Tuesday , May 24 2022

ਪੰਜਾਬ ਚ ਕਰੋਨਾ ਦਾ ਫਿਰ ਆਇਆ ਹੜ੍ਹ – ਹੁਣੇ ਇਥੋਂ ਇਥੋਂ ਮਿਲੇ 77 ਪੌਜੇਟਿਵ

ਹੁਣੇ ਇਥੋਂ ਇਥੋਂ ਮਿਲੇ 77 ਪੌਜੇਟਿਵ

ਪੰਜਾਬ ‘ਚ ਸੋਮਵਾਰ ਨੂੰ 77 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਰਿਪੋਰਟ ਕੀਤੇ ਗਏ। ਸੂਬੇ ‘ਚ ਦੀ ਕੁੱਲ ਗਿਣਤੀ 4288 ਹੋ ਗਈ ਹੈ ਹਾਲਾਂਕਿ ਸਰਗਰਮ ਕੇਸ 1449 ਹੀ ਹਨ। 2700 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਐਤਵਾਰ ਨੂੰ ਵੀ 22 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਦਸ ਦਿਨਾਂ ‘ਚ 413 ਲੋਕ ਸਿਹਤਯਾਬ ਹੋ ਚੁੱਕੇ ਹਨ। ਅੱਜ ਜਲੰਧਰ ਤੋਂ 44, ਅੰਮ੍ਰਿਤਸਰ ਤੋਂ 8, ਫਿਰੋਜ਼ਪੁਰ-ਪਠਾਨਕੋਟ ਤੋਂ 7-7, ਬਠਿੰਡਾ ਤੋਂ 6, ਸ੍ਰੀ ਮੁਕਤਸਰ ਸਾਹਿਬ-ਗੁਰਦਾਸਪੁਰ ਤੋਂ 2-2 ਤੇ ਬਰਨਾਲਾ ਤੋਂ 1 ਕੇਸ ਹਨ।

ਜਲੰਧਰ ‘ਚ ਕੋਰੋਨਾ ਦੀ ਰਫ਼ਤਾਰ ਰੁਕ ਨਹੀਂ ਰਹੀ ਹੈ। ਅੱਜ 44 ਨਵੇਂ ਮਾਮਲੇ ਦਰਜ ਕੀਤੇ ਗਏ। ਜ਼ਿਲ੍ਹੇ ‘ਚ ਕੁੱਲ ਮਾਮਲੇ 564 ਹੋ ਗਈ ਹੈ।ਅੰਮ੍ਰਿਤਸਰ ‘ਚ ਅੱਜ 8 ਵਿਅਕਤੀ ਹੋਰ ਪਾਜ਼ੇਟਿਵ ਆਉਣ ਨਾਲ ਕੁੱਲ ਗਿਣਤੀ 781 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 31 ਹੈ। 518 ਮਰੀਜ਼ ਸਿਹਤਮੰਦ ਹੋ ਕੇ ਘਰ ਪਰਤ ਚੁੱਕੇ ਹਨ ਤੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ।ਪਠਾਨਕੋਟ ‘ਚ ਕੋਰੋਨਾ ਨੇ ਹੈਲਥ ਇੰਸਪੈਕਟਰ ਤੇ ਇਕ ਬੱਚੀ ਸਮੇਤ ਸੱਤ ਹੋਰਾਂ ਨੂੰ ਗਲਵੱਕੜੀ ਪਾਈ ਹੈ ਤੇ ਫਿਰੋਜ਼ਪੁਰ ‘ਚ ਦੋ ਬੈਂਕ ਮੁਲਾਜ਼ਮਾਂ ਸਮੇਤ ਫਿਰੋਜ਼ਪੁਰ ‘ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਚੁਫੇਰੇ ਸ ਨ ਸ ਨੀ ਫੈਲ ਗਈ। ਬੈਂਕ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਹੋਣ ਕਾਰਨ ਦੋ ਬੈਂਕਾਂ ਦੀਆਂ ਬ੍ਰਾਂਚਾਂ ਸੀਲ ਕਰ ਦਿੱਤੀਆਂ ਗਈਆਂ ਹਨ। ਬੈਂਕ ਦੇ ਅਮਲੇ ਨੂੰ ਘਰਾਂ ‘ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ‘ਚ ਸੋਮਵਾਰ ਨੂੰ ਦੋ ਹੋਰ ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ ਆਏ। ਇਨ੍ਹਾਂ ਵਿਚੋਂ ਇਕ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਵਾਸੀ ਹੈ। ਇਹ ਬੀਤੇ ਦਿਨੀਂ ਨੋਇਡਾ ਤੋਂ ਵਾਪਸ ਆਇਆ ਸੀ ਜਿਸ ਕਾਰਨ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ ਤੇ ਇਕਾਂਤਵਾਸ ਕੀਤਾ ਹੋਇਆ ਸੀ। ਅੱਜ ਇਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਦੂਜਾ ਪਾਜ਼ੇਟਿਵ ਮਰੀਜ਼ ਲੰਬੀ ਬਲਾਕ ਦੇ ਇਕ ਪਿੰਡ ਨਾਲ ਸੰਬੰਧਿਤ ਹੈ ਜੋ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਸੰਗਰੂਰ ਜ਼ਿਲ੍ਹੇ ‘ਚ ਤਾਇਨਾਤ ਹੈ। ਹੁਣ ਜ਼ਿਲ੍ਹੇ ‘ਚ ਐਕਟਿਵ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ।

