Sunday , June 26 2022

ਪੰਜਾਬ ਚ ਇਥੇ ਵਾਪਰਿਆ ਭਿਆਨਕ ਸੜਕ ਹਾਦਸਾ ਗੱਡੀ ਦੇ ਉਡੇ ਪਰਖਚੇ ਹੋਇਆ ਮੌਤ ਦਾ ਤਾਂਡਵ

ਆਈ ਤਾਜ਼ਾ ਵੱਡੀ ਖਬਰ 

ਹਰ ਰੋਜ਼ ਹੀ ਵੱਖ ਵੱਖ ਭਿਆਨਕ ਸੜਕ ਹਾਦਸੇ ਦੇਸ਼ ਦੀਆਂ ਸੜਕਾਂ ਤੇ ਵਾਪਰਦੇ ਹਨ । ਸੜਕਾਂ ਤੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਕਈ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ । ਜਦੋਂ ਵੀ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਹੈ , ਤਾਂ ਇਸ ਹਾਦਸੇ ਦੇ ਪਿੱਛੇ ਕਈ ਮੁੱਖ ਕਾਰਨ ਹਨ। ਜਿਨ੍ਹਾਂ ਵਿਚ ਜ਼ਿਆਦਾਤਰ ਘਟਨਾਵਾਂ ਮਨੁੱਖ ਦੀਆਂ ਅਣਗਹਿਲੀਆ ਅਤੇ ਲਾਪ੍ਰਵਾਹੀਆਂ ਸਮੇਤ ਸੜਕਾਂ ਦਾ ਠੀਕ ਨਾ ਹੋਣ ਕਾਰਨ ਵਾਪਰਦੀਆਂ ਹਨ । ਕਈ ਹਾਦਸੇ ਤਾਂ ਅਜਿਹੇ ਵਾਪਰਦੇ ਹਨ ਜਿਨ੍ਹਾਂ ਨੂੰ ਵੇਖ ਕੇ ਰੂਹ ਤੱਕ ਕੰਬ ਉੱਠਦੀ ਹੈ ਤੇ ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਵਾਪਰਿਆ ਹੈ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਵਿੱਚ। ਦਰਅਸਲ ਲੁਧਿਆਣਾ ਦੇ ਟਿੱਬਾ ਰੋਡ ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ।

ਜਿਸ ਦੌਰਾਨ ਇਕ ਜ਼ਨਾਨੀ ਦੀ ਦਰਦਨਾਕ ਮੌਤ ਹੋ ਗਈ ।ਇਸ ਪੂਰੀ ਘਟਨਾ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ , ਜਿਸ ਨੂੰ ਵੇਖ ਕੇ ਹੀ ਕੰਬਣੀ ਛਿੜ ਜਾਵੇਗੀ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਪੂਜਾ ਨਾਮ ਦੀ ਔਰਤ ਆਪਣੇ ਪਤੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਸੀ । ਉਸੇ ਸਮੇਂ ਚੰਡੀਗੜ੍ਹ ਰੋਡ ਤੇ ਇਕ ਖੜ੍ਹੀ ਕਾਰ ਚਾਲਕ ਦੇ ਵੱਲੋਂ ਸੜਕ ਦੇ ਵੱਲ ਦਰਵਾਜ਼ਾ ਖੋਲ੍ਹ ਦਿੱਤਾ ਗਿਆ । ਜਿਸ ਦੇ ਚਲਦੇ ਪੂਜਾ ਅਤੇ ਪੂਜਾ ਦਾ ਪਤੀ ਜ਼ੋਰ ਨਾਲ ਖੜ੍ਹੀ ਕਾਰ ਦੇ ਦਰਵਾਜ਼ੇ ਨਾਲ ਟਕਰਾਏ ।

ਜਿਸ ਕਾਰਨ ਪਤੀ ਅਤੇ ਪਤਨੀ ਦੋਵੇਂ ਹੀ ਸਡ਼ਕ ਉੱਪਰ ਡਿੱਗ ਪਏ । ਉਸੇ ਹੀ ਸਮੇਂ ਪੂਜਾ ਨਾ ਦੀ ਜ਼ਨਾਨੀ ਮੋਟਰਸਾਈਕਲ ਦੇ ਨਾਲ ਟਕਰਾ ਗਈ। ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕਿ ਪੂਜਾ ਇਸ ਪੂਰੀ ਘਟਨਾ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ । ਜਿਸ ਨੂੰ ਕਿ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਗਿਆ ।

ਪਰ ਰਸਤੇ ਵਿੱਚ ਹੀ ਪੂਜਾ ਨੇ ਦਮ ਤੋੜ ਦਿੱਤਾ । ਇਸ ਪੂਰੀ ਘਟਨਾ ਨੇ ਇਕ ਪਤੀ ਪਤਨੀ ਦੀਆਂ ਖੁਸ਼ੀਆਂ ਨੂੰ ਮਿੰਟਾਂ ਚ ਹੀ ਤਬਾਹ ਕਰ ਦਿੱਤਾ । ਬੇਹੱਦ ਦੀ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਪਲਾਂ ਵਿੱਚ ਹੀ ਤਬਾਹ ਹੋ ਗਈਆਂ। ਉਥੇ ਹੀ ਪੁਲੀਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।