Friday , December 3 2021

ਪੰਜਾਬ ਚ ਇਥੇ 10 ਅਧਿਆਪਕ ਅਤੇ 35 ਵਿਦਿਆਰਥੀ ਨਿਕਲੇ ਕੋਰੋਨਾ ਪੌਜੇਟਿਵ , ਮਚੀ ਹਾਹਾਕਾਰ

ਤਾਜਾ ਵੱਡੀ ਖਬਰ

ਮੁੜ ਤੋਂ ਕਰੋਨਾ ਕੇਸਾਂ ਵਿੱਚ ਹੋਏ ਇਜਾਫੇ ਨੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਸੂਬੇ ਅੰਦਰ ਜਿਥੇ ਕਿ ਉਨ੍ਹਾਂ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਉੱਥੇ ਮੁੜ ਤੋਂ ਵਧੇ ਹੋਏ ਕੇਸਾਂ ਨੂੰ ਦੇਖਦੇ ਹੋਏ, ਲੋਕਾਂ ਵਿੱਚ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਕਰੋਨਾ ਦੇ ਪ੍ਰਭਾਵ ਤੋਂ ਕੋਈ ਵੀ ਨਹੀਂ ਬਚ ਸਕਿਆ। ਸੂਬੇ ਅੰਦਰ ਕੇਂਦਰ ਸਰਕਾਰ ਵੱਲੋਂ ਮੁੜ ਤੋਂ ਖੋਲ੍ਹੇ ਗਏ ਵਿਦਿਅਕ ਅਦਾਰਿਆਂ ਤੋਂ ਬਹੁਤ ਸਾਰੇ ਅਧਿਆਪਕਾਂ ਤੋਂ ਪੌਜੇਟਿਵ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਮਾਰਚ 2020 ਤੋਂ ਹੀ ਸਾਰੇ ਵਿੱਦਿਅਕ ਅਦਾਰੇ ਬੰਦ ਕੀਤੇ ਗਏ ਸਨ, ਪੰਜਾਬ ਦੇ ਸਕੂਲਾਂ ਨੂੰ ਦੁਬਾਰਾ ਅਕਤੂਬਰ ਤੋਂ ਖੋਲ੍ਹਿਆ ਗਿਆ ਸੀ । ਸਕੂਲ ਖੋਲ੍ਹਣ ਤੇ ਅਧਿਆਪਕਾਂ ਦੇ ਟੈਸਟ ਕੀਤੇ ਜਾ ਰਹੇ ਹਨ, ਤੇ ਨਾਲ ਹੀ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਨੇ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।

ਪੰਜਾਬ ਦੇ ਵਿੱਚ ਕੀਤੇ ਜਾ ਰਹੇ ਅਧਿਆਪਕਾਂ ਦੇ ਟੈਸਟ ਦੌਰਾਨ ਕਈ ਸਕੂਲਾਂ ਦੇ ਵਿੱਚ ਕਰੋਨਾ ਪਾਜ਼ਿਟਿਵ ਦੇ ਕਈ ਕੇਸ ਸਾਹਮਣੇ ਆਏ। ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਕੂਲ ਅਧਿਆਪਕਾਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ।ਪੰਜਾਬ ਵਿਚ ਹੁਣ ਏਥੇ 10 ਅਧਿਆਪਕ ਅਤੇ 35 ਵਿਦਿਆਰਥੀ ਕਰੋਨਾ ਦੀ ਚਪੇਟ ਵਿਚ ਆਏ ਹਨ ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬਠਿੰਡਾ ਜ਼ਿਲ੍ਹੇ ਵਿੱਚ ਵੀ ਕਰੋਨਾ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਜਿੱਥੇ ਸ਼ਨੀਵਾਰ ਨੂੰ ਸ਼ਹਿਰ ਦੇ ਮਾਲ ਰੋਡ ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰੋਨਾ ਦੇ ਕਈ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਇਸ ਸਕੂਲ ਨੂੰ ਸੋਮਵਾਰ ਤਕ ਲਈ ਬੰਦ ਕੀਤਾ ਗਿਆ ਹੈ।

ਕਿਉਂਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਸਕੂਲ ਬੰਦ ਰਹੇਗਾ ਤੇ ਸੋਮਵਾਰ ਨੂੰ ਸਕੂਲ ਨੂੰ ਮੁੜ ਖੋਲਣ ਦਾ ਫੈਸਲਾ ਅਜੇ ਨਹੀਂ ਲਿਆ ਗਿਆ। ਦੋ ਦਿਨ ਪਹਿਲਾਂ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਸਕੂਲ ਵਿੱਚ ਕਰੋਨਾ ਟੈਸਟ ਕੀਤੇ ਗਏ ਸਨ। ਜਿਸ ਦੀ ਰਿਪੋਰਟ ਫਰੀਦਕੋਟ ਮੈਡੀਕਲ ਕਾਲਜ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਹੈ। ਜਿਸ ਦੇ ਅਨੁਸਾਰ ਇਸ ਸਕੂਲ ਦੇ ਵਿੱਚ 9 ਅਧਿਆਪਕਾਵਾਂ,1 ਅਧਿਆਪਕ, ਅਤੇ 35 ਵਿਦਿਆਰਥੀ ਕਰੋਨਾ ਦੀ ਚਪੇਟ ਵਿੱਚ ਆਏ ਹਨ। 33 ਅਧਿਆਪਕਾਂ ਦੇ ਟੈਸਟ ਕੀਤੇ ਗਏ ਸਨ ਜਿਸ ਵਿੱਚੋਂ 10 ਅਧਿਆਪਕਾਂ ਕਰੋਨਾ ਤੋਂ ਪੌਜੇਟਿਵ ਪਾਏ ਗਏ ਹਨ। ਇਸ ਸਕੂਲ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਵਿਚਕਾਰ ਡ-ਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ।