Thursday , August 5 2021

ਪੰਜਾਬ ਚ ਕੋਰੋਨਾ ਦਾ ਆ ਗਿਆ ਫਿਰ ਹੜ : ਅੱਜ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ 

ਬਿਮਾਰੀਆਂ ਦਾ ਮਨੁੱਖ ਦੀ ਜ਼ਿੰਦਗੀ ਦੇ ਨਾਲ ਸੰਬੰਧ ਬਹੁਤ ਪੁਰਾਣਾ ਹੈ। ਜੋ ਲਗਾ ਤਾਰ ਆਪਣਾ ਪ੍ਰਭਾਵ ਇਨਸਾਨੀ ਸਿਹਤ ਉੱਪਰ ਪਾਉਂਦਾ ਰਹਿੰਦਾ ਹੈ। ਇਸ ਦੇ ਜ਼ਰੀਏ ਇਨਸਾਨ ਬਿਮਾਰ ਅਵਸਥਾ ਤੋਂ ਬਾਹਰ ਆਉਣ ਦੇ ਲਈ ਜੱਦੋ ਜ-ਹਿ-ਦ ਕਰਦਾ ਹੈ ਜਿਸ ਵਾਸਤੇ ਉਸ ਨੂੰ ਕਈ ਵਾਰ ਮੈਡੀਕਲ ਸਹਾਇਤਾ ਵੀ ਲੈਣੀ ਪੈਂਦੀ ਹੈ। ਕਈ ਤਰ੍ਹਾਂ ਦੇ ਉਪਚਾਰ ਤੋਂ ਬਾਅਦ ਇਨਸਾਨ ਉਸ ਬਿਮਾਰੀ ਉਪਰ ਜਿੱਤ ਹਾਸਲ ਕਰ ਲੈਂਦਾ ਹੈ। ਹੁਣ ਤੱਕ ਤਾਂ ਅਜਿਹੀਆਂ ਮੈਡੀਕਲ ਸੁਵਿਧਾਵਾਂ ਬਣਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਜ਼ਰੀਏ

ਇਸ ਸੰਸਾਰ ਦੇ ਵਿੱਚੋਂ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਚੁੱਕਾ ਹੈ। ਪਰ ਮੌਜੂਦਾ ਸਮੇਂ ਇੱਕ ਅਜਿਹੀ ਬਿਮਾਰੀ ਪੂਰੇ ਵਿਸ਼ਵ ਦੇ ਵਿਚ ਹਾਵੀ ਹੋਈ ਹੈ ਜਿਸ ਦਾ ਕਹਿਰ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਬਿਮਾਰੀ ਦੇ ਕਾਰਨ ਕਰੋੜਾਂ ਦੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਜਿੱਥੇ ਇਕ ਪਾਸੇ ਪੂਰੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਭਾਰਤ ਦੇਸ਼ ਵਿਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਅੱਗੇ ਨਾਲੋਂ ਵਾਧਾ ਦੇਖਣ ਨੂੰ ਮਿਲਿਆ ਹੈ।

ਭਾਰਤ ਦੇ ਪੰਜਾਬ ਸੂਬੇ ਵਿੱਚ ਦਿਨ ਬੁੱਧਵਾਰ ਨੂੰ ਕੁੱਲ ਨਵੇਂ 2,039 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਵਿਚ ਹੁਣ ਤੱਕ 5,460,889 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 35 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਇਸ ਬਿਮਾਰੀ ਦੇ ਨਾਲ ਪੰਜਾਬ ਵਿਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 203,049 ਹੋ ਗਈ ਹੈ। ਜਿਨ੍ਹਾਂ ਵਿਚੋਂ 6,172 ਮਰੀਜ਼ ਦੀ ਇਸ ਬਿਮਾਰੀ ਦੇ ਕਾਰਨ ਦੁਖਦ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀ ਵਧੀ ਹੋਈ ਰਫਤਾਰ ਨੂੰ ਦੇਖਦੇ ਹੋਏ ਸੂਬੇ ਅੰਦਰ ਟੈਸਟ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਚੁੱਕਾ ਹੈ।

ਜਿਸ ਤਹਿਤ ਅੱਜ ਸੂਬੇ ਦੇ ਵਿਚ 33,792 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 2,039 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜ਼ਿਕਰ ਯੋਗ ਹੈ ਕਿ ਪੰਜਾਬ ਵਿੱਚ ਮੁੜ ਤੋਂ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਰਾਤ ਦੇ ਕਰਫਿਊ ਨੂੰ ਜਲੰਧਰ ਸਮੇਤ ਸੂਬੇ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿਚ ਵੀ ਲਾਗੂ ਕਰ ਦਿੱਤਾ ਗਿਆ ਹੈ। ਨਾਈਟ ਕਰਫਿਊ ਦਾ ਸਮਾਂ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ।