Friday , December 4 2020

ਪੰਜਾਬ ਚ ਕਰੋਨਾ ਹੋਇਆ ਬੇ ਕਾਬੂ-ਮਿਲੇ 100 ਪੌਜੇਟਿਵ ਮਰੀਜ

ਮਿਲੇ 100 ਪੌਜੇਟਿਵ ਮਰੀਜ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਸ਼ਨੀਵਾਰ ਕੋਰੋਨਾਵਾਇਰਸ ਦੇ 100 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5056 ਹੋ ਗਈ ਹੈ। ਸ਼ਨੀਵਾਰ ਕੋਰੋਨਾਵਾਇਰਸ ਨਾਲ 7 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 128 ਹੋ ਗਈ ਹੈ। ਕੋਰੋਨਾ ਨਾਲ ਅੰਮ੍ਰਿਤਸਰ-2, ਸੰਗਰੂਰ-3, ਜਲੰਧਰ ਅਤੇ ਬਠਿੰਡਾ ਇੱਕ ਇੱਕ ਦੀ ਮੌਤ ਹੋਈ ਹੈ।

ਸ਼ਨੀਵਾਰ ਨੂੰ 100 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ 19, ਲੁਧਿਆਣਾ 13, ਜਲੰਧਰ 17, ਸੰਗਰੂਰ 19, ਪਟਿਆਲਾ, ਗੁਰਦਾਸਪੁਰ, ਐਸਬੀਐਸ ਨਗਰ, ਮੁਕਤਸਰ ਅਤੇ ਰੋਪੜ ਤੋਂ ਇੱਕ- ਇੱਕ ਮਰੀਜ਼ 1, ਐਸਏਐਸ ਨਗਰ 8, ਹੁਸ਼ਿਆਰਪੁਰ 5, ਮੋਗਾ 2, ਫਿਰੋਜ਼ਪੁਰ 2, ਬਠਿੰਡਾ 4, ਕਪੂਰਥਲਾ 2 ਅਤੇ ਬਰਨਾਲਾ ਤੋਂ 4 ਮਰੀਜ਼ ਸਾਹਮਣੇ ਆਏ ਹਨ।

ਕੁੱਲ੍ਹ 119 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ -73, ਐਸਏਐਸ ਨਗਰ -12, ਪਠਾਨਕੋਟ -7, ਸੰਗਰੂਰ -7, ਤਰਨ ਤਾਰਨ -3, ਫਤਿਹਗੜ੍ਹ ਸਾਹਿਬ -1, ਮੋਗਾ -4, ਫਿਰੋਜ਼ਪੁਰ -5, ਕਪੂਰਥਲਾ -6 ਅਤੇ ਬਰਨਾਲਾ ਤੋਂ 1 ਮਰੀਜ਼ ਸਿਹਤਯਾਬ ਹੋਇਆ ਹੈ।

ਸੂਬੇ ‘ਚ ਕੁੱਲ 284431 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 5056 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3320 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 1608 ਲੋਕ ਐਕਟਿਵ ਮਰੀਜ਼ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |