ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ , ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਆਵਾਜਾਈ ਦੇ ਲਈ ਸੜਕੀ ਮਾਰਗ ਦਾ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ। ਕਿਉਂਕਿ ਜ਼ਿਆਦਾਤਰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਮੋਟਰਸਾਇਕਲ ਜਾਂ ਗੱਡੀਆਂ ਦੀ ਵਰਤੋਂ ਕਰਦੇ ਹਾਂ। ਜਿਸ ਜ਼ਰੀਏ ਅਸੀਂ ਸੜਕੀ ਮਾਰਗ ਦਾ ਇਸਤਮਾਲ ਕਰਦੇ ਹੋਏ ਆਪਣੀ ਮੰਜ਼ਿਲ ਉੱਤੇ ਪੁੱਜਦੇ ਹਾਂ। ਪਰ ਵੱਧ ਰਹੀ ਜਨਸੰਖਿਆ ਦੇ ਨਾਲ ਸੜਕਾਂ ਦੇ ਉਪਰ ਭੀੜ ਵੀ ਵਧੇਰੇ ਹੋ ਰਹੀ ਹੈ ਜਿਸ ਕਾਰਨ ਦੁਰਘਟਨਾਵਾਂ ਹੋਣ ਦੇ ਮੌਕੇ ਵੀ ਵਧੇਰੇ ਹੋ ਜਾਂਦੇ ਹਨ।

ਜੇਕਰ ਅਸੀਂ ਸਾਵਧਾਨੀ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੱਲਦੇ ਹਾਂ ਤਾਂ ਅਸੀਂ ਕਿਸੇ ਵੀ ਹਾਦਸੇ ਦਾ ਸ਼ਿ-ਕਾ-ਰ ਹੋਣ ਤੋਂ ਬਚ ਸਕਦੇ ਹਾਂ ਪਰ ਜੇਕਰ ਕਿਸੇ ਵੀ ਵਾਹਨ ਚਲਾਉਣ ਵਾਲੇ ਵੱਲੋਂ ਕੋਈ ਛੋਟੀ ਜਿਹੀ ਲਾਪਰਵਾਹੀ ਵਰਤੀ ਜਾਂਦੀ ਹੈ ਜਾਂ ਫਿਰ ਕੋਈ ਅਚਨਚੇਤ ਹੀ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਇਸ ਕਾਰਨ ਵਧੇਰੇ ਜਾਨੀ ਮਾਲੀ ਨੁਕਸਾਨ ਹੋ ਜਾਂਦਾ। ਆਏ ਦਿਨ ਹੀ ਪੰਜਾਬ ਅੰਦਰ ਕਈ ਸੜਕ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦੇ ਵਿਚ ਅਣਮੁੱਲੀਆਂ ਜਾਨਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਰਹੀਆਂ ਹਨ।

ਬੀਤੀ ਰਾਤ ਸਾਢੇ ਦਸ ਵਜੇ ਲੁਧਿਆਣਾ ਤੋਂ ਜਲੰਧਰ ਸੜਕ ਮਾਰਗ ‘ਤੇ ਗੁਰਾਇਆਂ ਨਜ਼ਦੀਕ ਪੈਂਦੇ ਪਿੰਡ ਅੱਟਾ ਗੇਟ ਦੇ ਸਾਹਮਣੇ ਇੱਕ ਕਾਰ ਅਤੇ ਟਰੱਕ ਦਰਮਿਆਨ ਟੱ-ਕ-ਰ ਹੋ ਗਈ ਜਿਸ ਵਿੱਚ ਕਾਰ ਚਾਲਕ ਦੀ ਮੌ-ਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਲੁਧਿਆਣਾ ਤੋਂ ਇਕ ਇੰਡੀਕਾ ਕਾਰ ਜਲੰਧਰ ਨੂੰ ਆ ਰਹੀ ਸੀ ਜਿਸ ਨੂੰ ਨਵਲ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਜਲੰਧਰ ਚਲਾ ਰਿਹਾ ਸੀ। ਜੋ ਲੁਧਿਆਣਾ ਸ਼ਹਿਰ ਤੋਂ ਰੇਡੀਮੇਡ ਕੱਪੜੇ ਜਲੰਧਰ ਵਿਖੇ ਲਿਆ ਕੇ ਸਪਲਾਈ ਕਰਨ ਦਾ ਕੰਮ ਕਰਦਾ ਸੀ।

ਇਸੇ ਰੁਟੀਨ ਤਹਿਤ ਜਦੋਂ ਉਹ ਕੱਲ ਰਾਤ ਲੁਧਿਆਣੇ ਤੋਂ ਜਲੰਧਰ ਆ ਰਿਹਾ ਸੀ ਤਾਂ ਉਸ ਦੀ ਕਾਰ ਅੱਗੇ ਜਾ ਰਹੇ ਇੱਕ ਟਰੱਕ ਦੇ ਵਿੱਚ ਜਾ ਟਕਰਾਈ। ਤਕਰੀਬਨ 20 ਮਿੰਟ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਕਾਰ ਚਾਲਕ ਨੂੰ ਗੱਡੀ ਵਿਚੋਂ ਬਾਹਰ ਕੱਢ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿ-ਤ-ਕ ਘੋਸ਼ਿਤ ਕਰ ਦਿੱਤਾ ਗਿਆ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾ-ਰ-ਵਾ-ਈ ਸ਼ੁਰੂ ਕਰ ਦਿੱਤੀ ਹੈ।