Saturday , June 25 2022

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਬੀਤੇ ਦੋ ਵਰ੍ਹਿਆਂ ਤੋਂ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੇ ਸੜਕ ਹਾਦਸਿਆਂ ਵਿੱਚ ਵੀ ਬਹੁਤ ਸਾਰੇ ਪਰਵਾਰਾਂ ਦੇ ਮੈਂਬਰ ਅਤੇ ਕਈ ਘਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਗਏ ਹਨ। ਉਥੇ ਹੀ ਹੁਣ ਲੋਕਾਂ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ ਵਰ੍ਹੇ ਵਿਚ ਅਜਿਹੀਆਂ ਘਟਨਾਵਾਂ ਖਤਮ ਹੋ ਜਾਣ। ਪਰ ਕੁਝ ਲੋਕਾਂ ਦੀ ਗਲਤੀ ਨਾਲ ਵਾਪਰਨ ਵਾਲੇ ਹਾਦਸੇ ਕੁਝ ਅਣਜਾਣੇ ਵਿੱਚ ਵਾਪਰਨ ਵਾਲੇ ਹਾਦਸੇ ਵਿੱਚ ਅਜੇ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਜ਼ਿੰਦਗੀ ਵਿਚ ਇਸ ਸਾਲ ਦੀ ਪਹਿਲੀ ਸ਼ੁਰੂਆਤ ਕਦੇ ਵੀ ਭੁੱਲਣ ਯੋਗ ਨਹੀਂ ਹੋਵੇਗੀ। ਆਏ ਦਿਨ ਹੀ ਅਜਿਹੇ ਹਾਦਸਿਆਂ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਮੁਕੇਰੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਦੀ ਡਵਾਈਡਰ ਨਾਲ ਟੱਕਰ ਹੋਣ ਦੇ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ। ਇਸ ਘਟਨਾ ਦਾ ਸ਼ਿਕਾਰ ਹੋਣ ਵਾਲੇ ਇਕ ਨੌਜਵਾਨ ਵਿਕਾਸ ਤੋਮਰ ਪੁੱਤਰ ਬ੍ਰਹਮਪਾਲ 33 ਸਾਲਾ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਹ ਸਬ ਇੰਸਪੈਕਟਰ ਵਜੋਂ ਦਿੱਲੀ ਪੁਲਿਸ ਵਿੱਚ ਸੇਵਾਵਾਂ ਨਿਭਾ ਰਿਹਾ ਹੈ।

ਉੱਥੇ ਹੀ ਇਕ ਉਹ ਆਪਣੇ ਦੋਸਤ ਮਨੋਜ ਕੁਮਾਰ ਵਾਸੀ ਗਾਜੀਆਬਾਦ ਯੂਪੀ ਲਈ ਦਵਾਈਆਂ ਲੈਣ ਲਈ ਮੈਕਲੋਡ ਗੰਜ ਦੇ ਦਲਾਈਲਾਮਾ ਮੰਦਰ ਗਏ ਹੋਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਮੁਕੇਰੀਆਂ ਦੇ ਨਜ਼ਦੀਕ ਪਹੁੰਚਣ ਤੇ ਮੱਕੜ ਹਸਪਤਾਲ ਨਜ਼ਦੀਕ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਮੋਟਰਸਾਈਕਲ ਨਾਲ ਹੋਣ ਜਾ ਰਹੀ ਸੀ ਜਿਸ ਨੂੰ ਬਚਾਉਂਦੇ ਹੋਏ ਕਾਰ ਡਿਵਾਈਡਰ ਨਾਲ ਟਕਰਾ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ ਸਥਾਨ ਤੇ ਦੋ ਦੋਸਤਾਂ ਮਨੋਜ ਕੁਮਾਰ ਅਤੇ ਰਾਹੁਲ ਤਿਆਗੀ ਦੀ ਮੌਤ ਹੋ ਗਈ। ਅਤੇ ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਤਿੰਨ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਉਹ ਜੇਰੇ ਇਲਾਜ ਹਨ। ਜਿਨ੍ਹਾਂ ਵਿੱਚ ਵਿਕਾਸ , ਦੀਪਕ ਅਤੇ ਸੁਧੀਰ ਸ਼ਾਮਲ ਹਨ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।