Tuesday , September 21 2021

ਪੰਜਾਬ ਚ ਕੋਰੋਨਾ ਕਰਕੇ ਸਕੂਲਾਂ ਲਈ ਆਈ ਵੱਡੀ ਖਬਰ – ਹੋ ਸਕਦਾ ਜਲਦੀ ਹੀ ਇਹ ਕੰਮ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਆਏ ਦਿਨ ਕੋਈ ਨਾ ਕੋਈ ਵਿਦਿਆਰਥੀ ਅਤੇ ਅਧਿਆਪਕ ਕਰੋਨਾ ਵਾਇਰਸ ਦੀ ਚਪੇਟ ਚ ਆ ਜਾਂਦਾ ਹੈ। ਇਸੇ ਨੂੰ ਧਿਆਨ ਚ ਰਖਦੇ ਹੋਏ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋ ਕਾਫੀ ਸਾਵਧਾਨੀ ਵਰਤੀ ਜਾ ਰਹੀ ਹੈ। ਪੰਜਾਬ ਤੋਂ ਕਰੋਨਾ ਕਰਕੇ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸਨੂੰ ਲੈਕੇ ਬੱਚਿਆਂ ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਜਲਦ ਹੀ ਹੁਣ ਇਹ ਕੰਮ ਹੋ ਸਕਦਾ ਹੈ,ਜਿਨੂੰ ਲੈਕੇ ਹੁਣ ਚਰਚਾ ਸ਼ੁਰੂ ਹੋ ਗਈ ਹੈ।

ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੋ ਸਕਦਾ ਹੈ ਸਰਕਾਰ ਇਹ ਫੈਂਸਲਾ ਲੈ ਲਵੇ, ਜੋ ਬੱਚਿਆਂ ਦੇ ਲਈ ਕਾਫੀ ਚੰਗੀ ਖਬਰ ਹੋ ਸਕਦੀ ਹੈ।ਜਿਕਰਯੋਗ ਹੈ ਕਿ ਦਿੱਲੀ ਸਰਕਾਰ ਦੀ ਜੇਕਰ ਗਲ ਕੀਤੀ ਜਾਵੇ, ਤਾਂ ਦਿੱਲੀ ਸਰਕਾਰ ਨੇ ਨਰਸਰੀ ਤੋਂ ਲੈਕੇ ਅੱਠਵੀਂ ਤਕ ਦੇ ਬੱਚਿਆਂ ਨੂੰ ਬਗੈਰ ਪਰੀਖਿਆ ਹੀ ਪਾਸ ਕਰਨ ਦਾ ਫੈਂਸਲਾ ਕੀਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੀ ਜੇਕਰ ਗਲ ਕੀਤੀ ਜਾਵੇ ਤੇ ਹੁਣ ਇੱਥੇ ਵੀ ਅਜਿਹਾ ਕਰਨ ਦਾ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਪੰਜਾਬ ਚ ਪ੍ਰੀ ਨਰਸਰੀ ਤੋਂ ਲੈਕੇ ਅੱਠਵੀਂ ਜਮਾਤ ਤਕ ਆਨਲਾਈਨ ਪੇਪਰ ਲੈਣ ਦੀ ਗਲ ਕਹੀ ਜਾ ਰਹੀ ਹੈ।

ਦਸਣਾ ਬਣਦਾ ਹੈ ਕਿ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇਹ ਸਿਫਾਰਿਸ਼ ਕੀਤੀ ਹੈ ਕਿ ਬੱਚਿਆਂ ਦੇ ਪੇਪਰ ਆਨਲਾਈਨ ਕਰਵਾਏ ਜਾਣ ਕਿਉਂਕਿ ਕਰੋਨਾ ਵਾਇਰਸ ਕਰਕੇ ਲਗਾਤਾਰ ਮਾਮਲੇ ਸਾਹਮਣੇ ਆਉਣ ਨਾਲ ਹਰ ਕੋਈ ਚਿੰਤਾ ਚ ਆਇਆ ਹੋਇਆ ਹੈ। ਮਾਪਿਆਂ ਨੂੰ ਵੀ ਚਿੰਤਾ ਹੈ ਕਿ ਬੱਚਿਆਂ ਦੇ ਪੇਪਰ ਇਸ ਵਾਰ ਕਿਵੇਂ ਹੋਣਗੇ ਕਿਉਂਕਿ ਕਰੋਨਾ ਦੇ ਕੇਸ ਸਾਹਮਣੇ ਆਉਣ ਨਾਲ ਕਈ ਸਕੂਲ ਬੰਦ ਵੀ ਕਰ ਦਿੱਤੇ ਗਏ ਨੇ।ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੀ ਇਸ ਸਿਫਾਰਿਸ਼ ਤੇ ਵਿਚਾਰ ਕਰ ਸਕਦੀ ਹੈ। ਸਰਕਾਰ ਇਸ ਤੇ ਸੋਚ ਕੇ ਆਨਲਾਈਨ ਪੇਪਰ ਕਰਵਾ ਸਕਦੀ ਹੈ।

ਜੀ ਹਾਂ ਆਨਲਾਈਨ ਪਰੀਖਿਆ ਕਰਵਾਈ ਜਾ ਸਕਦੀ ਹੈ,ਸਰਕਾਰ ਕਰੋਨਾ ਦੇ ਚਲਦੇ ਇਸ ਤੇ ਵਿਚਾਰ ਕਰ ਸਕਦੀ ਹੈ। ਹੁਣ ਤਕ ਕਰੋਨਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਸਕੂਲਾਂ ਚ ਕਈ ਬੱਚੇ ਇਸ ਵਾਇਰਸ ਦੀ ਚਪੇਟ ਚ ਆ ਚੁੱਕੇ ਨੇ। ਪਰਿਵਾਰਿਕ ਮੈਂਬਰਾਂ ਨੂੰ ਚਿੰਤਾ ਪਈ ਹੋਈ ਹੈ ਕਿ ਆਖ਼ਿਰਕਾਰ ਬੱਚਿਆਂ ਦੀ ਪੜਾਈ ਤੇ ਇਸ ਵਾਇਰਸ ਦਾ ਜੋ ਅਸਰ ਪੈ ਰਿਹਾ ਹੈ ਉਸਦਾ ਕਿਵੇਂ ਹਲ ਕੀਤਾ ਜਾਵੇ, ਇਸੇ ਤੇ ਹੁਣ ਸਰਕਾਰ ਵਿਚਾਰ ਵਟਾਂਦਰਾ ਕਰ ਸਕਦੀ ਹੈ। ਬੱਚਿਆਂ ਦੀਆਂ ਪ੍ਰੀਖਿਆਵਾਂ ਆਨਲਾਈਨ ਲਈਆਂ ਜਾ ਸਕਦੀਆਂ ਨੇ।