Thursday , June 30 2022

ਪੰਜਾਬ ਚ ਇਥੇ ਸਕੂਲੀ ਬੱਚਿਆਂ ਨਾਲ ਵਾਪਰਿਆ ਭਿਆਨਕ ਹਾਦਸਾ – ਅਚਾਨਕ ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਵੱਖ-ਵੱਖ ਸੜਕ ਹਾਦਸਿਆਂ ਵਿੱਚ ਜਿੱਥੇ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਵਾਪਰਨ ਵਾਲੇ ਅਜਿਹੇ ਸੜਕ ਹਾਦਸੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੰਦੇ ਹਨ। ਵਾਪਰਨ ਵਾਲੇ ਹਾਦਸਿਆਂ ਵਿੱਚ ਜਦੋਂ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਬੱਚੇ ਦਾ ਮਾਂ ਬਾਪ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਪੈ ਜਾਂਦਾ ਹੈ। ਕੁਝ ਲੋਕਾਂ ਦੀ ਗਲਤੀ ਕਾਰਨ ਵਾਪਰ ਰਹੇ ਇਹਨਾਂ ਭਿਆਨਕ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਮਾਸੂਮ ਬੱਚੇ ਵੀ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਦੂਸਰੇ ਵਿਅਕਤੀ ਦੀ ਜ਼ਿੰਮੇਵਾਰੀ ਤੇ ਸਕੂਲ ਭੇਜਣ ਤੋਂ ਵੀ ਡਰਨ ਲੱਗ ਜਾਂਦੇ ਹਨ।

ਕਿਉਂਕਿ ਸਕੂਲ ਜਾਣ ਵਾਲੇ ਬੱਚਿਆਂ ਦੀਆਂ ਗੱਡੀਆਂ ਦੇ ਨਾਲ ਵੀ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ ਬੱਚਿਆਂ ਨਾਲ ਭਿਆਨਕ ਸੜਕ ਹਾਦਸਾ ਹੋਇਆ ਹੈ ਜਿੱਥੇ ਭਾਂਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਫਿਰੋਜ਼ਪੁਰ ਤੋਂ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਸਰਕਾਰੀ ਸਕੂਲ ਜਾ ਰਹੇ ਬੱਚਿਆਂ ਦੇ ਆਟੋ ਰਿਕਸ਼ਾ ਨਾਲ ਸਵੇਰੇ 9 ਵਜੇ ਦੇ ਕਰੀਬ ਇਹ ਸੜਕ ਹਾਦਸਾ ਵਾਪਰਿਆ ਹੈ।

ਦੱਸਿਆ ਗਿਆ ਹੈ ਕਿ ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਅਤੇ ਆਟੋ ਰਿਕਸ਼ਾ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਜਦੋਂ ਆਟੋ ਰਿਕਸ਼ਾ ਚਾਲਕ 9 ਦੇ ਕਰੀਬ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਜਾ ਰਿਹਾ ਸੀ। ਉਸ ਸਮੇਂ ਹੀ ਪਿੱਛੇ ਤੋਂ ਬੱਸ ਅਤੇ ਅੱਗੇ ਤੋਂ ਟਰੈਕਟਰ-ਟਰਾਲੀ ਆ ਰਹੇ ਸਨ। ਜਿੱਥੇ ਇਸ ਆਟੋ ਰਿਕਸ਼ਾ ਦੀ ਟੱਕਰ ਟ੍ਰੈਕਟਰ-ਟਰਾਲੀ ਨਾਲ ਹੋ ਗਈ ਅਤੇ ਆਟੋ-ਰਿਕਸ਼ਾ ਟਰਾਲੀ ਦੇ ਹੇਠਾਂ ਜਾ ਵੜਿਆ। ਇਹ ਹਾਦਸਾ ਹੋ ਜਾਣ ਦੇ ਬਾਵਜੂਦ ਵੀ ਬੱਚਿਆਂ ਦਾ ਬਚਾਅ ਹੋ ਗਿਆ ਹੈ ਅਤੇ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਕੋਈ ਵੀ ਬੱਚਾ ਜ਼ਖ਼ਮੀ ਨਹੀਂ ਹੋਇਆ ਹੈ।

ਜਿੱਥੇ ਸਾਰੇ ਬੱਚਿਆਂ ਦੀ ਜਾਨ ਬਚ ਗਈ ਹੈ ਉਥੇ ਹੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਆਟੋ ਚਾਲਕ ਦੀ ਤੇਜ਼ੀ ਕਾਰਨ ਵਾਪਰਿਆ ਹੈ। ਜੋ ਉਸ ਸਮੇਂ ਟਰੈਕਟਰ ਅਤੇ ਬੱਸ ਦੇ ਵਿਚਕਾਰ ਫਸ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।