Saturday , July 24 2021

ਪੰਜਾਬ ਚ ਇਥੇ ਹੋਇਆ ਅਜਿਹਾ ਵਿਆਹ ਸਾਰੇ ਪਿੰਡ ਚ ਮੱਚ ਗਿਆ ਹੜਕੰਪ

ਆਈ ਤਾਜਾ ਵੱਡੀ ਖਬਰ

ਵਿਆਹ ਵਰਗੇ ਪਵਿੱਤਰ ਬੰਧਨ ਨੂੰ ਲੈ ਕੇ ਕਈ ਲੋਕਾਂ ਵੱਲੋਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਇਹ ਵਿਆਹ ਬੰਧਨ ਦੋ ਲੋਕਾਂ ਵਿੱਚ ਨਹੀਂ ਬਲਕਿ ਦੋ ਪਰਿਵਾਰਾਂ ਵਿੱਚ ਹੁੰਦਾ ਹੈ। ਉੱਥੇ ਹੀ ਨੌਜਵਾਨ ਪੀੜ੍ਹੀ ਵੱਲੋਂ ਕੁਰਾਹੇ ਪੈ ਕੇ ਬਹੁਤ ਸਾਰੀਆਂ ਅਜਿਹੀਆਂ ਗਲਤੀਆਂ ਕੀਤੀਆਂ ਜਾਂਦੀਆਂ ਹਨ ਜਿਸ ਦਾ ਖਮਿਆਜਾ ਸਾਰੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਦੇ ਕੇ ਕਾਮਯਾਬ ਇਨਸਾਨ ਬਣਾਉਣ ਦਾ ਸੁਪਨਾ ਵੇਖਿਆ ਜਾਂਦਾ ਹੈ। ਉਥੇ ਹੀ ਬੱਚਿਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਨਾਲ ਮਾਪਿਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਹੋਏ ਵਿਆਹ ਦੀ ਸਾਰੇ ਪਾਸੇ ਗੱਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਇਕ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਜਗਰਾਓਂ ਦੇ ਪਿੰਡ ਸਵੱਦੀ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਦੀਆਂ ਹੀ ਦੋ ਲੜਕੀਆਂ ਵੱਲੋਂ ਆਪਸ ਵਿੱਚ ਵਿਆਹ ਕਰਵਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿਚ ਵੀ ਉਹਨਾਂ ਲੜਕੀਆਂ ਵੱਲੋਂ ਇਕ ਮੰਦਰ ਵਿਚ ਜਾ ਕੇ ਇਕ ਦੂਸਰੇ ਨੂੰ ਹਾਰ ਪਹਿਨਾ ਕੇ ਵਿਆਹ ਕਰਵਾਇਆ ਜਾ ਰਿਹਾ ਹੈ।

ਇਸ ਵੀਡੀਓ ਦੀ ਖਬਰ ਮਿਲਦੇ ਹੀ ਪਿੰਡ ਵਾਸੀ ਇਨ੍ਹਾਂ ਲੜਕੀਆਂ ਦੇ ਘਰ ਗਏ ਅਤੇ ਉਨ੍ਹਾਂ ਨੂੰ ਚੁੱਕੇ ਕਦਮਾਂ ਬਾਰੇ ਪੁੱਛਿਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ। ਇਨ੍ਹਾਂ ਲੜਕੀਆਂ ਦੇ ਪਰਿਵਾਰਾਂ ਅਤੇ ਪਿੰਡ ਦੇ ਸਰਪੰਚ ਵੱਲੋਂ ਇਨ੍ਹਾਂ ਲੜਕੀਆਂ ਦੇ ਵਿਆਹ ਤੇ ਇਤਰਾਜ਼ ਜਤਾਇਆ ਗਿਆ ਹੈ ਅਤੇ ਲੜਕੀਆਂ ਨੂੰ ਪਿੰਡ ਵਿੱਚ ਨਾ ਆਉਣ ਦੀ ਗੱਲ ਕੀਤੀ ਗਈ ਹੈ। ਇਨ੍ਹਾਂ ਲੜਕੀਆਂ ਨੇ ਜਿਥੇ ਮੰਦਰ ਵਿਚ ਵਿਆਹ ਕਰਵਾਇਆ ਉਥੇ ਹੀ ਲੜਕਾ ਬਣੀ ਹੋਈ ਪ੍ਰੀਤੀ ਲੜਕੀ ਅਤੇ ਸੋਨਮ ਨਾਂ ਦੀ ਲੜਕੀ ਨੇ ਹਾਰ ਪਹਿਨਾ ਕੇ ਇਕ ਦੂਜੇ ਨਾਲ ਵਿਆਹ ਕਰਵਾਇਆ ਹੈ ਅਤੇ ਸੋਨਮ ਨੂੰ ਮੰਗਲਸੂਤਰ ਵੀ ਪਹਿਨਾਇਆ ਗਿਆ ਹੈ।

ਇਸ ਤੋਂ ਇਲਾਵਾ ਸੋਨਮ ਦੀ ਮਾਂਗ ਵੀ ਭਰੀ ਗਈ ਹੈ। ਇਸ ਵਿਆਹ ਵਿੱਚ ਸੋਨਮ ਦੇ ਭਰਾ ਵੱਲੋਂ ਬਕਾਇਦਾ ਮੰਦਰ ਵਿੱਚ ਖੜ੍ਹ ਕੇ ਉਸ ਦਾ ਕੰਨਿਆ ਦਾਨ ਕੀਤਾ ਗਿਆ ਹੈ ਅਤੇ ਉਹ ਚਸ਼ਮਦੀਦ ਗਵਾਹ ਬਣਿਆ ਹੈ। ਵਿਆਹ ਕਰਵਾਉਣ ਉਪਰੰਤ ਜਦੋਂ ਲੜਕੀਆਂ ਪਿੰਡ ਪਹੁੰਚੀਆ ਤਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਪਿੰਡ ਤੋਂ ਚਲੇ ਗਈਆਂ। ਇਸ ਘਟਨਾ ਬਾਰੇ ਪ੍ਰੀਤੀ ਦੇ ਪਿਤਾ ਵੱਲੋਂ 23 ਜੂਨ ਨੂੰ ਲੜਕੀਆਂ ਦੇ ਗਾਇਬ ਹੋਣ ਦੀ ਸੂਚਨਾ ਪੁਲਿਸ ਚੌਂਕੀ ਭੂੰਦੜੀ ਵਿਖੇ ਦਰਜ ਕਰਾਈ ਗਈ ਸੀ।