ਬਰਨਾਲਾ ਦੇ ਕਸਬਾ ਸ਼ਹਿਣਾ ‘ਚ ਕੋਰੋਨਾ ਪਾਜ਼ੇਟਿਵ ਦਾ ਪਹਿਲਾ ਕੇਸ ਆਇਆ ਹੈ। ਇਹ ਇਕ ਔਰਤ ਹੈ ਜੋ ਦਿੱਲੀ ਤੋਂ ਆਪਣੇ ਪੇਕੇ ਘਰ ਛੋਟੀ ਬੱਚੀ ਤੇ ਪਤੀ ਨਾਲ ਬੂਟਾ ਸਿੰਘ ਵਾਸੀ ਸ਼ਹਿਣਾ ਕੋਲ ਲੰਘੀ 15 ਜੂਨ ਨੂੰ ਆਈ ਸੀ। ਉਸ ਨੂੰ ਸਿਹਤ ਵਿਭਾਗ ਵੱਲੋਂ 16 ਜੂਨ ਨੂੰ ਘਰ ‘ਚ ਇਕਾਂਤਵਾਸ ਕਰ ਦਿੱਤਾ ਗਿਆ ਸੀ ਤੇ 17 ਜੂਨ ਨੂੰ ਕੋਰੋਨਾ ਵਾਇਰਸ ਦਾ ਸੈਂਪਲ ਲਿਆ ਗਿਆ ਸੀ।

ਗੁਰਦਾਸਪੁਰ ‘ਚ ਅੱਜ 2 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਇਹ ਦੋਵੇਂ ਹੀ ਸਕੀਆਂ ਭੈਣਾਂ ਹਨ ਤੇ ਦਿੱਲੀ ਤੋਂ ਵਾਪਸ ਆਈਆਂ ਹਨ।ਬਠਿੰਡਾ ਜ਼ਿਲੇ ਅੰਦਰ ਕਰੋੜਾਂ ਦੇ ਛੇ ਹੋਰ ਨਵੇਂ ਮਰੀਜ਼ ਮਿਲੇ ਹਨ। ਇਨ੍ਹਾਂ ਛੇ ਮਰੀਜ਼ਾਂ ਚੋਂ ਪੰਜ ਰਾਮਾ ਮੰਡੀ ਨਾਲ ਸਬੰਧਤ ਹਨ ਜਦੋਂਕਿ ਇਕ ਵਿਅਕਤੀ ਪਹਿਲਾਂ ਹੀ ਲੁਧਿਆਣਾ ਦੇ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਿਹਾ ਹੈ। ਤਿੰਨ ਮਰੀਜ਼ ਰਾਮਾ ਮੰਡੀ, ਇਕ ਨੇੜਲੇ ਪਿੰਡ ਗਿਆਨਾ ਤੇ ਇੱਕ ਸ਼ੇਖਪੁਰਾ ਦਾ ਰਹਿਣ ਵਾਲਾ ਹੈ।