੁੜ ਤੋਂ ਬੱਚਿਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ । ਇਸੇ ਵਿਚਕਾਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੇ ਹਿੱਤਾ ਵਿੱਚ ਇੱਕ ਵੱਡਾ ਫ਼ੈਸਲਾ ਜਾਰੀ ਹੋ ਚੁੱਕਿਆ ਹੈ ।

ਦਰਅਸਲ ਹੁਣ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਦੂਜੇ ਟਰਮ ਦੀਆ ਪ੍ਰੀਖਿਆਵਾਂ ਬੱਚਿਆਂ ਦੀਆਂ ਕਰਵਾਈਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਬੋਰਡ ਦੇ ਵੱਲੋਂ ਦੂਜੇ ਟਰਮ ਦੀਆਂ ਪ੍ਰੀਖਿਆਵਾਂ ਲਈ ਸਿਲੇਬਸ ਵੀ ਜਾਰੀ ਕਰ ਦਿੱਤਾ ਗਿਆ ਹੈ ।ਪਹਿਲੇ ਅਤੇ ਦੂਜੇ ਟਰਮ ਦੀਆਂ ਪ੍ਰੀਖਿਆਵਾਂ ਦੇ ਅੰਕ ਜੋ ਵੀ ਬੱਚੇ ਹਾਸਲ ਕਰਨਗੇ ਉਨ੍ਹਾਂ ਨੂੰ ਆਪਸ ਵਿੱਚ ਅੰਤਮ ਨਤੀਜਿਆਂ ਵਿੱਚ ਜੋੜਿਆ ਜਾਵੇਗਾ ।

ਇਹ ਅਧਿਆਪਕਾਂ ਦੀ ਵੀ ਕਾਫੀ ਫਾਇਦੇਮੰਦ ਸਾਬਤ ਹੋਵੇਗਾ, ਕਿਉਂਕਿ ਇਸ ਦੇ ਆਧਾਰ ਤੇ ਬੱਚਿਆਂ ਨੂੰ ਉਨ੍ਹਾਂ ਵੱਲੋਂ ਪ੍ਰੀਖਿਆ ਲਈ ਤਿਆਰ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਨਾਨ ਬੋਰਡ ਕਲਾਸਿਸ ਹਨ, ਉਨ੍ਹਾਂ ਲਈ ਇਹ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਪੇਪਰ ਦਾ ਪੂਰਾ ਪੈਟਰਨ ਵੀ ਦੱਸਿਆ ਗਿਆ ਹੈ ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਛੇਵੀਂ , ਸੱਤਵੀਂ ਤੇ ਨੌਵੀਂ ਜਮਾਤ ਦੇ ਬੱਚਿਆਂ ਦਾ ਸਿਲੇਬਸ ਆਨਲਾਈਨ ਆਪਣੀ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ । ਜਿਸ ਤੋਂ ਅਧਿਆਪਕ ਅਤੇ ਵਿਦਿਆਰਥੀ ਸਿਲੇਬਸ ਨੂੰ ਡਾਊਨਲੋਡ ਕਰ ਕੇ ਇਸ ਦੀ ਹਾਰਡ ਕਾਪੀ ਕਰਵਾ ਸਕਦੇ ਹਨ ।