Thursday , October 29 2020

ਪੰਜਾਬ ਚ ਕਾਰ ਦੀ ਟੱਕਰ ਨਾਲ ਬੱਚੇ ਦੀ ਮੌਤ, ਡਰਾਈਵਰ ਕੁੱਟ-ਕੁੱਟ ਮਾਰ ਤਾ ਅਤੇ ….

ਦੇ ਟਿੱਬਾ ਰੋਡ ਖੇਤਰ ਵਿਚ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਬੱਚੇ ਦੀ ਮੌਤ ਹੋ ਗਈ, ਜਦੋਂਕਿ ਤਿੰਨ ਬੱਚੇ ਜ਼ਖਮੀ ਹੋ ਗਏ ਹਨ। ਇਨ੍ਹਾਂ ਤਿੰਨਾਂ ਬੱਚਿਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਿਸ ਨੂੰ ਡੀ. ਐੱਮ. ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਇਸ ਘਟਨਾ ਦੇ ਬਾਅਦ ਗੁੱਸੇ ਵਿਚ ਆਏ ਖੇਤਰ ਵਾਸੀਆਂ ਵਲੋਂ ਕਾਰ ਦੀ ਭੰਨ-ਤੋੜ ਕੀਤੀ ਗਈ। ਉਥੇ ਲੋਕਾਂ ਵਲੋਂ ਕਥਿਤ ਤੌਰ ‘ਤੇ ਪਿਟਾਈ ਕੀਤੇ ਜਾਣ ਨਾਲ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ।

ਜਿਸ ਨੂੰ ਲੈ ਕੇ ਡਰਾਈਵਰ ਦੇ ਰਿਸ਼ਤੇਦਾਰਾਂ ਨੇ ਖੇਤਰ ਵਾਸੀਆਂ ‘ਤੇ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਜਦੋਂਕਿ ਲੋਕਾਂ ਦਾ ਦਾਅਵਾ ਹੈ ਕਿ ਚਾਲਕ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।