Tuesday , September 27 2022

ਪੰਜਾਬ ਚ ਕਰੋਨਾ ਨੇ ਫਿਰ ਕੀਤੀ ਅਖੀਰ–ਅੱਜ ਇਥੋਂ ਇਥੋਂ ਮਿਲੇ 120 ਪੌਜੇਟਿਵ 6 ਹੋਈਆਂ ਮੌਤਾਂ

ਅੱਜ ਇਥੋਂ ਇਥੋਂ ਮਿਲੇ 120 ਪੌਜੇਟਿਵ 6 ਹੋਈਆਂ ਮੌਤਾਂ
ਚੰਡੀਗੜ੍ਹ, 20 ਜੂਨ 2020 – ਪੰਜਾਬ ‘ਚ ਸ਼ਨੀਵਾਰ ਨੂੰ ਕੋਰੋਨਾ ਦੇ 120 ਕੇਸ ਸਾਹਮਣੇ ਆਏ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 1176 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 3952 ਹੋ ਗਈ ਹੈ ਜਦੋਂ ਕਿ 2678 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਪੜ੍ਹੋ ਪੂਰੀ ਰਿਪੋਰਟ…
ਮੀਡੀਆ ਬੁਲੇਟਿਨ-(ਕੋਵਿਡ-19) 20-06-2020


*7 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।
20.06.2020 ਨੂੰ ਕੇਸ:
ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 02 (ਅੰਮ੍ਰਿਤਸਰ) , ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00 , ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 01 (ਅੰਮ੍ਰਿਤਸਰ) , ਠੀਕ ਹੋਏ ਮਰੀਜ਼ਾਂ ਦੀ ਗਿਣਤੀ –42 (ਅੰਮ੍ਰਿਤਸਰ -12, ਸੰਗਰੂਰ-17, ਪਠਾਨਕੋਟ-5, ਗੁਰਦਾਸਪੁਰ-1, ਹੁਸ਼ਿਆਰਪੁਰ-3, ਫਤਿਹਗੜ੍ਹ ਸਾਹਿਬ -2, ਬਰਨਾਲਾ-1, ਮਾਨਸਾ-1) ,ਮੌਤਾਂ ਦੀ ਗਿਣਤੀ-06 (ਅੰਮ੍ਰਿਤਸਰ-4, ਲੁਧਿਆਣਾ-1, ਕਪੂਰਥਲਾ-1)

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੀ ਬਿਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ 78 ਸਾਲਾ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ, ਉਥੇ ਹੀ ਹੁਣ ਤਕ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਲਾਗ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ ਜਦਕਿ ਜ਼ਿਲ੍ਹੇ ਵਿਚ ਮਰੀਜ਼ਾਂ ਦਾ ਅੰਕੜਾ 752 ਹੋ ਗਿਆ ਹੈ। ਜਾਣਕਾਰੀ ਅਨੁਸਾਰ ਕਟਰਾ ਦੁੱਲੋ ਦਾ ਰਹਿਣ ਵਾਲਾ 78 ਸਾਲਾ ਸਤਪਾਲ ਪਿਛਲੇ 8 ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਸੀ। ਮਰੀਜ਼ ਕੋਰੋਨਾ ਪਾਜ਼ੇਟਿਵ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਨਾਲ ਵੀ ਪੀੜਤ ਸੀ।

ਹਾਲਤ ਵਿਚ ਸੁਧਾਰ ਨਾ ਹੁੰਦਾ ਦੇਖ ਮਰੀਜ਼ ਨੂੰ ਪਿਛਲੇ ਕੁਝ ਸਮੇਂ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਸ਼ੁੱਕਰਵਾਰ ਨੂੰ ਮਰੀਜ਼ ਦੇ ਪਰਿਵਾਰ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਤੋਂ ਰੈਫਰ ਕਰਵਾ ਕੇ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਇਸ ਤੋਂ ਕੁਝ ਘੰਟਿਆਂ ਬਾਅਦ ਉਸ ਨੂੰ ਦੋਬਾਰਾ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ। ਮਰੀਜ਼ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਸੀ, ਜਿਸ ਕਾਰਨ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਉਥੇ ਹੀ ਦੂਜੇ ਪਾਸੇ ਜ਼ਿਲ੍ਹੇ ਵਿਚ ਕੋਰੋਨਾ ਦੇ 19 ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ।