Monday , March 1 2021

ਪੰਜਾਬ ਚ ਕਰੋਨਾ ਦੀ ਰਫਤਾਰ ਹੋ ਗਈ ਤੇਜ – ਇਸ ਇੱਕੋ ਥਾਂ ਤੋਂ ਇਕੱਠੇ ਮਿਲੇ 26 ਪੌਜੇਟਿਵ

ਇਸ ਇੱਕੋ ਥਾਂ ਤੋਂ ਇਕੱਠੇ ਮਿਲੇ 26 ਪੌਜੇਟਿਵ

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਅੰਮ੍ਰਿਤਸਰ ‘ਚ ਅੱਜ ਫਿਰ ਤੋਂ ‘ਕੋਰੋਨਾ’ ਬਲਾਸਟ ਹੋਇਆ ਹੈ। ਵੀਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ‘ਚ ਕੋਰੋਨਾ ਲਾਗ (ਮਹਾਮਾਰੀ) ਦੇ ਇਕ ਸਮੇਂ ‘ਚ 26 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

ਜ਼ਿਲ੍ਹੇ ‘ਚ ਹੁਣ ਮਰੀਜ਼ਾਂ ਦੀ ਗਿਣਤੀ 683 ਹੋ ਗਈ ਹੈ ਜਦੋਂਕਿ 25 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ ਐਕਟਿਵ ਕੇਸ 157 ਹਨ ਜਦੋਂਕਿ 475 ਮਰੀਜ਼ ਠੀਕ ਹੋ ਗਈ ਹੈ ਅਤੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਅੱਜ ਸਵੇਰੇ ਹੀ ਅੰਮ੍ਰਿਤਸਰ ਜ਼ਿਲ੍ਹੇ ‘ਚ 8 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3500 ਤੋਂ ਪਾਰ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 3400 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 683, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 416, ਲੁਧਿਆਣਾ ‘ਚ 456, ਤਰਨਾਰਨ 177, ਮੋਹਾਲੀ ‘ਚ 184, ਹੁਸ਼ਿਆਰਪੁਰ ‘ਚ 149, ਪਟਿਆਲਾ ‘ਚ 181, ਸੰਗਰੂਰ ‘ਚ 169 ਕੇਸ, ਨਵਾਂਸ਼ਹਿਰ ‘ਚ 121, ਗਰਦਾਸਪੁਰ ‘ਚ 171 ਕੇਸ, ਮੁਕਤਸਰ 73,

ਮੋਗਾ ‘ਚ 74, ਫਰੀਦਕੋਟ 89, ਫਿਰੋਜ਼ਪੁਰ ‘ਚ 58, ਫਾਜ਼ਿਲਕਾ 54, ਬਠਿੰਡਾ ‘ਚ 61, ਪਠਾਨਕੋਟ ‘ਚ 157, ਬਰਨਾਲਾ ‘ਚ 31, ਮਾਨਸਾ ‘ਚ 37, ਫਤਿਹਗੜ੍ਹ ਸਾਹਿਬ ‘ਚ 81, ਕਪੂਰਥਲਾ 49, ਰੋਪੜ ‘ਚ 82 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 3553 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 808 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 84 ਲੋਕਾਂ ਦੀ ਮੌਤ ਹੋ ਚੁੱਕੀ ਹੈ।